30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਤੀਜਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ 'ਚ ਲਗਾਈ ਛਬੀਲ

Ad Position 21
No active advertisement
ਅਜੀਤ ਡੈਸਕ 10-06-2026
ਅਬੋਹਰ, 9 ਜੂਨ (ਖ਼ਾਲਸਾ)-ਹਰ ਸਾਲ ਦੀ ਤਰ੍ਹਾਂ ਜੂਨ 1984 ਤੀਜਾ ਘੱਲੂਘਾਰਾ ਦੇ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਦੀ ਯਾਦ ਵਿਚ ਠੰਢੇ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਤਾਰ 42 ਦਿਨ ਤੋਂ ਪਿੰਡ ਕੁੰਡਲ ਦੇ ਗੁਰਦੁਆਰਾ ਸਾਹਿਬ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਬੱਸ ਸਟੈਂਡ ਨੇੜੇ ਲਗਾਈ ਗਈ | ਇਸ ਦੌਰਾਨ ਭਾਰਤੀ ਹਕੂਮਤ ਵਲੋਂ ਸਿੱਖ ਕੌਮ ਨਾਲ ਕੀਤੇ ਜਬਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਦੇ ਇਤਿਹਾਸ ਸੰਬੰਧੀ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ | ਇਸ ਮੌਕੇ ਸ਼ੇਰ ਸਿੰਘ, ਸਰਦੂਲ ਸਿੰਘ, ਕਰਮਜੀਤ ਸਿੰਘ, ਕੇਵਲ ਸਿੰਘ, ਨੀਲਾ ਸਿੰਘ, ਤੇਜਪਾਲ ਸਿੰਘ ਕੁੰਡਲ ਆਦਿ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕ੍ਰਿਕਟ ਟੂਰਨਾਮੈਂਟ 'ਚ ਭੀਟੀਵਾਲਾ ਰਿਹਾ ਪਹਿਲੇ ਸਥਾਨ 'ਤੇ ਅਗਲੀ ਖ਼ਬਰ ਬਾਰ ਕੌਂਸਲ ਦੇ ਨਵ-ਨਿਯੁਕਤ ਮੈਂਬਰ ਡੀ. ਪੀ. ਰੰਧਾਵਾ ਨਾਲ 'ਮੇਰਾ ਅਬੋਹਰ' ਟੀਮ ਨੇ ਕੀਤੀ ਮੁਲਾਕਾਤ
Ad Position 24