02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਮੂਲਿਆਂਵਾਲੀ ਸਬ ਮਾਈਨਰ ਦੀ ਟੇਲ ਦੇ ਕਿਸਾਨਾਂ ਨੇ ਨਹਿਰੀ ਵਿਭਾਗ ’ਤੇ ਮੋਘਾ ਨੀਵਾਂ ਕਰਨ ਦੇ ਲਾਏ ਦੋਸ਼ * ਮੋਘੇ ਵਾਲੇ ਕਿਸਾਨਾਂ ਨੇ ਕਿਹਾ ਕਿ ਪਾਣੀ ਨਾ ਪੁੱਜਣ ਕਰਕੇ ਹੀ ਵਿਭਾਗ ਨੇ ਕੀਤੀ ਕਾਰਵਾਈ

Ad Position 21
No active advertisement
ਅਜੀਤ ਡੈਸਕ 23-06-2026
ਮੰਡੀ ਅਰਨੀਵਾਲਾ, 22 ਜੂਨ (ਨਿਸ਼ਾਨ ਸਿੰਘ ਮੋਹਲ਼ਾ)-ਮੂਲਿਆਵਾਲੀ ਸਬ ਮਾਈਨਰ ਦੀ ਟੇਲ ਦੇ ਕਿਸਾਨਾਂ ਨੇ ਦੂਜੇ ਮੋਘੇ ਦੇ ਹਿੱਸੇਦਾਰ ਆਪਣੇ ਪਿੰਡ ਦੇ ਹੀ ਕਿਸਾਨਾਂ ਉੱਤੇ ਨਹਿਰੀ ਵਿਭਾਗ ਨਾਲ ਮਿਲੀ ਭੁਗਤ ਕਰਕੇ ਮੋਗਾ ਨੀਵਾਂ ਕਰਨ ਦੇ ਦੋਸ਼ ਲਗਾਏ ਹਨ। ਟੇਲ ਵਾਲੇ ਕਿਸਾਨ ਰਾਜਵੀਰ ਸਿੰਘ, ਸਰਦੂਲ ਸਿੰਘ, ਅਜਮੇਰ ਸਿੰਘ, ਭਿੰਦਰ ਸਿੰਘ, ਲਖਵਿੰਦਰ ਸਿੰਘ, ਬੂਟਾ ਸਿੰਘ, ਸਤਵੰਤ ਸਿੰਘ, ਗੁਰਵਿੰਦਰ ਸਿੰਘ ਕਬੱਡੀ, ਸੁਖਵਿੰਦਰ ਸਿੰਘ ਅਤੇ ਹੋਰਾਂ ਨੇ ਦੋਸ਼ ਲਗਾਏ ਕਿ ਨਹਿਰੀ ਵਿਭਾਗ ਦੇ ਜੇ.ਈ ਨਾਲ ਮਿਲੀਭੁਗਤ ਕਰਕੇ ਮੋਘੇ ਦੇ ਹਿੱਸੇਦਾਰ ਕਿਸਾਨਾਂ ਨੇ ਮੋਘੇ ਨੂੰ ਛੇ ਇੰਚ ਨੀਵਾਂ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੋਘਾ ਨੀਵਾਂ ਨਹੀਂ ਹੋ ਸਕਦਾ। ਜਦਕਿ ਮੋਘਾ ਸੂਤਾਂ ਦੇ ਵਿਚ ਹੀ ਨੀਵਾਂ ਹੋ ਸਕਦਾ ਹੈ ਇੰਨਾਂ ਫ਼ਰਕ ਨਹੀਂ ਪੈ ਸਕਦਾ। ਕਿਸਾਨਾਂ ਨੇ ਕਿਹਾ ਕਿ ਮਾਈਨਰ ਵਿਚ ਲੱਗੇ ਸਾਰੇ ਮੋਘਿਆਂ ਦਾ ਸਾਈਜ਼ ਚੈੱਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਲੇਬਲ ਵਿਚ ਕੀਤਾ ਜਾਵੇ ਤਾਂ ਜੋ ਟੇਲਾਂ ’ਤੇ ਪਾਣੀ ਪੂਰੀ ਮਾਤਰਾ ਵਿਚ ਪਹੁੰਚ ਸਕੇ। ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ। ਉੱਧਰ ਦੂਜੇ ਪਾਸੇ ਮੋਘੇ ਦੇ ਹਿੱਸੇਦਾਰ ਕਿਸਾਨ ਗੁਰਤੇਜ ਸਿੰਘ, ਸੁਖਜੀਤ ਸਿੰਘ, ਹਰਭਜਨ ਸਿੰਘ ਤੇ ਹੋਰਾਂ ਨੇ ਕਿਹਾ ਕਿ ਮੋਘਾ ਨੰਬਰ 27500 ਐਲ ਜੋ ਕੇ ਉੱਪਰੋਂ ਖ਼ਾਲੀ ਚੱਲਦਾ ਹੈ ਅਤੇ ਟੇਲ ’ਤੇ ਪਾਣੀ 14 ਹਿੱਸੇ ਹੋਣ ਦੇ ਬਾਵਜੂਦ ਵੀ ਇਸ ਮੋਘੇ ਵਿਚ ਪਾਣੀ ਚੱਲਣਾ ਚਾਹੀਦਾ ਹੈ, ਉਹ ਨਹੀਂ ਚੱਲ ਰਿਹਾ। ਇਸ ਸਬੰਧੀ ਸਾਡੇ ਵਲੋਂ ਵੀਡੀਓ ਬਣਾ ਕੇ ਅਤੇ ਨਹਿਰੀ ਵਿਭਾਗ ਦੇ ਐਕਸੀਅਨ ਅਤੇ ਐੱਸ.ਡੀ.ਓ ਸਾਹਿਬ ਨੂੰ ਪੱਤਰ ਵੀ ਲਿਖਿਆ ਗਿਆ ਹੈ। ਜਿਸ ਤਹਿਤ ਹੀ ਵਿਭਾਗ ਦੇ ਅਧਿਕਾਰੀਆਂ ਨੇ ਮੋਘਾ ਨੀਵਾਂ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਸਾਨੂੰ ਕੋਈ ਵੀ ਇਤਰਾਜ਼ ਨਹੀਂ ਹੈ। ਵਿਭਾਗ ਟੇਲਾਂ ਅਤੇ ਮੋਘੇ ’ਤੇ ਪਾਣੀ ਪੂਰਾ ਕਰ ਦੇਵੇ। ਜਦ ਇਸ ਸਬੰਧੀ ਵਿਭਾਗ ਦੇ ਜੇ.ਈ ਪ੍ਰਮੋਦ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀ ਸੰਤੁਸ਼ਟੀ ਕਰਵਾ ਦਿੱਤੀ ਗਈ ਹੈ। ਮਾਈਨਰ ਵਿਚ ਪਾਣੀ ਪੂਰਾ ਹੋਣ ’ਤੇ ਟੇਲ ਵਾਲੇ ਅਤੇ ਮੋਗੇ ਵਾਲੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਨੇ ਐਨ.ਐੱਮ. ਸਟਾਫ਼ ਨਾਲ ਕੀਤੀ ਬੈਠਕ ਅਗਲੀ ਖ਼ਬਰ ਐਂਟੀ ਨਾਰਕੋਟਿਕ ਸੈੱਲ ਨੇ ਕਰੋੜਾਂ ਦੀ ਹੈਰੋਇਨ ਅਤੇ ਲੱਖਾਂ ਦੀ ਡਰੱਗ ਮਨੀ ਸਣੇ 2 ਤਸਕਰ ਕੀਤੇ ਕਾਬੂ
Ad Position 24
No active advertisement