05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਲਾਗੂ ਕਰਵਾਉਣ ਲਈ ਕੀਤੀ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 15-07-2026
ਮੱਲਾਂਵਾਲਾ, 14 ਜੁਲਾਈ (ਗੁਰਦੇਵ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਸਬ ਡਵੀਜ਼ਨ ਮੱਲਾਂਵਾਲਾ ਵਿਖੇ ਪੰਜਾਬ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਵਲੋਂ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ’ਚ ਉਚੇਚੇ ਤੌਰ ’ਤੇ ਮੰਡਲ ਜ਼ੀਰਾ ਪ੍ਰਧਾਨ ਲਖਵੀਰ ਸਿੰਘ ਸੁੱਖੇਵਾਲਾ, ਸਵਰਨ ਸਿੰਘ ਮੰਡਲ ਸਕੱਤਰ ਸ਼ਾਮਿਲ ਹੋਏ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਬਿਜਲੀ ਬੋਰਡ ਤੋਂ ਮੰਗ ਕੀਤੀ ਕਿ ਮੰਨੀਆਂ ਹੋਈਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੁਆਇੰਟ ਫੋਰਮ ਅਤੇ ਏਕਤਾ ਮੰਚ ਵਲੋਂ 21 ’ਤੇ 22 ਜੁਲਾਈ ਨੂੰ ਦੋ ਦਿਨ ਸਾਰੇ ਮੁਲਾਜ਼ਮ ਛੁੱਟੀ ’ਤੇ ਜਾਣਗੇ ਅਤੇ 17 ਜੁਲਾਈ ਨੂੰ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਵਿਖੇ ਧਰਨਾ ਲਗਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ 1 ਜੁਲਾਈ ਤੋਂ 14 ਜੁਲਾਈ ਤੱਕ ਵਿਧਾਇਕ ਨੂੰ ਮੰਗ ਪੱਤਰ ਦਿੱਤੇ ਗਏ ਹਨ ਅਤੇ ਜੁਆਇੰਟ ਫੋਰਮ ’ਤੇ ਏਕਤਾ ਮੰਚ ਵਲੋਂ ਜੋ ਵੀ ਸੰਘਰਸ਼ ਉਲੀਕੇ ਗਏ, ਉਨ੍ਹਾਂ ਨੂੰ ਇਨ ਬਿਨ ਲਾਗੂ ਕੀਤਾ ਗਿਆ। ਇਸ ਮੌਕੇ ਸਬ ਡਵੀਜ਼ਨ ਸਕੱਤਰ ਗੁਰਜਿੰਦਰ ਸਿੰਘ, ਜਗਦੀਸ਼ ਲਾਲ, ਭਜਨ ਲਾਲ, ਬਲਜੀਤ ਸਿੰਘ ਕੈਸ਼ੀਅਰ, ਤੀਰਥ ਸਿੰਘ ਸਰਕਲ ਆਗੂ, ਨਰੇਸ਼ ਕੁਮਾਰ, ਲਖਵੀਰ ਸਿੰਘ ਕੋਹਾਲਾ, ਸਿਮਰਜੀਤ ਸਿੰਘ ਐਮ.ਆਰ., ਜਤਿੰਦਰ ਸਿੰਘ ਯੂ.ਡੀ.ਸੀ. ਬੁਲਾਰਿਆਂ ਨੇ ਮੰਗ ਕੀਤੀ ਕਿ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬੋਦੀਵਾਲਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਕੇ.ਐਮ.ਐਮ. ਦੇ ਐਲਾਨ ਮੁਤਾਬਿਕ ਮੋਟਰਸਾਈਕਲ ਮਾਰਚ ਦੀਆਂ ਤਿਆਰੀਆਂ ਮੁਕੰਮਲ
Ad Position 24
No active advertisement