01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਸ਼ੇੜੀ ਟਰੈਕਟਰ ਚਾਲਕ ਨੇ ਹਸਪਤਾਲ ਬਾਹਰ ਖੜ੍ਹੀਆਂ 5 ਕਾਰਾਂ ਨੂੰ ਦਰੜਿਆ, ਜਾਨੀ ਨੁਕਸਾਨ ਤੋਂ ਬਚਾਅ

Ad Position 21
No active advertisement
ਅਜੀਤ ਡੈਸਕ 06-06-2026
ਅਬੋਹਰ, 5 ਜੂਨ (ਵਿਵੇਕ ਹੂੜੀਆ)-ਅਬੋਹਰ ਦੇ ਮਲੋਟ ਰੋਡ 'ਤੇ ਉਸ ਸਮੇਂ ਇਕ ਭਿਆਨਕ ਹਾਦਸਾ ਵਾਪਰਨੋਂ ਬਚ ਗਿਆ ਜਦੋਂ ਇਕ ਨਸ਼ੇੜੀ ਟਰੈਕਟਰ ਚਾਲਕ ਨੇ ਇਸ ਮਾਰਗ 'ਤੇ ਸਥਿਤ ਹੱਡੀਆਂ ਦੇ ਮਾਹਿਰ ਡਾਕਟਰ ਦੇ ਹਸਪਤਾਲ ਬਾਹਰ ਖੜ੍ਹੀਆਂ ਪੰਜ ਕਾਰਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ | ਇਸ ਹਾਦਸੇ ਵਿਚ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਪਰ ਗ਼ਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਘਟਨਾ ਤੋਂ ਤੁਰੰਤ ਬਾਅਦ ਚਾਲਕ ਟਰੈਕਟਰ ਨੂੰ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਿਆ | ਇਸ ਮਾਮਲੇ ਦੀ ਸੂਚਨਾ ਸਿਟੀ-1 ਪੁਲਿਸ ਨੂੰ ਦੇ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 12:30 ਵਜੇ ਫ਼ਾਜ਼ਿਲਕਾ ਲੱਕੜ ਮੰਡੀ ਵਾਲੀ ਸਾਈਡ ਤੋਂ ਇਕ ਨਸ਼ੇੜੀ ਵਿਅਕਤੀ ਬਹੁਤ ਤੇਜ਼ ਰਫ਼ਤਾਰ ਨਾਲ ਟਰੈਕਟਰ ਲੈ ਕੇ ਆ ਰਿਹਾ ਸੀ | ਅਚਾਨਕ ਉਸ ਦਾ ਟਰੈਕਟਰ ਬੇਕਾਬੂ ਹੋ ਗਿਆ ਅਤੇ ਡਾ.ਮਹਿੰਦਰ ਕਲੀਨਿਕ ਦੇ ਬਾਹਰ ਖੜ੍ਹੀਆਂ ਕਾਰਾਂ 'ਚ ਜਾ ਵਜ੍ਹਾ, ਜਿਸ ਕਾਰਨ ਮਰੀਜ਼ਾਂ ਅਤੇ ਡਾਕਟਰਾਂ ਦੀਆਂ 5 ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ | ਸਭ ਤੋਂ ਪਹਿਲਾਂ ਤੇਜ਼ ਰਫ਼ਤਾਰ ਟਰੈਕਟਰ ਨੇ ਹਸਪਤਾਲ ਵਿਚ ਦਵਾਈ ਲੈਣ ਆਏ ਪਿੰਡ ਕਿੱਲਿ੍ਹਆਂਵਾਲੀ ਦੇ ਰਹਿਣ ਵਾਲੇ ਰਿੰਕੂ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰੀ | ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਰਿੰਕੂ ਦੀ ਕਾਰ ਅੱਗੇ ਖੜ੍ਹੀਆਂ ਹੋਰ ਕਾਰਾਂ ਵਿਚ ਜਾ ਵੱਜੀ, ਜਿਸ ਕਾਰਨ ਬਹਾਵਲਵਾਸੀ ਦੇ ਮਰੀਜ਼ ਸੁਰਜੀਤ ਸਿੰਘ, ਮਲੂਕਪੁਰ ਦੇ ਰਹਿਣ ਵਾਲੇ ਅਮਰੀਕ ਸਿੰਘ ਅਤੇ ਡਾ.ਮਹਿੰਦਰ ਤੇ ਡਾ.ਪੀ.ਰਾਮ ਦੀਆਂ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ | ਇਸ ਹਾਦਸੇ ਕਾਰਨ ਕਾਰ ਮਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਆਸ-ਪਾਸ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਸਿਟੀ-1 ਪੁਲਿਸ ਨੂੰ ਦਿੱਤੀ | ਪੁਲਿਸ ਨੇ ਜਾਂਚ ਕਰਕੇ ਟਰੈਕਟਰ ਦੇ ਮਾਲਕ ਦਾ ਪਤਾ ਲਗਾਇਆ, ਜਿਸ ਦੀ ਪਛਾਣ ਪੰਜਪੀਰ ਨਗਰ ਦੇ ਸਾਗਰ ਵਜੋਂ ਹੋਈ ਹੈ | ਮੌਕੇ 'ਤੇ ਪਹੁੰਚੇ ਸਾਗਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣਾ ਟਰੈਕਟਰ ਮੰਡੀ ਵਿਚ ਖੜ੍ਹਾ ਕੀਤਾ ਸੀ ਅਤੇ ਉਸ ਨੂੰ ਨਹੀਂ ਪਤਾ ਕਿ ਉੱਥੋਂ ਕੌਣ ਟਰੈਕਟਰ ਲੈ ਕੇ ਆਇਆ ਹੈ | ਦੂਜੇ ਪਾਸੇ ਨੁਕਸਾਨੀਆਂ ਗਈਆਂ ਕਾਰਾਂ ਦੇ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫ਼ਰਾਰ ਟਰੈਕਟਰ ਚਾਲਕ ਦਾ ਪਤਾ ਲਗਾ ਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ |
ਕਾਰਾਂ ਨੂੰ ਟੱਕਰ ਮਾਰਨ ਦੀ ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕੁੱਟਮਾਰ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24