26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਫ਼ਾਜ਼ਿਲਕਾ ਨੇੜੇ ਈ-ਰਿਕਸ਼ਾ ਪਲਟਣ ਕਾਰਨ 4 ਸਵਾਰੀਆਂ ਜ਼ਖ਼ਮੀ, ਸੜਕ ਦੀ ਅਧੂਰੀ ਮੁਰੰਮਤ ਬਣੀ ਹਾਦਸੇ ਦਾ ਕਾਰਨ

Ad Position 21
No active advertisement
ਅਜੀਤ ਡੈਸਕ 03-06-2026
ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਸਥਿਤ ਬਾਧਾ ਟੀ-ਪੁਆਇੰਟ ਦੇ ਨਜ਼ਦੀਕ ਇਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਹੈ | ਇੱਥੇ ਸੜਕ ਦੀ ਮੁਰੰਮਤ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਇਕ ਤੇਜ਼ ਰਫ਼ਤਾਰ ਈ-ਰਿਕਸ਼ਾ ਅਚਾਨਕ ਸੰਤੁਲਨ ਵਿਗੜਨ ਕਰਕੇ ਪਲਟ ਗਿਆ | ਇਸ ਹਾਦਸੇ ਵਿਚ ਰਿਕਸ਼ਾ ਚਾਲਕ ਸਮੇਤ ਇਕੋ ਪਰਿਵਾਰ ਦੇ 4 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਰਿਕਸ਼ਾ ਸਵਾਰ ਇਕ ਲੜਕੀ ਦੀ ਬਾਂਹ ਟੁੱਟ ਗਈ, ਜਿਸ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਛਾਬੜਾ ਮੋਟਰਜ਼ ਦੇ ਸੰਚਾਲਕ ਅੰਕੁਸ਼ ਛਾਬੜਾ ਨੇ ਦੱਸਿਆ ਕਿ ਬਾਧਾ ਟੀ-ਪੁਆਇੰਟ ਦੇ ਕੋਲ ਫਾਜ਼ਿਲਕਾ-ਫਿਰੋਜ਼ਪੁਰ ਨੈਸ਼ਨਲ ਹਾਈਵੇਅ 'ਤੇ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਇਹ ਕੰਮ ਅੱਧ ਵਿਚਾਲੇ ਹੀ ਬੰਦ ਪਿਆ ਹੈ | ਕੰਮ ਬੰਦ ਹੋਣ ਕਰਕੇ ਸੜਕ ਦੇ ਵਿਚਕਾਰ ਵੱਡੇ-ਵੱਡੇ ਅਤੇ ਗਹਿਰੇ ਖੱਡੇ ਬਣੇ ਹੋਏ ਹਨ | ਇਨ੍ਹਾਂ ਖੱਡਿਆਂ ਕਾਰਨ ਜਿੱਥੇ ਦਿਨ ਭਰ ਮਿੱਟੀ-ਘੱਟਾ ਉੱਡਦਾ ਰਹਿੰਦਾ ਹੈ, ਉੱਥੇ ਹੀ ਲੰਘਣ ਵਾਲੇ ਰਾਹਗੀਰ ਆਏ ਦਿਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਮਿਲੀ ਜਾਣਕਾਰੀ ਅਨੁਸਾਰ ਈ-ਰਿਕਸ਼ਾ ਚਾਲਕ ਸਵਾਰੀਆਂ ਨੂੰ ਲੈ ਕੇ ਪਿੰਡ ਲਾਲੋ ਵਾਲੀ ਛੱਡਣ ਜਾ ਰਿਹਾ ਸੀ | ਜਿਵੇਂ ਹੀ ਉਹ ਬਾਧਾ ਟੀ-ਪੁਆਇੰਟ ਕੋਲ ਪਹੁੰਚਿਆ ਤਾਂ ਟੁੱਟੀ ਸੜਕ ਅਤੇ ਖੱਡਿਆਂ ਕਾਰਨ ਰਿਕਸ਼ਾ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ | ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਸੰਭਾਲਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ | ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਈਵੇਅ ਦੀ ਮੁਰੰਮਤ ਦਾ ਇਹ ਅਧੂਰਾ ਕੰਮ ਜਲਦ ਤੋਂ ਜਲਦ ਪੂਰਾ ਕਰਵਾਇਆ ਜਾਵੇ ਤਾਂ ਜੋ ਰੋਜ਼ਾਨਾ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਖੇਤ ਬਚਾਓ ਅਭਿਆਨ ਤਹਿਤ ਟਾਹਲੀ ਵਾਲਾ ਬੋਦਲਾ ਵਿਖੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕਤਾ ਕੈਂਪ ਆਯੋਜਿਤ ਅਗਲੀ ਖ਼ਬਰ ਨਹਿਰੀ ਮਹਿਕਮੇ ਦੀ ਵੱਡੀ ਲਾਪਰਵਾਹੀ-ਇਕ ਹਫ਼ਤੇ ਦੀ ਬੰਦੀ 'ਚ ਕੁਝ ਕਿਸਾਨਾਂ ਦੀਆਂ ਦੋ ਵਾਰੀਆਂ ਗਈਆਂ ਖ਼ਾਲੀ
Ad Position 24