11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਫ਼ਾਜ਼ਿਲਕਾ ਪੁਲਿਸ ਨੇ ਮੁਕਾਬਲੇ ਦੌਰਾਨ ਹਰੀਕੇ ਪੁਲ ਤੋਂ ਖੋਹੇ ਸਰਕਾਰੀ ਅਸਲੇ੍ਹ ਸਮੇਤ ਨੌਜਵਾਨ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-06-2026
ਫ਼ਾਜ਼ਿਲਕਾ, 6 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਪੁਲਿਸ ਨੇ ਪਿਛਲੇ ਦਿਨੀਂ ਪੁਰਾਣੇ ਹਰੀਕੇ ਹੈੱਡ ਪੁਲ 'ਤੇ ਸੰਤਰੀ ਦੀ ਡਿਊਟੀ ਨਿਭਾ ਰਹੇ ਜਵਾਨ 'ਤੇ ਹੋਏ ਹਮਲੇ ਦੇ ਮਾਮਲੇ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਵਾਰਦਾਤ ਵਿਚ ਸ਼ਾਮਲ ਮੁੱਖ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਖੋਹਿਆ ਗਿਆ ਸਰਕਾਰੀ ਹਥਿਆਰ ਐੱਸ.ਐੱਲ.ਆਰ. ਬਰਾਮਦ ਕਰ ਲਿਆ ਹੈ | ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਪੁਰਾਣੇ ਹਰੀਕੇ ਹੈੱਡ ਪੁਲ 'ਤੇ ਡਿਊਟੀ 'ਤੇ ਤਾਇਨਾਤ ਜਵਾਨ 'ਤੇ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਅਤੇ ਉਸ ਦਾ ਸਰਕਾਰੀ ਹਥਿਆਰ ਖੋਹ ਕੇ ਫ਼ਰਾਰ ਹੋ ਗਏ ਸਨ | ਇਸ ਗੰਭੀਰ ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਵਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਲਗਾਤਾਰ ਤਫ਼ਤੀਸ਼ ਕੀਤੀ ਜਾ ਰਹੀ ਸੀ | ਜਾਂਚ ਦੌਰਾਨ ਫ਼ਾਜ਼ਿਲਕਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਲਾਧੂਕਾ ਸੇਮ-ਨਾਲ਼ੇ ਦੇ ਕੋਲ ਇਕ ਵਿਅਕਤੀ ਹਥਿਆਰ ਸਮੇਤ ਘੁੰਮ ਰਿਹਾ ਹੈ | ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਸ਼ੱਕੀ ਵਿਅਕਤੀ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ | ਪੁਲਿਸ ਵਲੋਂ ਜਵਾਬੀ ਕਾਰਵਾਈ ਵਿਚ ਚਲਾਈ ਗੋਲੀ ਮੁਲਜ਼ਮ ਦੀ ਲੱਤ ਵਿਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸ਼ਮਸ਼ੇਰ ਸਿੰਘ ਨਿਵਾਸੀ ਮੱਖੂ ਵਜੋਂ ਹੋਈ ਹੈ | ਉਸ ਦੇ ਕਬਜ਼ੇ ਵਿਚੋਂ ਜਵਾਨ ਕੋਲੋਂ ਖੋਹੀ ਗਈ ਐੱਸ.ਐੱਲ.ਆਰ. ਰਾਈਫ਼ਲ ਬਰਾਮਦ ਕਰ ਲਈ ਗਈ ਹੈ | ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ | ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਖੇ ਪੀ.ਐੱਚ.ਡੀ.ਸੀ.ਸੀ.ਆਈ.ਵਲੋਂ ਦਿੱਲੀ ਦੇ ਉਪ-ਰਾਜਪਾਲ ਦੇ ਸਨਮਾਨ 'ਚ ਭਵਿੱਖੀ ਵਿਕਾਸ 'ਤੇ ਵਿਸ਼ੇਸ਼ ਸੈਸ਼ਨ... ਅਗਲੀ ਖ਼ਬਰ ਅੱਜ ਭੋਗ 'ਤੇ ਵਿਸ਼ੇਸ਼- ਮਾਤਾ ਬਖ਼ਸ਼ੀਸ਼ ਕੌਰ
Ad Position 24