31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਦੇ 10 ਸਾਲ ਪੂਰੇ ਹੋਣ 'ਤੇ ਸਿਵਲ ਹਸਪਤਾਲ ਅਬੋਹਰ 'ਚ ਲਗਾਇਆ ਵਿਸ਼ੇਸ਼ ਕੈਂਪ

Ad Position 21
No active advertisement
ਅਜੀਤ ਡੈਸਕ 10-06-2026
ਅਬੋਹਰ, 9 ਜੂਨ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਸਿਹਤ ਵਿਭਾਗ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਮਿਤ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਅਬੋਹਰ ਵਿਖੇ 'ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ' ਦੇ 10 ਸਾਲ ਮੁਕੰਮਲ ਹੋਣ ਦੇ ਮੌਕੇ 'ਤੇ ਇਕ ਵਿਸ਼ੇਸ਼ ਜਾਂਚ ਕੈਂਪ ਲਗਾਇਆ ਗਿਆ | ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਗਰਭਵਤੀ ਅÏਰਤਾਂ, ਖ਼ਾਸ ਕਰਕੇ 'ਹਾਈ ਰਿਸਕ' ਸ਼੍ਰੇਣੀ ਵਾਲੀਆਂ ਮਹਿਲਾਵਾਂ ਦੀ ਸਿਹਤ ਸੰਭਾਲ ਲਈ ਹਰੇਕ ਮਹੀਨੇ ਦੀ 9 ਅਤੇ 23 ਤਾਰੀਖ਼ ਨੂੰ ਸਿਵਲ ਹਸਪਤਾਲ ਅਤੇ ਆਮ ਆਦਮੀ ਕਲੀਨਿਕਾਂ 'ਤੇ ਵਿਸ਼ੇਸ਼ ਜਾਂਚ ਕੈਂਪ ਲਗਾਏ ਜਾਂਦੇ ਹਨ | ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਹਾਈ ਰਿਸਕ ਕੇਸਾਂ ਦੀ ਸਮੇਂ ਸਿਰ ਪਛਾਣ ਕਰਕੇ ਜੱਚਾ-ਬੱਚਾ ਮੌਤ ਦਰ 'ਤੇ ਕਾਬੂ ਪਾਉਣਾ ਹੈ | ਉਨ੍ਹਾਂ ਦੱਸਿਆ ਕਿ ਸਾਲ 2023-24 ਦੀ ਰਿਪੋਰਟ ਮੁਤਾਬਿਕ, ਇਸ ਮੁਹਿੰਮ ਸਦਕਾ ਹੀ ਪ੍ਰਤੀ ਲੱਖ ਜੀਵਿਤ ਜਨਮਾਂ ਪਿੱਛੇ ਮਾਤਾ ਮੌਤ ਦਰ ਵਿਚ 43 ਅੰਕਾਂ ਦੀ ਸ਼ਲਾਘਾਯੋਗ ਕਮੀ ਦਰਜ ਕੀਤੀ ਗਈ ਹੈ | ਇਸ ਅਭਿਆਨ ਤਹਿਤ ਦੇਸ਼ ਭਰ ਵਿਚ 7.5 ਕਰੋੜ ਤੋਂ ਵੱਧ ਗਰਭਵਤੀ ਮਹਿਲਾਵਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 1.2 ਕਰੋੜ ਉੱਚ-ਜੋਖਮ ਵਾਲੀਆਂ ਗਰਭ-ਅਵਸਥਾਵਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਹੀ ਪ੍ਰਬੰਧਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਦੇ ਨਾਲ-ਨਾਲ ਐਂਪੈਨਲਡ ਰੇਡੀਓਲੋਜਿਸਟ ਦੀ ਨਿਯੁਕਤੀ ਕਾਰਨ ਗਰਭਵਤੀ ਅÏਰਤਾਂ ਨੂੰ ਮੁਫ਼ਤ ਅਲਟਰਾਸਾਊਾਡ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ | ਮੈਡੀਕਲ ਸਪੈਸ਼ਲਿਸਟ ਡਾ.