ਜਲਾਲਾਬਾਦ, 5 ਜੁਲਾਈ (ਕਰਨ ਚੁਚਰਾ)-ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਦੀ ਪਤਨੀ ਸ੍ਰੀਮਤੀ ਸ਼ਸ਼ੀ ਅਨੇਜਾ ਨੇ ਇਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਵਾਰਡ ਨੰਬਰ 5 ਤੋਂ ਚੋਣ ਲੜਦੇ ਹੋਏ 103 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ। ਆਪਣੀ ਪਤਨੀ ਦੀ ਜਿੱਤ ’ਤੇ ਖ਼ੁਸ਼ੀ ਸਾਂਝੀ ਕਰਦਿਆਂ ਅਸ਼ੋਕ ਅਨੇਜਾ ਨੇ ਕਿਹਾ ਕਿ ਇਹ ਜਿੱਤ ਸਮੁੱਚੇ ਵਾਰਡ ਵਾਸੀਆਂ ਦੀ ਜਿੱਤਾ ਹੈ। ਉਨ੍ਹਾਂ ਇਸ ਮੌਕੇ ਸਮੁੱਚੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਕ ਇਕ ਕੀਮਤੀ ਵੋਟ ਪਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਮਾਣ ਬਖ਼ਸ਼ਿਆ ਹੈ। ਕੌਂਸਲਰ ਸ਼ਸ਼ੀ ਅਨੇਜਾ ਨੇ ਆਪਣੀ ਜਿੱਤ ’ਤੇ ਸਮੁੱਚੇ ਅਕਾਲੀ ਵਰਕਰਾਂ ਅਤੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਕਿ ਮੈ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੀ। ਇਸ ਮੌਕੇ ਅਸ਼ੋਕ ਅਨੇਜਾ, ਉਨ੍ਹਾਂ ਦੀ ਨੂੰਹ ਖ਼ੁਸ਼ਬੂ ਅਨੇਜਾ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।
ਵਾਰਡ ਨੰਬਰ 5 ਤੋਂ ਅਕਾਲੀ ਦਲ ਦੀ ਉਮੀਦਵਾਰ ਸ਼ਸ਼ੀ ਅਨੇਜਾ 103 ਵੋਟਾਂ ’ਤੇ ਜੇਤੂ
ਅਜੀਤ ਡੈਸਕ
06-07-2026