31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਐਸੋਸੀਏਸ਼ਨ ਆਫ਼ ਇੰਜੀਨੀਅਰਜ਼ ਅਬੋਹਰ ਵਲੋਂ ਵਿਸ਼ਵ ਵਾਤਾਵਰਨ ਦਿਵਸ 'ਤੇ ਜੌਹੜੀ ਮੰਦਰ ਵਾਟਿਕਾ ਦਾ ਸ਼ੁਭਾਰੰਭ

Ad Position 21
No active advertisement
ਅਜੀਤ ਡੈਸਕ 06-06-2026
ਅਬੋਹਰ, 5 ਜੂਨ(ਹੂੜੀਆ)-ਵਾਤਾਵਰਨ ਦੀ ਸੰਭਾਲ ਦਾ ਹੋਕਾ ਦਿੰਦਿਆਂ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਐਸੋਸੀਏਸ਼ਨ ਆਫ਼ ਇੰਜੀਨੀਅਰਜ਼ ਅਬੋਹਰ ਵਲੋਂ ਸ਼ਹਿਰ ਦੇ ਇਤਿਹਾਸਕ ਜੌਹੜੀ ਮੰਦਰ ਕੰਪਲੈਕਸ ਵਿਖੇ ਜੌਹੜੀ ਮੰਦਰ ਵਾਟਿਕਾ ਦਾ ਸ਼ੁਭਾਰੰਭ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੈਂਬਰਾਂ ਵਲੋਂ ਵਾਟਿਕਾ ਦਾ ਉਦਘਾਟਨ ਕਰਕੇ ਲੋਕਾਂ ਨੂੰ ਵਾਤਾਵਰਨ ਪੱਖੀ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ ਗਈ | ਪ੍ਰੋਗਰਾਮ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਆਰਕੀਟੈਕਟ ਕਰਨ ਅਰੋੜਾ ਨੇ ਹਾਜ਼ਰ ਮੈਂਬਰਾਂ ਨੂੰ ਸੰਸਥਾ ਵਲੋਂ ਪਿਛਲੇ ਸਾਲਾਂ ਵਿਚ ਵਿਸ਼ਵ ਵਾਤਾਵਰਨ ਦਿਵਸ 'ਤੇ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਅਤੇ ਉਨ੍ਹਾਂ ਦੇ ਸਕਾਰਾਤਮਿਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਲਗਭਗ 2500 ਵਰਗ ਫੁੱਟ ਖੇਤਰ ਵਿਚ ਵਿਕਸਿਤ ਕੀਤੀ ਜਾ ਰਹੀ ਇਹ ਵਾਟਿਕਾ ਸ਼ਹਿਰ ਦੇ ਕੇਂਦਰੀ ਹਿੱਸੇ ਵਿਚ ਹਰਿਆਲੀ ਵਧਾਉਣ ਦੀ ਦਿਸ਼ਾ ਵਿਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ | ਇਸ ਵਾਟਿਕਾ ਵਿਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਜਾਣਗੇ ਅਤੇ ਇਸ ਦੇ ਕੇਂਦਰ ਵਿਚ ਤਿ੍ਵੇਣੀ ਦੇ ਬੂਟੇ ਰੋਪੇ ਜਾਣਗੇ | ਵਾਟਿਕਾ ਦੀ ਸੁਰੱਖਿਆ ਲਈ ਚਾਰੋ ਪਾਸੇ ਉਚਿੱਤ ਵਾੜ ਵੀ ਲਗਾਈ ਜਾ ਰਹੀ ਹੈ | ਪ੍ਰੋਜੈਕਟ ਇੰਚਾਰਜ ਇੰਜੀ.