02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਰੁਕੀਆਂ ਤਨਖ਼ਾਹਾਂ ਜਾਰੀ ਨਾ ਹੋਣ ’ਤੇ ਆਊਟ ਸੋਰਸ ਵਰਕਰਾਂ ਵਲੋਂ ਹੜਤਾਲ, ਸਰਕਾਰ ਦੀ ਫੂਕੀ ਅਰਥੀ

Ad Position 21
No active advertisement
ਅਜੀਤ ਡੈਸਕ 30-07-2026
ਜਲਾਲਾਬਾਦ, 29 ਜੁਲਾਈ (ਕਰਨ ਚੁਚਰਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੰਡਲ ਫ਼ਾਜ਼ਿਲਕਾ ਅਧੀਨ ਆਊਟ ਸੋਰਸ ਵਰਕਰਾਂ ਵਲੋਂ ਰੁਕੀਆਂ ਤਨਖ਼ਾਹਾਂ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਵਰਕਰਾਂ ਨੇ ਗੁੰਮਾਨੀ ਵਾਲਾ ਪਾਣੀ ਵਾਲੀ ਟੰਕੀ ’ਤੇ ਸਥਿਤ ਦਫ਼ਤਰ ਅੱਗੇ ਪੰਜਾਬ ਸਰਕਾਰ ਅਤੇ ਵਿਭਾਗ ਮੈਨੇਜਮੈਂਟ ਦੀ ਅਰਥੀ ਫ਼ੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਸੂਬਾਈ ਆਗੂ ਸੁਖਚੈਨ ਸਿੰਘ ਸੋਢੀ ਨੇ ਦੱਸਿਆ ਕਿ 20 ਜੁਲਾਈ ਨੂੰ ਮੰਗ-ਪੱਤਰ ਦੇਣ ਦੇ ਬਾਵਜੂਦ ਇੱਕ ਹਫ਼ਤੇ ਤੱਕ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ। ਇਸੇ ਦੇ ਰੋਸ ਵਜੋਂ 28 ਜੁਲਾਈ ਤੋਂ 3 ਅਗਸਤ ਤੱਕ ਦਫ਼ਤਰੀ ਸਟਾਫ਼ ਹੜਤਾਲ ’ਤੇ ਰਹੇਗਾ, ਜਦਕਿ ਫ਼ੀਲਡ ਵਰਕਰ ਸਿਰਫ਼ ਪਾਣੀ ਛੱਡਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੇ। ਆਗੂਆਂ ਨੇ ਮੰਗ ਕੀਤੀ ਕਿ ਰੁਕੀਆਂ ਤਨਖ਼ਾਹਾਂ ਤੁਰੰਤ ਦਿੱਤੀਆਂ ਜਾਣ, ਹਰ ਮਹੀਨੇ 7 ਤਾਰੀਖ਼ ਤੋਂ ਪਹਿਲਾਂ ਭੁਗਤਾਨ ਹੋਵੇ, ਨਵੇਂ ਸਰਕਾਰੀ ਬਿੱਲਾਂ ਵਿਚ ਇਨਲਿਸਟਮੈਂਟ ਵਰਕਰਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਸਾਰੇ ਆਊਟ ਸੋਰਸ ਤੇ ਇਨਲਿਸਟਮੈਂਟ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਰਮਨ ਹਾਂਡਾ, ਸੂਰਜ ਹਾਂਡਾ, ਗੌਰਵ ਕਲਸੀ, ਕਰਤਾਰ ਸਿੰਘ, ਗੁਰਪ੍ਰੀਤ ਸਿੰਘ, ਸ਼ੇਖਰ ਕੁਮਾਰ ਅਤੇ ਸੰਜੂ ਯਾਦਵ ਸਮੇਤ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਨ.ਸੀ.ਸੀ. ਕੈਡਟਾਂ ਨੇ ਖ਼ੂਨਦਾਨ ਕੈਂਪ ਲਗਾ ਕੇ ਕਾਰਗਿਲ ਵਿਜੇ ਦਿਵਸ ਮਨਾਇਆ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਖੇਡਾਂ ’ਚ ਜਿੱਤੇ 11 ਸੋਨ ਅਤੇ 2 ਚਾਂਦੀ ਦੇ ਤਗਮੇ
Ad Position 24
No active advertisement