08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਫਲਾਵਰ ਵੈਲੀ ਪਬਲਿਕ ਸਕੂਲ ’ਚ ਨਵੀਂ ਵਿਦਿਆਰਥੀ ਕੌਂਸਲ ਦੀ ਚੋਣ ਕੋਮਲਪ੍ਰੀਤ ਕੌਰ ਬਣੀ ਹੈੱਡ ਗਰਲ, ਹਰਸਿਮਰਨਪ੍ਰੀਤ ਸਿੰਘ ਨੂੰ ਮਿਲੀ ਹੈੱਡ ਬੁਆਏ ਦੀ ਜ਼ਿੰਮੇਵਾਰੀ

Ad Position 21
No active advertisement
ਅਜੀਤ ਡੈਸਕ 21-07-2026
ਅਬੋਹਰ, 20 ਜੁਲਾਈ (ਵਿਵੇਕ ਹੂੜੀਆ)-ਫਲਾਵਰ ਵੈਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਕਾਦਮਿਕ ਸੈਸ਼ਨ 2026-27 ਲਈ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ। ਸਹੁੰ ਚੁੱਕ ਸਮਾਗਮ ਦੌਰਾਨ ਨਵੇਂ ਚੁਣੇ ਗਏ ਵਿਦਿਆਰਥੀਆਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਕੂਲ ਪ੍ਰਬੰਧਕ ਮਨਜੀਤ ਕੌਰ ਪੋਪਲੀ, ਡਾਇਰੈਕਟਰ ਸਰਬਜੀਤ ਪੋਪਲੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਰੇਣੂ ਪੋਪਲੀ ਨੇ ਨਵੀਂ ਚੁਣੀ ਵਿਦਿਆਰਥੀ ਕੌਂਸਲ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਸਕੂਲ ਪ੍ਰਸ਼ਾਸਨ ਵਲੋਂ ਐਲਾਨੀ ਗਈ ਕੌਂਸਲ ਵਿਚ ਕੋਮਲਪ੍ਰੀਤ ਕੌਰ ਨੂੰ ਹੈੱਡ ਗਰਲ, ਹਰਸਿਮਰਨਪ੍ਰੀਤ ਸਿੰਘ ਨੂੰ ਹੈੱਡ ਬੁਆਏ, ਹਰਨੀਤ ਕੌਰ ਨੂੰ ਵਾਈਸ ਹੈੱਡ ਗਰਲ ਅਤੇ ਲਕਸ਼ ਸਹਿਗਲ ਨੂੰ ਵਾਈਸ ਹੈੱਡ ਬੁਆਏ ਚੁਣਿਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਹਾਊਸਾਂ ਲਈ ਹਰਸ਼ਿਕਾ, ਖ਼ੁਸ਼ੀ, ਪਿੰਕਸ ਅਤੇ ਮਹਿਕ ਨੂੰ ਹਾਊਸ ਪ੍ਰਧਾਨ, ਜਦਕਿ ਲਕਸ਼ਿਤਾ, ਪ੍ਰਤਿਸ਼ਠਾ, ਪ੍ਰਾਚੀ, ਕਸ਼ਿਸ਼, ਪੀਹੂ, ਸ਼ੀਤਲ, ਜੰਨਤ ਅਤੇ ਜੈਸਮੀਨ ਨੂੰ ਹਾਊਸ ਵਾਈਸ ਪ੍ਰਧਾਨ ਬਣਾਇਆ ਗਿਆ। ਉੱਥੇ ਹੀ ਸਨੇਹਾ, ਏਕਮਪ੍ਰੀਤ, ਅਨਮੋਲ, ਰੀਆ, ਸਾਨੀਆ, ਹਰਸਿਮਰਨ, ਖ਼ੁਸ਼ਬੂ ਅਤੇ ਮੰਨਤ ਨੂੰ ਹਾਊਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਸਕੂਲ ਦੀਆਂ ਵੱਖ-ਵੱਖ ਜਮਾਤਾਂ ਲਈ ਆਰੋਹੀ, ਸਾਰਾਂਸ਼, ਸਹਿਜ, ਰੀਤਿਕਾ, ਸੁਖਮਨਪ੍ਰੀਤ ਸਿੰਘ, ਸਰਗੁਨ, ਰਿਆਂਸ਼ੀ, ਹਿਮਾਂਸ਼ੀ, ਅਦਿੱਤਿਆ, ਪਰੀ, ਪ੍ਰਿੰਸ, ਕੁਸੁਮ, ਆਰਵ, ਸ੍ਰਿਸ਼ਟੀ, ਹਰਜੋਤ ਸਿੰਘ, ਵਿਸ਼ਾਲੀ, ਅਨੁਰੀਤ, ਨਵਦੀਪ, ਪ੍ਰਿਆਂਸ਼ੂ ਅਤੇ ਲਵਿਸ਼ ਨੂੰ ਕਲਾਸ ਲੀਡਰ ਨਿਯੁਕਤ ਕੀਤਾ ਗਿਆ। ਸਕੂਲ ਵਿਚ ਅਨੁਸ਼ਾਸਨ ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਯਾਦਵਿੰਦਰ ਸਿੰਘ, ਗਰਵ, ਦਿਵਿਆਂਸ਼, ਸਾਜਨ, ਅਰਸ਼ਦੀਪ ਸਿੰਘ, ਹੁਸਨਪ੍ਰੀਤ ਸਿੰਘ, ਵਿਵੇਕ ਕੁਮਾਰ, ਆਸ਼ੀਸ਼ ਪਾਂਡੇ, ਹਰਨੂਰ ਸਿੰਘ ਅਤੇ ਤਨੁਸ਼ ਕੁਮਾਰ ਨੂੰ ਅਨੁਸ਼ਾਸਨ ਕਮੇਟੀ ਦਾ ਮੈਂਬਰ ਬਣਾਇਆ ਗਿਆ। ਸਮਾਗਮ ਦੌਰਾਨ ਸਾਰੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਸਕੂਲ ਪ੍ਰਸ਼ਾਸਨ ਵਲੋਂ ਬੈਜ ਲਗਾਏ ਗਏ ਅਤੇ ਉਨ੍ਹਾਂ ਨੇ ਪੂਰੀ ਨਿਸ਼ਠਾ, ਇਮਾਨਦਾਰੀ ਤੇ ਸਮਰਪਣ ਨਾਲ ਆਪਣੀ ਡਿਊਟੀ ਨਿਭਾਉਣ ਦਾ ਪ੍ਰਣ ਲਿਆ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਪਰਿਵਾਰ ਨੇ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਜਲਦ ਸ਼ੁਰੂ ਹੋਵੇਗੀ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਨਾਂਅ ਜੋੜਨ ਦੀ ਸੁਵਿਧਾ-ਅਰੁਣ ਨਾਰੰਗ
Ad Position 24