ਫ਼ਾਜ਼ਿਲਕਾ, 14 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਵੱਕਾਰੀ ਰੀਕ੍ਰਿਏਸ਼ਨ ਕਲੱਬ ਦੇ ਕੰਮਕਾਜ ਨੂੰ ਹੋਰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਕਲੱਬ ਦੇ ਸਕੱਤਰ ਅਸ਼ੋਕ ਕਾਮਰਾ ਵਲੋਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਸਕੱਤਰ ਸ੍ਰੀ ਕਾਮਰਾ ਨੇ ਦੱਸਿਆ ਕਿ ਇਨ੍ਹਾਂ ਕਮੇਟੀਆਂ ਨੂੰ ਬਣਾਉਣ ਦਾ ਮੁੱਖ ਮਕਸਦ ਕਲੱਬ ਦੀਆਂ ਗਤੀਵਿਧੀਆਂ ਨੂੰ ਵਧੇਰੇ ਜ਼ਿੰਮੇਵਾਰੀ ਅਤੇ ਬਿਹਤਰ ਤਰੀਕੇ ਨਾਲ ਨੇਪਰੇ ਚਾੜ੍ਹਨਾ ਹੈ। ਗਠਿਤ ਕੀਤੀਆਂ ਗਈਆਂ ਕਮੇਟੀਆਂ ਵਿਚ ਐਡਵਾਈਜ਼ਰੀ ਕਮੇਟੀ, ਕਿਚਨ ਕਮੇਟੀ, ਸਪੋਰਟਸ ਕਮੇਟੀ ਅਤੇ ਅਨੁਸ਼ਾਸਨ ਕਮੇਟੀ ਸ਼ਾਮਲ ਹਨ। ਇਸ ਦੇ ਨਾਲ ਹੀ ਸੰਨ੍ਹੀ ਝਾਂਬ ਨੂੰ ਸਪੋਰਟਸ ਸੈਕਟਰੀ ਨਾਮਜ਼ਦ ਕੀਤਾ ਗਿਆ ਹੈ। ਐਡਵਾਈਜ਼ਰੀ ਕਮੇਟੀ ਵਿਚ ਐਡਵੋਕੇਟ ਸੰਜੀਵ ਭੂਸਰੀ, ਇੰਜੀਨੀਅਰ ਵਿਨੋਦ ਗੁਪਤਾ, ਪ੍ਰੈੱਸ ਕਲੱਬ ਦੇ ਪ੍ਰਧਾਨ ਦਵਿੰਦਰ ਪਾਲ ਸਿੰਘ, ਮਨੀਸ਼ ਕਟਾਰੀਆ ਅਤੇ ਪਵਨ ਭਠੇਜਾ ਨੂੰ ਸ਼ਾਮਲ ਕੀਤਾ ਗਿਆ ਹੈ। ਕਿਚਨ ਕਮੇਟੀ ਵਿਚ ਰਾਕੇਸ਼ ਖੇੜਾ, ਰਾਜੇਸ਼ ਨਾਗਪਾਲ ਬਿੱਟਾ, ਸੁਸ਼ੀਲ ਫੁਟੇਲਾ, ਸੰਜੇ ਸਚਦੇਵਾ ਅਤੇ ਕੁਨਾਲ ਮੱਕੜ ਸ਼ਾਮਲ ਹਨ। ਕਲੱਬ ਮੈਂਬਰ ਰਸੋਈ ਦੇ ਮੀਨੂ, ਰੈਸਿਪੀ ਜਾਂ ਨਵੀਂ ਡਿਸ਼ ਸਬੰਧੀ ਕਿਸੇ ਵੀ ਸੁਝਾਅ ਜਾਂ ਮੰਗ ਲਈ ਇਹਨਾਂ ਮੈਂਬਰਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਖੇਡ ਕਮੇਟੀ ਵਿਚ ਸੰਨ੍ਹੀ ਝਾਂਬ, ਸੁਮਨ ਕਾਲੜਾ ਸਿੱਪੀ, ਸਤੀਸ਼ ਛਾਬੜਾ ਬੌਬੀ, ਸ਼ਿਵਾਲ ਅਹੂਜਾ ਅਤੇ ਰੋਹਿਤ ਗੋਇਲ ਸ਼ਾਮਲ ਕੀਤੇ ਗਏ ਹਨ। ਸ੍ਰੀ ਕਾਮਰਾ ਨੇ ਦੱਸਿਆ ਕਿ ਕਲੱਬ ਮੈਂਬਰਾਂ ਦੇ ਪਰਿਵਾਰਕ ਮੈਂਬਰ ਜਾਂ ਕੋਈ ਵੀ ਸ਼ਹਿਰ ਵਾਸੀ ਕਲੱਬ ਦੇ ਅੰਦਰੂਨੀ ਜਾਂ ਬਾਹਰੀ ਮੁਕਾਬਲਿਆਂ ਲਈ ਆਪਣੇ ਬੱਚਿਆਂ ਜਾਂ ਖ਼ੁਦ ਦੀ ਰਜਿਸਟਰੇਸ਼ਨ ਲਈ ਇਸ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ। ਕਲੱਬ ਵਿਚ ਅਨੁਸ਼ਾਸਨ ਬਣਾਈ ਰੱਖਣ ਲਈ ਡਾ. ਅਜੈ ਧਵਨ, ਐਡਵੋਕੇਟ ਮਹਿੰਦਰ ਲੂਣਾ, ਰਾਜਿੰਦਰ ਕਾਮਰਾ, ਅਨਿਲ ਸੇਠੀ, ਵਿਕਾਸ ਬਠਲਾ ਅਤੇ ਰਮੇਸ਼ ਲੂਣਾ ਨੂੰ ਸ਼ਾਮਲ ਕੀਤਾ ਗਿਆ ਹੈ। ਕਲੱਬ ਦੇ ਸੰਵਿਧਾਨ ਮੁਤਾਬਿਕ ਅਨੁਸ਼ਾਸਨ ਸਬੰਧੀ ਸਾਰੇ ਫ਼ੈਸਲੇ ਇਹ ਕਮੇਟੀ ਕਲੱਬ ਦੇ ਅਹੁਦੇਦਾਰਾਂ ਨਾਲ ਮਿਲ ਕੇ ਲਵੇਗੀ। ਸਕੱਤਰ ਅਸ਼ੋਕ ਕਾਮਰਾ ਨੇ ਉਮੀਦ ਜਤਾਈ ਕਿ ਇਹ ਸਾਰੀਆਂ ਕਮੇਟੀਆਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਦਿਆਂ ਕਲੱਬ ਦੇ ਚੱਲ ਰਹੇ ਵਿਕਾਸ ਕਾਰਜਾਂ ਵਿਚ ਆਪਣਾ ਅਹਿਮ ਯੋਗਦਾਨ ਪਾਉਣਗੀਆਂ।