26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨਹਿਰੀ ਮਹਿਕਮੇ ਦੀ ਵੱਡੀ ਲਾਪਰਵਾਹੀ-ਇਕ ਹਫ਼ਤੇ ਦੀ ਬੰਦੀ 'ਚ ਕੁਝ ਕਿਸਾਨਾਂ ਦੀਆਂ ਦੋ ਵਾਰੀਆਂ ਗਈਆਂ ਖ਼ਾਲੀ

Ad Position 21
No active advertisement
ਅਜੀਤ ਡੈਸਕ 03-06-2026
ਬੱਲੂਆਣਾ, 2 ਜੂਨ (ਜਸਮੇਲ ਸਿੰਘ ਢਿੱਲੋਂ)-ਲੰਬੀ ਮਾਈਨਰ ਨਹਿਰ ਅਤੇ ਇਸ ਵਿਚੋਂ ਨਿਕਲਦੀ ਨਿਊ ਤਰਮਾਲਾ ਨਹਿਰ ਦੀ ਨਹਿਰੀ ਵਿਭਾਗ ਵਲੋਂ ਸਫ਼ਾਈ ਕਰਨ ਲਈ ਕੇਵਲ ਇਕ ਹਫ਼ਤੇ ਦੀ ਬੰਦੀ ਕੀਤੀ ਗਈ ਸੀ ਪਰੰਤੂ ਇਸ ਇਕ ਹਫ਼ਤੇ ਦੌਰਾਨ 26 ਮਈ ਦਿਨ ਮੰਗਲਵਾਰ ਨੂੰ ਸਵੇਰੇ 1 ਵਜੋਂ ਤੋਂ ਬਾਅਦ ਕਿਸਾਨਾਂ ਦੀ ਇਕ ਵਾਰੀ ਖ਼ਾਲੀ ਚਲੀ ਗਈ ਅਤੇ ਇਕ ਹਫ਼ਤੇ ਬਾਅਦ ਜਦੋਂ ਪਾਣੀ ਛੱਡਿਆ ਗਿਆ ਤਾਂ ਮੰਗਲਵਾਰ ਵਾਲੇ ਕਿਸਾਨਾਂ ਦੀ ਸਵੇਰੇ 1 ਵਜੇ ਤੋਂ ਬਾਅਦ 12 ਵਜੇ ਤੱਕ ਫਿਰ ਦੂਜੀ ਵਾਰੀ ਖ਼ਾਲੀ ਚਲੀ ਗਈ | ਕਿਸਾਨਾਂ ਨੂੰ ਪਾਣੀ 12 ਵਜੇ ਮਿਲਿਆ ਜਦੋਂ ਕਿ ਸਵੇਰੇ 1 ਵਜੇ ਪੂਰਾ ਪਾਣੀ ਮਿਲਣਾ ਚਾਹੀਦਾ ਸੀ | ਅਜਿਹਾ ਕਰਨ ਲਈ ਲੰਬੀ ਮਾਈਨਰ ਨਹਿਰ ਵਿਚ ਘੰਟੇ ਪਹਿਲਾ ਪਾਣੀ ਛੱਡਣਾ ਚਾਹੀਦਾ ਸੀ ਤਾਂ ਕਿ ਕਿਸਾਨਾਂ ਦੀ ਇਕ ਹਫ਼ਤੇ ਦੀ ਬੰਦੀ ਵਿਚ ਕੇਵਲ ਇਕ ਵਾਰੀ ਹੀ ਖ਼ਾਲੀ ਜਾਂਦੀ | ਕਿਸਾਨਾਂ ਨੇ ਦੱਸਿਆ ਕਿ ਇਹ ਮਹਿਕਮੇ ਦੀ ਵੱਡੀ ਲਾਪਰਵਾਹੀ ਹੈ | ਅੱਤ ਦੀ ਗਰਮੀ ਵਿਚ ਲਗਾਤਾਰ ਦੋ ਵਾਰੀਆਂ ਖ਼ਾਲੀ ਜਾਣ ਨਾਲ ਬਾਗ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਨੇੜੇ ਈ-ਰਿਕਸ਼ਾ ਪਲਟਣ ਕਾਰਨ 4 ਸਵਾਰੀਆਂ ਜ਼ਖ਼ਮੀ, ਸੜਕ ਦੀ ਅਧੂਰੀ ਮੁਰੰਮਤ ਬਣੀ ਹਾਦਸੇ ਦਾ ਕਾਰਨ ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਨੇ ਪੰਜਾਬ ਸਰਕਾਰ ਦੀ 'ਮੁਲਾਜ਼ਮ ਮਾਰੂ ਰਿਪੋਰਟ' ਦੀਆਂ ਕਾਪੀਆਂ ਸਾੜੀਆਂ
Ad Position 24