05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪਿੰਡ ਬੋਦੀਵਾਲਾ ਵਿਖੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 15-07-2026
ਫ਼ਾਜ਼ਿਲਕਾ, 14 ਜੁਲਾਈ (ਦਵਿੰਦਰ ਪਾਲ ਸਿੰਘ)-ਪਿੰਡ ਬੋਦੀਵਾਲਾ ਸਥਿਤ ਫਾਰੈਸਟ ਵੀਊ ਕੰਪਲੈਕਸ ਵਿਖੇ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਪਿੰਡ ਵਾਸੀਆਂ, ਨੌਜਵਾਨਾਂ ਅਤੇ ਸੰਸਥਾ ਦੇ ਮੈਂਬਰਾਂ ਦੇ ਸਰਗਰਮ ਸਹਿਯੋਗ ਸਦਕਾ ਕੁੱਲ 91 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਕੈਂਪ ਦਾ ਆਯੋਜਨ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਦੁੱਖ ਨਿਵਾਰਨ ਸ੍ਰੀ ਬਾਲਾ ਜੀ ਧਾਮ ਫ਼ਾਜ਼ਿਲਕਾ ਵਲੋਂ ਕੀਤਾ ਗਿਆ, ਜੋ ਲੰਬੇ ਸਮੇਂ ਤੋਂ ਫ਼ਾਜ਼ਿਲਕਾ ਖੇਤਰ ਵਿਚ ਖ਼ੂਨਦਾਨ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰ ਰਹੀ ਹੈ। ਇਸ ਮੌਕੇ ਫਾਰੈਸਟ ਵੀਊ ਦੇ ਸੰਚਾਲਕ ਨਰਿੰਦਰ ਭਾਂਭੂ, ਸਤਿਅਮ ਭਾਂਭੂ, ਸਿਧਾਰਥ ਸਿਆਗ ਅਤੇ ਹੋਰ ਮੁਲਾਜ਼ਮਾਂ ਨੇ ਕੈਂਪ ਨੂੰ ਸਫਲ ਬਣਾਉਣ ’ਚ ਵਿਸ਼ੇਸ਼ ਭੂਮਿਕਾ ਨਿਭਾਈ। ਫਾਰੈਸਟ ਵੀਊ ਦੇ ਸੰਚਾਲਕ ਸਤਿਅਮ ਭਾਂਭੂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਨੇਕ ਕਾਰਜ ਦਾ ਹਿੱਸਾ ਬਣੇ ਹਨ। ਸੰਸਥਾ ਦੇ ਬਲੱਡ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਗਿਰਧਾਰੀ ਸਿਲਗ, ਸੁਖਵਿੰਦਰ ਬਰਾੜ, ਮਨੋਜ ਅਰੋੜਾ, ਅਨਿਲ ਛਾਬੜਾ, ਪਰਮਜੀਤ ਸਿੰਘ, ਰਾਘਵ ਨਾਗਪਾਲ ਅਤੇ ਜਸਵੰਤ ਪਰਜਾਪਤੀ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਹਸਪਤਾਲਾਂ ਅਤੇ ਬਲੱਡ ਬੈਂਕਾਂ ਵਿਚ ਖ਼ੂਨ ਦੀ ਮੰਗ ਵਧ ਜਾਂਦੀ ਹੈ, ਜਿਸ ਕਾਰਨ ਇਹ ਕੈਂਪ ਸਮੇਂ ਦੀ ਮੁੱਖ ਲੋੜ ਸੀ। ਕੈਂਪ ਵਿਚ ਦੀਪਕ ਭੁਸਰੀ, ਪੰਕਜ ਦੁਮੜਾ, ਵਿਨੋਦ ਪਰਜਾਪਤ, ਸੁਨੀਲ ਕੁਮਾਰ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ। ਖ਼ੂਨ ਇਕੱਤਰ ਕਰਨ ਦੀ ਸੇਵਾ ਫ਼ਾਜ਼ਿਲਕਾ ਬਲੱਡ ਬੈਂਕ ਦੀ ਟੀਮ ਵਲੋਂ ਡਾ. ਮਨੀਸ਼ ਦੀ ਅਗਵਾਈ ਹੇਠ ਰਜਨੀਸ਼ ਚਲਾਣਾ, ਸੁਰਿੰਦਰ ਕੁਮਾਰ, ਰਾਜ ਸਿੰਘ, ਰਣਜੀਤ ਸਿੰਘ ਅਤੇ ਗੁਰਭਿੰਦਰ ਸਿੰਘ ਸਟਾਫ਼ ਦੁਆਰਾ ਨਿਭਾਈ ਗਈ। ਕੈਂਪ ’ਚ ਪਹੁੰਚੇ ਖ਼ੂਨਦਾਨੀਆਂ ਨੂੰ ਸੰਸਥਾ ਵਲੋਂ ਸ਼ੀਲਡ, ਪ੍ਰਸ਼ੰਸਾ ਪੱਤਰ ਅਤੇ ਪਾਲੀ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਵਲੋਂ ਅਗਲਾ ਖ਼ੂਨਦਾਨ ਕੈਂਪ 19 ਜੁਲਾਈ ਨੂੰ ਟਿਕਾਣਾ ਫੂਡ ਕੋਰਟ, ਅਬੋਹਰ ਰੋਡ, ਫ਼ਾਜ਼ਿਲਕਾ ਵਿਖੇ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵਿਖੇ ਮੁਫ਼ਤ ਫਿਜ਼ੀਕਲ ਕੈਂਪ ਸ਼ੁਰੂ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਲਾਗੂ ਕਰਵਾਉਣ ਲਈ ਕੀਤੀ ਰੋਸ ਰੈਲੀ
Ad Position 24
No active advertisement