02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ’ਚ ਫ਼ਾਜ਼ਿਲਕਾ ਤੋਂ ਸੈਂਕੜੇ ਪੈਨਸ਼ਨਰ ਲੈਣਗੇ ਭਾਗ

Ad Position 21
No active advertisement
ਅਜੀਤ ਡੈਸਕ 30-07-2026
ਫ਼ਾਜ਼ਿਲਕਾ, 29 ਜੁਲਾਈ (ਦਵਿੰਦਰ ਪਾਲ ਸਿੰਘ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਤਹਿਸੀਲ ਫ਼ਾਜ਼ਿਲਕਾ ਦੀ ਵਿਸ਼ੇਸ਼ ਬੈਠਕ ਲਾਲਾ ਸੁਨਾਮ ਰਾਏ ਮੈਮੋਰੀਅਲ ਹਾਲ ਵਿਖੇ ਤਹਿਸੀਲ ਪ੍ਰਧਾਨ ਮਾਸਟਰ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ 7 ਅਗਸਤ ਨੂੰ ਸੈਕਟਰ-39 ਦਾਣਾ ਮੰਡੀ, ਚੰਡੀਗੜ੍ਹ ਵਿਖੇ ਕਰਮਚਾਰੀ-ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਕੀਤੀ ਜਾ ਰਹੀ ਵਿਸ਼ਾਲ ਮਹਾਂ ਰੈਲੀ ਵਿਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦਾ ਮਤਾ ਪਾਸ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਖੁੰਗਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਕੁਮਾਰ ਨੇ ਆਖਿਆ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਰੈਲੀ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰੇਗੀ, ਜਿਸ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਦੇਖਣ ਨੂੰ ਮਿਲੇਗਾ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਪੈਨਸ਼ਨਰਾਂ ਦਾ 18 ਫ਼ੀਸਦੀ ਮਹਿੰਗਾਈ ਭੱਤਾ ਰੋਕਿਆ ਹੋਇਆ ਹੈ ਅਤੇ 6ਵੇਂ ਵੇਤਨ ਕਮਿਸ਼ਨ ਅਨੁਸਾਰ 2.59 ਦੇ ਗੁਣਾਂਕ ਨਾਲ ਪੈਨਸ਼ਨ ਸੋਧ ਦਾ ਨੋਟੀਫ਼ਿਕੇਸ਼ਨ ਵੀ ਜਾਰੀ ਨਹੀਂ ਕੀਤਾ। ਬੈਠਕ ਦੌਰਾਨ ਫ਼ਾਜ਼ਿਲਕਾ ਹਲਕੇ ਤੋਂ 100 ਤੋਂ ਵੱਧ ਪੈਨਸ਼ਨਰਾਂ ਨੂੰ ਵਿਸ਼ੇਸ਼ ਗੱਡੀਆਂ ਰਾਹੀਂ ਚੰਡੀਗੜ੍ਹ ਲੈ ਕੇ ਜਾਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਮੌਕੇ ’ਤੇ ਫ਼ੰਡ ਵੀ ਇਕੱਠਾ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2026-27 ਦੀ ਮੈਂਬਰਸ਼ਿਪ ਮੁਹਿੰਮ 30 ਨਵੰਬਰ ਤੱਕ ਪੂਰੀ ਕਰਨ ਦਾ ਟੀਚਾ ਰੱਖਿਆ ਗਿਆ। ਇਸ ਮੌਕੇ ਰਾਜ ਕੰਵਰ ਦੀਵਾਨ, ਸ਼ਸ਼ੀਕਾਂਤ, ਹਰੀਸ਼ ਚੰਦਰ ਕੰਬੋਜ, ਸੁਖਦੇਵ ਮਸੀਹ, ਜੀਤ ਸਿੰਘ ਛਾਬੜਾ, ਗੁਰਮੀਤ ਸਿੰਘ, ਮਿਲਖ ਰਾਜ, ਸੁਭਾਸ਼ ਚੰਦਰ ਸ਼ਰਮਾ ਅਤੇ ਰਾਧੇ ਸ਼ਿਆਮ ਸਮੇਤ ਹੋਰ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ - ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 8 ਮੁਕੱਦਮੇ ਦਰਜ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਅੱਜ ਪਹੁੰਚੇਗਾ ਸ਼ਹਿਰ
Ad Position 24
No active advertisement