ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਔਰਤ ਦੇ ਸੱਟਾਂ ਮਾਰਨ ਦੇ ਦੋਸ਼ ’ਚ ਜ਼ੀਰਾ ਪੁਲਿਸ ਵਲੋਂ 3 ਵਿਅਕਤੀਆਂ ਖਿਲਾਫ ਕੇਸ ਦਰਜ

Ad Position 21
No active advertisement
ਅਜੀਤ ਡੈਸਕ 13-07-2026

ਜ਼ੀਰਾ,12 ਜੁਲਾਈ (ਰਜਨੀਸ਼ ਕਥੂਰੀਆ)- ਪਿੰਡ ਫੇਰੋਕੇ ਵਿਖੇ ਇਕ ਔਰਤ ਦੇ ਸੱਟਾਂ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ 3 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਸੁਖਵਿੰਦਰ ਕੌਰ ਪਤਨੀ ਹਰਬੰਸ ਸਿੰਘ ਵਾਸੀ ਪਿੰਡ ਫੇਰੋਕੇ ਨੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਉਸ ਦੇ ਪਤੀ ਨੇ 2 ਸਾਲ ਪਹਿਲਾਂ ਢਾਈ ਕਨਾਲ ਜਮੀਨ ਜਸਵੰਤ ਸਿੰਘ ਅਤੇ ਨਿਰਮਲ ਸਿੰਘ ਪੁੱਤਰਾਨ ਗੁਰਬਚਨ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀਆਨ ਪਿੰਡ ਫੇਰੋਕੇ ਨੂੰ ਵੇਚੀ ਸੀ ਅਤੇ ਉਹਨਾ ਨੂੰ ਉਹਨਾ ਦੇ ਹਿੱਸੇ ਦਾ ਪਾਣੀ ਵੀ ਦੇ ਦਿੱਤਾ ਸੀ। ਸੁਖਵਿੰਦਰ ਕੌਰ ਨੇ ਅੱਗੇ ਦੱਸਿਆ ਕਿ ਹੁਣ ਉਕਤ ਦੋਸ਼ੀਆਂ ਨੇ ਉਹਨਾ ਦੀ ਮੋਟਰ ਤੇ ਕਬਜਾ ਕਰ ਲਿਆ ਅਤੇ ਉਹਨਾ ਨੂੰ ਮੋਟਰ ਦਾ ਪਾਣੀ ਨਹੀ ਲਗਾਉਣ ਦਿੰਦੇ ਸਨ। 0ਜਿਸ ਦੀ ਰੰਜਿਸ਼ ਕਰਕੇ ਦੋਸ਼ੀਆਨ ਨੇ ਉਸ ਦੇ ਸੱਟਾਂ ਮਾਰ ਦਿੱਤੀਆਂ। ਸੁਖਵਿੰਦਰ ਕੌਰ ਦੇ ਬਿਆਨ ਦੇ ਆਧਾਰ ’ਤੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਦੋਸ਼ੀ ਜਸਵੰਤ ਸਿੰਘ ਅਤੇ ਨਿਰਮਲ ਸਿੰਘ ਪੁੱਤਰਾਨ ਗੁਰਬਚਨ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀਆਨ ਪਿੰਡ ਫੇਰੋ ਕੇ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਬੀ.ਪੀ.ਈ.ਓ. ਦੀਆਂ ਅੱਧੀਆਂ ਪੋਸਟਾਂ ਖ਼ਾਲੀ ਹੋਣ ਦੇ ਬਾਵਜੂਦ ਸਿੱਖਿਆ ਕ੍ਰਾਂਤੀ ਕਿਵੇਂ ਸੰਭਵ-ਛਿੰਦਰ ਅਗਲੀ ਖ਼ਬਰ ਕੁੰਡਲ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਸਤਲੁਜ’ ਦਿਖਾਈ
Ad Position 24
No active advertisement