31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਣ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਚੌਕ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

Ad Position 21
No active advertisement
ਅਜੀਤ ਡੈਸਕ 06-06-2026
ਅਬੋਹਰ, 5 ਜੂਨ(ਵਿਵੇਕ ਹੂੜੀਆ)-ਵਣ ਅਤੇ ਵਨ ਜੀਵ ਸੁਰੱਖਿਆ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਣ ਰੇਂਜ ਅਫ਼ਸਰ ਹੇਮੰਤ ਮੱਲ੍ਹੀ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਚੌਕ ਅਬੋਹਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਥਾਵਾਂ 'ਤੇ ਪੌਦੇ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੱਤਾ ਗਿਆ ਅਤੇ ਹਾਜ਼ਰ ਸ਼ਖ਼ਸੀਅਤਾਂ ਨੇ ਸੰਕਲਪ ਲਿਆ ਕਿ ਉਹ ਨਾ ਸਿਰਫ਼ ਪੌਦੇ ਲਗਾਉਣਗੇ ਸਗੋਂ ਉਨ੍ਹਾਂ ਦੀ ਪਰਵਰਿਸ਼ ਅਤੇ ਦੇਖਭਾਲ ਵੀ ਕਰਨਗੇ | ਇਸ ਵਿਸ਼ੇਸ਼ ਸਮਾਗਮ ਵਿਚ ਸਪੈਸ਼ਲ ਫੋਰਸ ਅਕੈਡਮੀ ਦੇ ਪ੍ਰਧਾਨ ਸੁਭਾਸ਼ ਬਾਵਾ, ਗਰੀਨ ਸਿਟੀ ਅਬੋਹਰ ਦੇ ਪ੍ਰਧਾਨ ਡਾ.ਅਮਨਦੀਪ ਅਰੋੜਾ, ਡਾ.ਸਾਹਿਬ ਰਾਮ, ਨਿਸ਼ੁਲਕ ਯੋਗਾ ਕਲੱਬ ਨਹਿਰੂ ਪਾਰਕ ਦੇ ਮਾਸਟਰ ਸੁਰਿੰਦਰ ਬਿੱਲਾ ਪੱਟੀ, ਸੀ.ਐੱਮ. ਯੋਗਸ਼ਾਲਾ ਦੇ ਮਾਸਟਰ ਟਰੇਨਰ ਨਵਿੰਦਰ ਕੰਬੋਜ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਲਲਿਤ ਸੋਨੀ ਸਮੇਤ ਵੱਖ-ਵੱਖ ਧਾਰਮਿਕ 'ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਮੁਹਿੰਮ ਦੌਰਾਨ ਚੌਕ ਅਤੇ ਆਲੇ-ਦੁਆਲੇ ਦੇ ਖੇਤਰ ਵਿਚ ਛਾਂਦਾਰ, ਸਜਾਵਟੀ, ਫਲਦਾਰ ਅਤੇ ਬੂਟੀਆਂ ਵਾਲੇ ਪੌਦੇ ਲਗਾਏ ਗਏ | ਵਣ ਰੇਂਜ ਅਫ਼ਸਰ ਹੇਮੰਤ ਮੱਲ੍ਹੀ ਅਤੇ ਹੋਰ ਬੁਲਾਰਿਆਂ ਨੇ ਇਤਿਹਾਸ ਸਾਂਝਾ ਕਰਦਿਆਂ ਦੱਸਿਆ ਕਿ ਵਿਸ਼ਵ ਵਾਤਾਵਰਨ ਦਿਵਸ ਪਹਿਲੀ ਵਾਰ 5 ਜੂਨ 1973 ਨੂੰ ਮਨਾਇਆ ਗਿਆ ਸੀ | ਇਸ ਦਾ ਮੁੱਖ ਮਨੋਰਥ ਵੱਧ ਤੋਂ ਵੱਧ ਰੁੱਖ ਲਗਾ ਕੇ ਪ੍ਰਦੂਸ਼ਣ ਨੂੰ ਘੱਟ ਕਰਨਾ ਅਤੇ ਧਰਤੀ ਮਾਂ ਦੀ ਰੱਖਿਆ ਕਰਨਾ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਵਣ ਰੇਂਜ ਦਫ਼ਤਰ ਅਬੋਹਰ ਵਲੋਂ ਚੰਨਣ ਖੇੜਾ, ਡੰਗਰ ਖੇੜਾ, ਕਿੱਲਿ੍ਹਆਂਵਾਲੀ, ਪੰਨੀ ਵਾਲਾ ਮਾਹਲਾ, ਗੋਬਿੰਦਗੜ੍ਹ ਆਦਿ ਪਿੰਡਾਂ ਵਿਚ ਸਰਕਾਰੀ ਨਰਸਰੀਆਂ ਰਾਹੀਂ ਆਮ ਲੋਕਾਂ ਨੂੰ ਬਿਲਕੁਲ ਮੁਫ਼ਤ ਪੌਦੇ ਮੁਹੱਈਆ ਕਰਵਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਹਰ ਇਨਸਾਨ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਨੂੰ ਰੋਕੇ ਅਤੇ ਵੱਧ ਤੋਂ ਵੱਧ ਪੌਦੇ ਲਗਾਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ ਅਤੇ ਸੁਰੱਖਿਅਤ ਵਾਤਾਵਰਨ ਮਿਲ ਸਕੇ | ਇਸ ਮੌਕੇ ਆਮ ਲੋਕਾਂ ਨੂੰ ਘਰਾਂ ਵਿਚ ਲਗਾਉਣ ਲਈ ਤੁਲਸੀ, ਗੁਲਾਬ, ਅਮਰੂਦ, ਬੇਲ ਪੱਤਰ, ਸੁਖਚੈਨ, ਬੋਤਲ ਬੁਰਸ਼, ਜਰਮਨ ਕਨੇਰ, ਨਿੰਮ, ਟਾਹਲੀ ਅਤੇ ਬਕੈਨ ਆਦਿ ਦੇ ਲਗਭਗ 100 ਪੌਦੇ ਮੁਫ਼ਤ ਵੰਡੇ ਗਏ |
Ad Position 22
No active advertisement
ਪਿਛਲੀ ਖ਼ਬਰ ਜੈਨ ਕਾਲਜ ਆਫ਼ ਫਾਰਮੇਸੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਿਲੀ 11ਵੀਂ ਤੇ 12ਵੀਂ ਦੀ ਮਾਨਤਾ ਅਗਲੀ ਖ਼ਬਰ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਫਰਾਈਡੇ ਡਰਾਈਡੇ ਮੁਹਿੰਮ ਅਧੀਨ ਗਤੀਵਿਧੀਆਂ
Ad Position 24