09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੰਜਾਬ ਦੀ ਆਪ ਸਰਕਾਰ ਵਿਕਾਸ ਪੱਖੋਂ ਹੁਣ ਤੱਕ ਦੀਆਂ ਸਰਕਾਰਾਂ 'ਚੋਂ ਫਾਡੀ ਸਾਬਤ ਹੋਈ-ਜੋਸਨ

Ad Position 21
No active advertisement
ਅਜੀਤ ਡੈਸਕ 13-06-2026
ਫ਼ਾਜ਼ਿਲਕਾ, 12 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਪੱਖੋਂ ਸਭ ਤੋਂ ਫਾਡੀ ਸਾਬਤ ਹੋਈ ਹੈ | ਵਿਕਾਸ ਦੇ ਨਾਂਅ 'ਤੇ ਭੋਲੇ ਭਾਲੇ ਪੰਜਾਬੀਆਂ ਨੂੰ ਗੁਮਰਾਹ ਕਰਕੇ ਵੋਟਾਂ ਤਾਂ ਲੈ ਲਈਆਂ ਪਰ ਪੰਜਾਬ ਦੇ ਹਿਤਾਂ ਲਈ ਇਕ ਵੀ ਕੰਮ ਨਹੀਂ ਕੀਤਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਵੱਖ-ਵੱਖ ਪਿੰਡਾਂ ਅੰਦਰ ਵਰਕਰਾਂ ਨਾਲ ਲੋਕ ਮਿਲਣੀ ਦੇ ਪ੍ਰੋਗਰਾਮ ਤੋਂ ਬਾਅਦ 'ਅਜੀਤ' ਦੇ ਸਥਾਨਕ ਉਪ ਦਫ਼ਤਰ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਸਾਲਾਂ ਅੰਦਰ ਕੋਈ ਵੀ ਆਮ ਆਦਮੀ ਪਾਰਟੀ ਦਾ ਆਗੂ ਸੂਬੇ ਦੇ ਭਲੇ ਲਈ ਕੋਈ ਵੀ ਕੀਤਾ ਕੰਮ ਦੱਸ ਨਹੀਂ ਸਕਦਾ | ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹਾ ਜਿੱਥੇ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਵਿਧਾਇਕ ਬਣੇ ਸਨ, ਵਿਚੋਂ ਕੋਈ ਇਕ ਵੀ ਵਿਧਾਇਕ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਹਲਕੇ ਅੰਦਰ ਵਿਕਾਸ ਲਈ ਦਿੱਤੀ ਗਈ ਕੋਈ ਵੀ ਗਰਾਂਟ ਬਾਰੇ ਦਲੇਰੀ ਨਾਲ ਸਟੇਜ 'ਤੇ ਨਹੀਂ ਦੱਸ ਸਕਦਾ | ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਰੰਗ ਰੋਗਨ ਕਰਕੇ ਪੱਥਰ ਲਗਾ ਲੈਣ ਨੂੰ ਵਿਕਾਸ ਨਹੀਂ ਕਹਿੰਦੇ | ਉਨ੍ਹਾਂ ਕਿਹਾ ਕਿ ਸੰਸਾਰ ਬੈਂਕ 'ਤੇ ਕੇਂਦਰ ਸਰਕਾਰ ਵਲੋਂ ਜੋ ਸੂਬਿਆਂ ਦੇ ਹਿੱਸੇ ਗਰਾਂਟਾਂ ਆਉਂਦੀਆਂ ਹਨ ਉਨ੍ਹਾਂ ਨੂੰ ਹੀ ਆਪਣੀਆਂ ਦੱਸ ਕੇ ਲੋਕਾਂ ਨੂੰ ਗੁਮਰਾਹ ਕਰਦੇ ਰਹੇ ਹਨ | ਉਨ੍ਹਾਂ ਕਿਹਾ ਕਿ ਨਵੀਆਂ ਵਿਧਾਨ ਸਭਾ ਚੋਣਾਂ ਸਿਰ 'ਤੇ ਆ ਗਈਆਂ, ਪਰ 'ਆਪ' ਆਗੂਆਂ ਵਲੋਂ ਜੋ ਵਾਅਦਿਆਂ ਦੀ ਪਟਾਰੀ ਸੀ ਉਹ ਉਸੇ ਤਰ੍ਹਾਂ ਬੰਦ ਪਈ ਹੈ | ਸਭ ਤੋਂ ਵੱਡਾ ਧੋਖਾ ਇਸਤਰੀ ਜਾਤ ਨਾਲ ਕੀਤਾ ਗਿਆ ਕਿ ਉਨ੍ਹਾਂ ਨੂੰ ਸਰਕਾਰ ਬਣਦਿਆਂ 1 ਹਜ਼ਾਰ ਰੁਪਇਆ ਮਹੀਨਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਅੰਦਰ ਅਮਨ ਕਾਨੂੰਨ ਦਾ ਜਨਾਜ਼ਾ ਨਿਕਲ ਚੁੱਕਿਆ ਹੈ ਜਦਕਿ ਸਰਕਾਰ ਅਮਨ ਕਾਨੂੰਨ ਬਹਾਲੀ ਦੀਆਂ ਗੱਲਾਂ ਕਰ ਰਹੀ ਹੈ |
ਉਨ੍ਹਾਂ ਕਿਹਾ ਕਿ 2027 ਅੰਦਰ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ, ਕਿਉਂਕਿ ਭਾਜਪਾ ਅਤੇ ਅਕਾਲੀ ਦਲ ਨੂੰ ਲੋਕ ਮੁੱਢ ਤੋਂ ਨਕਾਰ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਦੇ ਝੂਠ ਜੱਗ ਜ਼ਾਹਿਰ ਹੋ ਚੁੱਕੇ ਹਨ | ਇਸ ਮੌਕੇ 'ਤੇ ਹਰਪ੍ਰੀਤ ਰੋਜ਼ੀ ਜੋਸਨ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਵਿਖੇ 'ਕੈਰੀਅਰ ਦੇ ਮੌਕੇ, ਮਾਰਗ ਦਰਸ਼ਨ ਅਤੇ ਪ੍ਰੇਰਨਾ' ਵਿਸ਼ੇ 'ਤੇ ਸੈਮੀਨਾਰ ਆਯ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ
Ad Position 24