06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਿਹਤ ਵਿਭਾਗ ਵਲੋਂ ਪਿੰਡ ਚੱਕ ਪੱਖੀ ਅਤੇ ਮੰਡੀ ਰੋੜਾਂਵਾਲੀ ਵਿਖੇ ਮੈਡੀਕਲ ਸਟੋਰਾਂ ਦੀ ਚੈਕਿੰਗ

Ad Position 21
No active advertisement
ਅਜੀਤ ਡੈਸਕ 05-07-2026
ਫ਼ਾਜ਼ਿਲਕਾ, 4 ਜੁਲਾਈ (ਦਵਿੰਦਰ ਪਾਲ ਸਿੰਘ)-ਨਸ਼ਿਆਂ ਖ਼ਿਲਾਫ਼ ਜੰਗ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਪੁਲਿਸ ਚੌਕੀ ਰੋੜਾਂਵਾਲੀ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਚੱਕ ਪੱਖੀ ਅਤੇ ਪਿੰਡ ਮੰਡੀ ਰੋੜਾਂਵਾਲੀ ਵਿਚ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਡਰੱਗ ਇੰਸਪੈਕਟਰ ਵਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਕੁੱਲ 5 ਫ਼ਰਮਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚ 4 ਰਿਟੇਲ ਸੇਲ ਅਤੇ 1 ਹੋਲਸੇਲ ਫ਼ਰਮ ਸ਼ਾਮਿਲ ਸੀ। ਜਾਂਚ ਦੌਰਾਨ ਕਈ ਤਰ੍ਹਾਂ ਦੀਆਂ ਉਲੰਘਣਾਵਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਦੋ ਮੈਡੀਕਲ ਸਟੋਰਾਂ ’ਤੇ ਫਾਰਮਾਸਿਸਟ ਗ਼ੈਰ-ਹਾਜ਼ਰ ਪਾਏ ਗਏ ਅਤੇ ਸੇਲ ਰਿਕਾਰਡ ਵੀ ਸਹੀ ਢੰਗ ਨਾਲ ਨਹੀਂ ਰੱਖਿਆ ਗਿਆ ਸੀ। ਇਸੇ ਤਰ੍ਹਾਂ ਪਿੰਡ ਮੰਡੀ ਰੋੜਾਂਵਾਲੀ ਦੀਆਂ ਰਿਟੇਲ ਸੇਲ ਫ਼ਰਮਾਂ ਵਿਚ ਵੀ ਕਈ ਖ਼ਾਮੀਆਂ ਦੇਖਣ ਨੂੰ ਮਿਲੀਆਂ। ਸਿਹਤ ਵਿਭਾਗ ਵਲੋਂ ਸਬੰਧਿਤ ਫ਼ਰਮਾਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਨਸ਼ਿਆਂ ਦੇ ਖ਼ਾਤਮੇ ਲਈ ਅਜਿਹੀ ਚੈਕਿੰਗ ਮੁਹਿੰਮ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਮਾਨਾਰਾਮ ਸਵਾਮੀ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਵਲੋਂ ਅੱਖਾਂ ਤੇ ਦਿਮਾਗ਼ੀ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਅੱਜ ਅਗਲੀ ਖ਼ਬਰ ਕਰੰਟ ਲੱਗਣ ਕਾਰਨ ਔਰਤ ਦੀ ਮੌਤ
Ad Position 24
No active advertisement