ਸੁਮਿਤ ਠਠਈ ਨੇ ਆਪਣੇ ਸੰਬੋਧਨ ਵਿਚ ਸਮੂਹ ਨਾਗਰਿਕਾਂ ਨੂੰ ਵਾਤਾਵਰਨ ਦੀ ਰਾਖੀ ਲਈ ਘੱਟ ਤੋਂ ਘੱਟ ਕੂੜਾ ਪੈਦਾ ਕਰਨ, ਵਸਤੂਆਂ ਦੀ ਮੁੜ-ਵਰਤੋਂ ਅਤੇ ਪੁਨਰ-ਚੱਕਰਣ ਦੇ ਸਿਧਾਂਤ ਨੂੰ ਅਪਣਾਉਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਨੂੰ ਵੀ ਦੀਵਾਲੀ ਅਤੇ ਹੋਲੀ ਵਰਗੇ ਤਿਉਹਾਰਾਂ ਦੀ ਤਰ੍ਹਾਂ ਉਤਸ਼ਾਹ ਨਾਲ ਮਨਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇੱਕ ਸਾਫ਼-ਸੁਥਰਾ ਅਤੇ ਸੁਰੱਖਿਅਤ ਵਾਤਾਵਰਨ ਹੀ ਸਾਡੇ ਭਵਿੱਖ ਦੀ ਨੀਂਹ ਹੈ | ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਛੋਟੇ ਬੱਚਿਆਂ ਦੀ ਸ਼ਮੂਲੀਅਤ ਰਹੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਆਰਕੀਟੈਕਟ ਕਰਨ ਅਰੋੜਾ, ਇੰਜੀ. ਭੁਪਿੰਦਰ ਕੁਮਾਰ, ਇੰਜੀ. ਸੁਮਿਤ ਠਠਈ, ਇੰਜੀ.ਦਵਿੰਦਰ ਕੁਮਾਰ, ਇੰਜੀ. ਰੋਹਿਤ ਗੋਇਲ, ਇੰਜੀ. ਅਮਨ ਕੁਮਾਰ, ਇੰਜੀ. ਸੰਜੀਵ ਸਹਿਗਲ, ਆਰਕੀਟੈਕਟ ਅਨੂਪ ਅਰੋੜਾ, ਇੰਜੀ. ਏ.ਕੇ.ਵਿਜ, ਇੰਜੀ.ਸੁਧੀਰ ਅਰੋੜਾ, ਇੰਜੀ.ਗੁਰਦਿੱਤਾ ਸਿੰਘ, ਇੰਜੀ. ਰਮਣੀਕ ਮਿੱਢਾ, ਇੰਜੀ. ਰਮੇਸ਼ ਕੰਬੋਜ, ਇੰਜੀ. ਸ਼ੋਭਿਤ ਗਾਂਧੀ, ਆਈ.ਡੀ. ਅਸ਼ੋਕ ਜਾਂਗਿੜ, ਇੰਜੀ. ਸਾਹਿਲ ਗਗਨੇਜਾ, ਇੰਜੀ ਵਿਨੀਤ ਧਵਨ, ਵਿਨੀਤ ਝਾਂਬ ਅਤੇ ਪ੍ਰਦੀਪ ਤਨੇਜਾ ਸਮੇਤ ਐਸੋਸੀਏਸ਼ਨ ਦੇ ਕਈ ਮੈਂਬਰ ਮੌਜੂਦ ਸਨ | ਸਮੂਹ ਮੈਂਬਰਾਂ ਨੇ ਪ੍ਰਣ ਲਿਆ ਕਿ ਅਬੋਹਰ ਨੂੰ ਇੱਕ ਸਾਫ਼, ਹਰਿਆ-ਭਰਿਆ ਅਤੇ ਬਿਹਤਰ ਸ਼ਹਿਰ ਬਣਾਉਣ ਲਈ ਵਾਤਾਵਰਨ ਸੰਭਾਲ ਅਤੇ ਸਮਾਜਿਕ ਹਿਤਾਂ ਨਾਲ ਜੁੜੇ ਅਜਿਹੇ ਪ੍ਰੋਜੈਕਟ ਭਵਿੱਖ ਵਿਚ ਵੀ ਨਿਰੰਤਰ ਜਾਰੀ ਰੱਖੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਧਾਇਕ ਗੋਲਡੀ ਕੰਬੋਜ ਨੇ ਹਲਕਾ ਜਲਾਲਾਬਾਦ ਦੇ ਵਰਕਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24