ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਬੀ.ਪੀ.ਈ.ਓ. ਦੀਆਂ ਅੱਧੀਆਂ ਪੋਸਟਾਂ ਖ਼ਾਲੀ ਹੋਣ ਦੇ ਬਾਵਜੂਦ ਸਿੱਖਿਆ ਕ੍ਰਾਂਤੀ ਕਿਵੇਂ ਸੰਭਵ-ਛਿੰਦਰ

Ad Position 21
No active advertisement
ਅਜੀਤ ਡੈਸਕ 13-07-2026

ਪੂਰੇ ਪੰਜਾਬ ’ਚ 228 ਅਸਾਮੀਆਂ ਵਿਚੋਂ 107 ਖ਼ਾਲੀ
ਮੰਡੀ ਲਾਧੂਕਾ, 12 ਜੁਲਾਈ (ਰਾਕੇਸ਼ ਛਾਬੜਾ)-ਪੂਰੇ ਪੰਜਾਬ ਵਿਚ ਬੀ.ਪੀ.ਈ.ਓ ਦੀਆਂ 228 ਵਿਚੋਂ 107 ਪੋਸਟਾਂ ਖ਼ਾਲੀ ਹੋਣ ਕਾਰਨ ਪ੍ਰਾਇਮਰੀ ਸਿੱਖਿਆ ਡਾਵਾਂਡੋਲ ਹੋਈ ਪਈ ਹੈ। ਇਹ ਵਿਚਾਰ ਈ ਈ ਟੀ ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਛਿੰਦਰ ਸਿੰਘ ਲਾਧੂਕਾ ਨੇ ਪੱਤਰਕਾਰਾਂ ਦੇ ਨਾਲ ਸਾਂਝੇ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਸੂਬੇ ਵਿਚ ਪ੍ਰਾਇਮਰੀ ਸਿੱਖਿਆ ਦਾ ਕੋਈ ਵਾਲੀ-ਵਾਰਸ ਨਹੀਂ ਜਾਪਦਾ ਜਿਸ ਦੇ ਚੱਲਦੇ ਪੰਜਾਬ ਸਰਕਾਰ ਦਾ ਵਾਅਦਾ ਸਿੱਖਿਆ ਕ੍ਰਾਂਤੀ ਕਿਵੇਂ ਸੰਭਵ ਹੈ। ਉਨ੍ਹਾਂ ਨੇ ਕਿਹਾ ਹੈ ਪੰਜਾਬ ਦੇ ਕਈ ਜ਼ਿਲ੍ਹੇ ਬੀ.ਪੀ.ਈ.ਓ ਅਧਿਕਾਰੀਆਂ ਤੋਂ ਪੂਰੇ ਦੇ ਪੂਰੇ ਵਾਂਝੇ ਹਨ। ਉਨ੍ਹਾਂ ਨੇ ਕਿਹਾ ਹੈ ਪ੍ਰਾਇਮਰੀ ਸਿੱਖਿਆ ਜਿਹੜੀ ਕਿ ਸਿੱਖਿਆ ਦੀ ਨੀਂਹ ਵਜੋਂ ਜਾਣੀ ਜਾਂਦੀ ਹੈ ਦੇ ਮਾੜੇ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਮਾਪੇ ਕਿਸ ਭਰੋਸੇ ਆਪਣੇ ਬੱਚੇ ਸਰਕਾਰੀ ਸਕੂਲਾਂ ਦੇ ਹਵਾਲੇ ਕਰਨਗੇ। ਉਨ੍ਹਾਂ ਨੇ ਕਿਹਾ ਹੈ ਬੀ ਪੀ ਈ ਓ ਅਧਿਕਾਰੀਆਂ ਦੀਆਂ ਖ਼ਾਲੀ ਅਸਾਮੀਆਂ ਕਾਰਨ ਸਿੱਖਿਆ ਦੇ ਪੱਧਰ ਉੱਚਾ ਚੁੱਕਣਾ ਤਾਂ ਦੂਰ ਆਉਣ ਵਾਲੇ ਸਮੇਂ ਵਿਚ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ, ਮੈਡੀਕਲ ਬਿੱਲ ਬਣਾਉਣ ਅਤੇ ਸਰਵਿਸ ਰਿਕਾਰਡ ਦੇ ਕੰਮ ਨੂੰ ਸੰਭਾਲਣਾ ਵੀ ਔਖਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਪੰਜਾਬ ਦੇ ਕਈ ਜ਼ਿਲੇ੍ਹ ਪੂਰੀ ਤਰ੍ਹਾਂ ਦੇ ਨਾਲ ਅਤੇ ਕਈ 80 ਤੋਂ 90 ਫ਼ੀਸਦੀ ਬੀ ਪੀ ਈ ਓ ਦੀਆਂ ਅਸਾਮੀਆਂ ਕਾਰਨ ਖ਼ਾਲੀ ਪਏ ਹਨ । ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਪੂਰੇ ਪੰਜਾਬ ਵਿਚ ਬੀ ਪੀ ਈ ਓ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਸਿੱਖਿਆ ਦੀ ਨੀਂਹ ਵਜੋਂ ਜਾਣੀ ਜਾਂਦੀ ਪ੍ਰਾਇਮਰੀ ਸਿੱਖਿਆ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹਾਦਤ ਸਥਾਨ ਹਰੀਕੇ ਹੈੱਡ ਵਿਖੇ ਇਨਸਾਫ ਪਸੰਦ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਅਤੇ ਮ... ਅਗਲੀ ਖ਼ਬਰ ਔਰਤ ਦੇ ਸੱਟਾਂ ਮਾਰਨ ਦੇ ਦੋਸ਼ ’ਚ ਜ਼ੀਰਾ ਪੁਲਿਸ ਵਲੋਂ 3 ਵਿਅਕਤੀਆਂ ਖਿਲਾਫ ਕੇਸ ਦਰਜ
Ad Position 24
No active advertisement