22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਅਬੋਹਰ ‘ਚ ਲਾਇਨਜ਼ ਕਲੱਬ ਮੰਡੀ ਦੀ ਨਵੀਂ ਕਾਰਜਕਾਰਨੀ ਦਾ ਗਠਨ

Ad Position 21
No active advertisement
ਅਜੀਤ ਡੈਸਕ 05-06-2026
ਅਬੋਹਰ, 4 ਜੂਨ (ਵਿਵੇਕ ਹੂੜੀਆ)-ਲਾਇਨਜ਼ ਕਲੱਬ ਮੰਡੀ ਦੇ ਅਹੁਦੇਦਾਰਾਂ ਦੀ ਇਕ ਅਹਿਮ ਬੈਠਕ ਚੇਅਰਮੈਨ ਨਰੇਸ਼ ਖੁਰਾਨਾ, ਸੀਨੀਅਰ ਮੈਂਬਰ ਡਾ. ਐੱਚ. ਐੱਸ. ਪੋਪਲੀ ਅਤੇ ਪੀ.ਐੱਨ ਸਹਿਗਲ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਦੌਰਾਨ ਸਾਲ 2026-27 ਲਈ ਕਲੱਬ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਸੰਗਠਨ ਦੇ ਕੰਮਾਂ ਨੂੰ ਹੋਰ ਸੁਚਾਰੂ ਅਤੇ ਗਤੀਸ਼ੀਲ ਬਣਾਉਣ ਦੀ ਪਰੰਪਰਾ ਤਹਿਤ ਸਰਬਸੰਮਤੀ ਨਾਲ ਪੰਕਜ ਤਾਇਲ ਨੂੰ ਪ੍ਰਧਾਨ, ਗੁਰਤੇਜ ਸਿੰਘ ਨੂੰ ਸਕੱਤਰ, ਰਣਜੀਤ ਸਿੰਘ ਰਾਣਾ ਨੂੰ ਕੈਸ਼ੀਅਰ ਅਤੇ ਗੌਰਵ ਨਾਗਪਾਲ ਨੂੰ ਪੀ.ਆਰ.�. ਨਿਯੁਕਤ ਕੀਤਾ ਗਿਆ।ਬੈਠਕ ਵਿਚ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਸੰਗਠਨ ਦੀਆਂ ਭਵਿੱਖੀ ਯੋਜਨਾਵਾਂ ਸਮੇਤ ਸਮਾਜ ਭਲਾਈ ਦੇ ਕਾਰਜਾਂ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ। ਨਵੀਂ ਚੁਣੀ ਗਈ ਕਾਰਜਕਾਰਨੀ ਨੇ ਅਹੁਦਾ ਸੰਭਾਲਦਿਆਂ ਹੀ ਕਲੱਬ ਦੀ ਸੇਵਾ, ਸਮਾਜਿਕ ਸਰੋਕਾਰਾਂ ਅਤੇ ਜਨ-ਕਲਿਆਣ ਦੀਆਂ ਗਤੀਵਿਧੀਆਂ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦਾ ਪ੍ਰਣ ਲਿਆ। ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਬੈਠਕ ਦੀ ਸਮਾਪਤੀ ਕਲੱਬ ਦੀ ਇੱਕਜੁੱਟਤਾ ਅਤੇ ਸਮਾਜ ਸੇਵਾ ਪ੍ਰਤੀ ਸਮਰਪਣ ਦੇ ਸੰਕਲਪ ਨਾਲ ਹੋਈ। ਇਸ ਅਹਿਮ ਮੌਕੇ ਹੋਰਨਾਂ ਤੋਂ ਇਲਾਵਾ ਰਾਜਾ ਨਾਗਪਾਲ, ਕਰਨ ਭਾਦੂ, ਮਨਪ੍ਰੀਤ ਸਿੰਘ ਬਰਾੜ, ਵਿਕਾਸ ਸੋਨੂੰ ਐੱਮ.ਪੀ., ਸਤਪਾਲ ਤਰਮਾਲਾ, ਆਰ.ਐੱਸ. ਭੁੱਲਰ, ਅਮਿੱਤ ਮੋਦੀ, ਪਵਨ ਕਟਾਰੀਆ, ਜਸਪਾਲ ਸਰਾਂਵਾਂ ਅਤੇ ਪੰਨਾ ਲਾਲ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਟਸਐਪ ਲਿੰਕ ਨੇ ਨੌਜਵਾਨ ਦੇ ਖਾਤੇ ਵਿਚੋਂ ਉਡਾਏ 5 ਹਜ਼ਾਰ ਰੁਪਏ, ਨੌਜਵਾਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ ਅਗਲੀ ਖ਼ਬਰ ਦਿਆਲ ਪ੍ਰਤਾਪ ਸਿੰਘ ਰੰਧਾਵਾ ਦੇ ਬਾਰ ਕੌਂਸਲ ਮੈਂਬਰ ਬਣਨ ‘ਤੇ ਕਰਵਾਇਆ ਸੁਖਮਨੀ ਸਾਹਿਬ ਦਾ ਪਾਠ
Ad Position 24