19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਾਸਟਰ ਕਾਡਰ ਭਰਤੀ ਦੇ 253 ਅਧਿਆਪਕਾਂ ਨੂੰ ਜਾਰੀ ਟਰਮੀਨੇਸ਼ਨ ਸ਼ੋ-ਕਾਜ਼ ਨੋਟਿਸ ਵਾਪਸ ਲਏ ਜਾਣ-ਅਧਿਆਪਕ ਆਗੂ

Ad Position 21
No active advertisement
ਅਜੀਤ ਡੈਸਕ 12-06-2026
ਗੁਰੂਹਰਸਹਾਏ, 11 ਜੂਨ(ਕਪਿਲ ਕੰਧਾਰੀ)-4161 ਮਾਸਟਰ ਕਾਡਰ ਭਰਤੀ ਤਹਿਤ ਨਿਯੁਕਤ ਕੀਤੇ ਗਏ 253 ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਟਰਮੀਨੇਸ਼ਨ ਸਬੰਧੀ ਸ਼ੋ-ਕਾਜ਼ ਨੋਟਿਸਾਂ ਨੂੰ ਵਾਪਸ ਲੈਣ ਦੀ ਅਧਿਆਪਕ ਆਗੂਆਂ ਨੇ ਗੁਰੂਹਰਸਹਾਏ ਵਿਖੇ ਇਕ ਮੀਟਿੰਗ ਕਰਕੇ ਸਰਕਾਰ ਤੋਂ ਮੰਗ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ 4161 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਲਈ ਪ੍ਰੀਖਿਆ ਅਗਸਤ 2022 ਵਿਚ ਲਈ ਗਈ ਸੀ | ਜਿਸ ਦਾ ਨਤੀਜਾ ਦਸੰਬਰ 2022 ਵਿਚ ਐਲਾਨਿਆ ਗਿਆ | ਇਸ ਤੋਂ ਬਾਅਦ ਜਨਵਰੀ 2023 ਵਿਚ ਪਹਿਲੀ ਚੋਣ ਸੂਚੀ ਦੇ ਆਧਾਰ 'ਤੇ ਚੁਣੇ ਗਏ | ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਕੇ ਸਕੂਲਾਂ ਵਿਚ ਤਾਇਨਾਤ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਭਰਤੀ ਪ੍ਰੀਖਿਆ ਦੀ ਉੱਤਰ ਕੁੰਜੀ ਵਿਚ ਕੁੱਝ ਤਰੁੱਟੀਆਂ ਹੋਣ ਕਾਰਨ ਮਾਮਲਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚਿਆ | ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਮਾਹਿਰ ਪ੍ਰੋਫੈਸਰਾਂ ਦੀ ਸਾਂਝੀ ਕਮੇਟੀ ਗਠਿਤ ਕੀਤੀ ਗਈ | ਜਿਸ ਨੇ ਉੱਤਰ ਕੁੰਜੀ ਦੀ ਸਮੀਖਿਆ ਕਰਕੇ ਤਰੁੱਟੀਆਂ ਦੂਰ ਕੀਤੀਆਂ ਅਤੇ ਸੋਧੀ ਹੋਈ ਨਵੀਂ ਉੱਤਰ ਕੁੰਜੀ ਤਿਆਰ ਕੀਤੀ | ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੋਧੀ ਹੋਈ ਉੱਤਰ ਕੁੰਜੀ ਦੇ ਆਧਾਰ 'ਤੇ ਦੁਬਾਰਾ ਚੋਣ ਸੂਚੀ ਜਾਰੀ ਕੀਤੀ ਗਈ | ਇਸ ਦੌਰਾਨ ਕੁੱਝ ਅਜਿਹੇ ਅਧਿਆਪਕ, ਜਿਨ੍ਹਾਂ ਦੇ ਨਾਮ ਪਹਿਲੀ ਚੋਣ ਸੂਚੀ ਵਿਚ ਸ਼ਾਮਲ ਸਨ | ਉਨ੍ਹਾਂ ਦੇ ਅੰਕ ਘੱਟ ਹੋ ਜਾਣ ਕਾਰਨ ਦੂਜੀ ਸੂਚੀ ਵਿਚੋਂ ਬਾਹਰ ਹੋ ਗਏ | ਦੂਜੇ ਪਾਸੇ ਕੁੱਝ ਹੋਰ ਉਮੀਦਵਾਰਾਂ ਦੇ ਅੰਕ ਵੱਧ ਜਾਣ ਕਾਰਨ ਉਨ੍ਹਾਂ ਦੇ ਨਾਮ ਨਵੀਂ ਚੋਣ ਸੂਚੀ ਵਿਚ ਸ਼ਾਮਲ ਹੋ ਗਏ | ਯੂਨੀਅਨ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਨੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾਈਆਂ ਹਨ | ਉਨ੍ਹਾਂ ਨੂੰ ਹੁਣ ਵਿਭਾਗ ਵਲੋਂ ਟਰਮੀਨੇਸ਼ਨ ਸਬੰਧੀ ਸ਼ੋ-ਕਾਜ਼ ਨੋਟਿਸ ਜਾਰੀ ਕਰਨਾ ਸਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਅਧਿਆਪਕ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਨੌਕਰੀ 'ਤੇ ਸੰਕਟ ਦੇ ਬੱਦਲ ਮੰਡਰਾਅ ਰਹੇ ਹਨ | ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਹੈ | ਜਿਸ ਵਿਚ 253 ਪ੍ਰਭਾਵਿਤ ਅਧਿਆਪਕਾਂ ਦੀਆਂ ਸੇਵਾਵਾਂ ਸੁਰੱਖਿਅਤ ਰੱਖਣ ਅਤੇ ਜਾਰੀ ਕੀਤੇ ਗਏ | ਸ਼ੋ-ਕਾਜ਼ ਨੋਟਿਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮਾਨਵਤਾ ਅਤੇ ਨਿਆਂ ਦੇ ਆਧਾਰ 'ਤੇ ਇਸ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਕ੍ਰਿਸ਼ਨ ਵਰਮਾ ਨੂੰ ਸਦਮਾ ਅਗਲੀ ਖ਼ਬਰ ਕਾਂਗਰਸ ਪਾਰਟੀ ਪੰਜਾਬ 'ਚ ਸਰਕਾਰ ਬਣਾਉਣ ਤੋਂ ਬਾਅਦ ਕੇਂਦਰ 'ਚ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ-ਜੋਸਨ
Ad Position 24