ਸੁਰੇਸ਼ ਕੰਬੋਜ ਨੇ ਦੱਸਿਆ ਕਿ ਇਹ ਅਭਿਆਨ ਗਰਭ ਅਵਸਥਾ ਦੌਰਾਨ ਆਉਣ ਵਾਲੀਆਂ ਪੇਚੀਦਗੀਆਂ ਨੂੰ ਘਟਾਉਣ ਵਿਚ ਬੇਹੱਦ ਸਹਾਈ ਸਿੱਧ ਹੋ ਰਿਹਾ ਹੈ | ਕੈਂਪ ਦੌਰਾਨ ਲੋੜੀਂਦੇ ਖ਼ੂਨ ਤੇ ਪਿਸ਼ਾਬ ਦੇ ਟੈੱਸਟ, ਆਇਰਨ-ਕੈਲਸ਼ੀਅਮ ਦੀਆਂ ਗੋਲੀਆਂ ਅਤੇ ਟੀ.ਡੀ.ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਉਨ੍ਹਾਂ ਅਪੀਲ ਕੀਤੀ ਕਿ ਹਾਈ ਰਿਸਕ ਗਰਭਵਤੀ ਅÏਰਤਾਂ ਗਰਭ ਅਵਸਥਾ ਦੌਰਾਨ ਇਕ ਵਾਰ ਗਾਇਨਾਕੋਲੋਜਿਸਟ ਤੋਂ ਜ਼ਰੂਰ ਜਾਂਚ ਕਰਵਾਉਣ | ਫ਼ੀਲਡ ਸਟਾਫ਼ ਅਤੇ ਆਸ਼ਾ ਵਰਕਰਾਂ ਵਲੋਂ ਅਜਿਹੀਆਂ ਅÏਰਤਾਂ ਦੀ ਸੁਰੱਖਿਅਤ ਜਣੇਪੇ ਤੱਕ ਨਿੱਜੀ ਤੌਰ 'ਤੇ ਨਿਗਰਾਨੀ ਅਤੇ ਫਾਲੋ-ਅੱਪ ਕੀਤਾ ਜਾਂਦਾ ਹੈ | ਕੈਂਪ ਵਿਚ ਪਰਿਵਾਰਾਂ ਨੂੰ ਪੋਸ਼ਣ, ਸੰਤੁਲਿਤ ਖ਼ੁਰਾਕ ਅਤੇ ਪਰਿਵਾਰ ਨਿਯੋਜਨ ਬਾਰੇ ਵੀ ਕੌਂਸਲਿੰਗ ਦਿੱਤੀ ਗਈ | ਹਸਪਤਾਲ ਦੀ ਗਾਇਨਾਕੋਲੋਜਿਸਟ ਡਾ.ਲੀਨਾ ਚੌਧਰੀ ਨੇ ਦੱਸਿਆ ਕਿ ਅਨੀਮੀਆ ਅਤੇ ਉੱਚ ਰਕਤ ਦਾਬ ਗਰਭ ਅਵਸਥਾ ਦੌਰਾਨ ਸਭ ਤੋਂ ਵੱਧ ਹਾਈ ਰਿਸਕ ਕੇਸਾਂ ਦਾ ਕਾਰਨ ਬਣਦੇ ਹਨ | ਉਨ੍ਹਾਂ ਕਿਹਾ ਕਿ ਆਇਰਨ ਫੋਲਕ ਐਸਿਡ ਦੀਆਂ ਗੋਲੀਆਂ, ਮੌਸਮੀ ਫਲ, ਹਰੀਆਂ ਸਬਜ਼ੀਆਂ ਅਤੇ ਘਰੇਲੂ ਖ਼ੁਰਾਕ ਨਾਲ ਖ਼ੂਨ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ, ਇਸ ਲਈ ਕਿਸੇ ਮਹਿੰਗੇ ਖਾਣ-ਪੀਣ ਵਾਲੇ ਪਦਾਰਥਾਂ ਦੀ ਲੋੜ ਨਹੀਂ ਹੁੰਦੀ |
ਇਸ ਵਿਸ਼ੇਸ਼ ਕੈਂਪ ਦੌਰਾਨ ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਏ.ਐਨ.ਐਮ ਡਿੰਪਲ, ਲਖਵਿੰਦਰ ਕੌਰ, ਨਰਸਿੰਗ ਸਿਸਟਰ ਸਿਮਰਜੀਤ ਕੌਰ, ਹੈਲਥ ਵਰਕਰ ਅੰਕੁਸ਼ ਕੁਮਾਰ, ਰਾਜੇਸ਼ ਕੁਮਾਰ, ਸਮੂਹ ਆਸ਼ਾ ਵਰਕਰਾਂ ਅਤੇ ਵੱਡੀ ਗਿਣਤੀ ਵਿਚ ਲਾਭਪਾਤਰੀ ਮਹਿਲਾਵਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੀਤੋ ਗੰੁਨੋ੍ਹ ਵਿਖੇ ਗਰਭਵਤੀ ਅÏਰਤਾਂ ਲਈ ਲਗਾਇਆ ਵਿਸ਼ੇਸ਼ ਜਾਂਚ ਕੈਂਪ ਅਗਲੀ ਖ਼ਬਰ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਸਮੂਹ ਸਿਹਤ ਸੰਸਥਾਵਾਂ 'ਚ 'ਪ੍ਰਧਾਨ ਮੰਤਰੀ ਸੁਰੱਖਿਅਤ
Ad Position 24