01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸ਼ਹੀਦ-ਏ-ਆਜ਼ਮ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਟ

Ad Position 21
No active advertisement
ਅਜੀਤ ਡੈਸਕ 01-08-2026
ਸਾਡੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਬਦੌਲਤ ਅਸੀਂ ਆਜ਼ਾਦ ਫ਼ਿਜ਼ਾ ਦਾ ਅਨੰਦ ਮਾਣ ਰਹੇ ਹਾਂ-ਵਿਧਾਇਕ ਸਵਨਾ
ਫ਼ਾਜ਼ਿਲਕਾ, 31 ਜੁਲਾਈ (ਦਵਿੰਦਰ ਪਾਲ ਸਿੰਘ)-ਦੇਸ਼ ਦੇ ਮਹਾਨ ਇਨਕਲਾਬੀ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸ਼ਹੀਦ ਊਧਮ ਸਿੰਘ ਚੌਕ ਪਹੁੰਚ ਕੇ ਸ਼ਹੀਦ ਦੇ ਬੁੱਤ ’ਤੇ ਫ਼ੁੱਲ ਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸਵਨਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਲੰਦਨ ਵਿਖੇ ਮਾਈਕਲ ਓਡਵਾਇਰ ਨੂੰ ਮਾਰ ਕੇ ਜੱਲਿਆਂਵਾਲਾ ਬਾਗ਼ ਦੇ ਕਤਲੇਆਮ ਦਾ ਬਦਲਾ ਲਿਆ ਸੀ। 31 ਜੁਲਾਈ 1940 ਨੂੰ ਉਨ੍ਹਾਂ ਦੀ ਇਹ ਲਾਸਾਨੀ ਕੁਰਬਾਨੀ ਅੱਜ ਵੀ ਪੂਰੀ ਦੁਨੀਆ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਨੌਜਵਾਨਾਂ ਨੂੰ ਅਪੀਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।
ਅਬੋਹਰ ’ਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਅਬੋਹਰ, (ਸੁਖਜੀਤ ਸਿੰਘ ਬਰਾੜ)-ਸ਼ਹੀਦ ਊਧਮ ਸਿੰਘ ਕਲੱਬ ਅਬੋਹਰ ਵਲੋਂ ਮਿੰਨੀ ਸਕੱਤਰੇਤ ਸਥਿਤ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਮਹਾਨ ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਿੰਦਰ ਕੰਬੋਜ ਡੱਬੂ, ‘ਆਪ’ ਆਗੂ ਡਾ. ਸੁਹਾਨੀ ਡੋਡਾ, ਯਾਦਗਾਰ ਕਮੇਟੀ ਪ੍ਰਧਾਨ ਕੇਵਲ ਕ੍ਰਿਸ਼ਨ ਕੰਬੋਜ, ਐਡਵੋਕੇਟ ਦੇਸਰਾਜ ਕੰਬੋਜ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਜੱਲਿਆਂਵਾਲਾ ਬਾਗ਼ ਦੇ ਸਾਕਾ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੰਕਲਪ ਲਿਆ। ਸਮਾਗਮ ਦੌਰਾਨ ਲਾਇਨਜ਼ ਕਲੱਬ ਅਨਮੋਲ ਵਲੋਂ ਵਾਤਾਵਰਨ ਦੀ ਸੰਭਾਲ ਲਈ ਪੌਦੇ ਵੰਡੇ ਗਏ, ਜਦਕਿ ਸ਼ਹੀਦ ਊਧਮ ਸਿੰਘ ਕਲੱਬ ਵਲੋਂ ਲੋਕਾਂ ਨੂੰ ਦੇਸ਼-ਭਗਤੀ ਨਾਲ ਸਬੰਧਿਤ ਸਾਹਿੱਤ ਤਕਸੀਮ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਦੇਵੀ ਲਾਲ ਕੰਬੋਜ, ਉਪ ਪ੍ਰਧਾਨ ਬਲਦੇਵ ਕੰਬੋਜ ਮਾਣਾ, ਸਕੱਤਰ ਹਰਪ੍ਰੀਤ ਸਿੰਘ ਥਿੰਦ, ਖ਼ਜ਼ਾਨਚੀ ਗੁਰਪ੍ਰੀਤ ਕੰਬੋਜ, ਉਪ ਸਕੱਤਰ ਮਦਨ ਲਾਲ ਸੇਮੀ, ਪੀ.ਆਰ.ਓ. ਵਿਪਨ ਕੰਬੋਜ, ਸਲਾਹਕਾਰ ਰਮੇਸ਼ ਕੰਬੋਜ, ਡਾ. ਧੰਨਾ ਸਿੰਘ ਕੰਬੋਜ, ਸੀ.ਐਮ. ਯੋਗਸ਼ਾਲਾ ਦੇ ਟਰੇਨਰ ਨਵਿੰਦਰ ਕੰਬੋਜ, ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਗਗਨ ਚੁੱਘ, ਨਿਸ਼ੁਲਕ ਯੋਗਾ ਕਲੱਬ ਦੇ ਪ੍ਰਧਾਨ ਮਾ. ਸੁਰਿੰਦਰ ਬਿੱਲਾ ਪੱਟੀ, ਲਾਇਨਜ਼ ਕਲੱਬ ਅਨਮੋਲ ਅਬੋਹਰ ਦੇ ਚਾਰਟਰਡ ਪ੍ਰਧਾਨ ਅਮਰੀਕ ਸਿੰਘ ਕੁੱਕੜ, ਡਾਇਰੈਕਟਰ ਕੁਲਜੀਤ ਅਹੂਜਾ ਆਦਿ ਹਾਜ਼ਰ ਸਨ
ਬੱਲੂਆਣਾ ਵਿਖੇ ਮਨਾਇਆ ਕੌਮੀ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ

ਡਾ. ਸ਼ਿਵਾਨੀ ਡੋਡਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਬੱਲੂਆਣਾ, 31 ਜੁਲਾਈ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਬੱਲੂਆਣਾ ਵਿਖੇ ਸੂਬਾ ਪ੍ਰਧਾਨ ਭਜਨ ਲਾਲ ਦੀ ਯੋਗ ਅਗਵਾਈ ਵਿਚ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਜੀ ਦਾ 87ਵਾਂ ਸ਼ਹੀਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਬੋਹਰ ਤੋਂ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਡਾ.ਸ਼ਿਵਾਨੀ ਡੋਡਾ ਪੁੱਤਰ ਵਧੂ ਸ਼ਿਵ ਲਾਲ ਡੋਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਇਲਾਕਾ ਵਾਸੀਆਂ ਦਾ ਮਾਣ ਵਧਾਇਆ। ਮੈਡਮ ਸ਼ਿਵਾਨੀ ਡੋਡਾ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਊਧਮ ਸਿੰਘ ਜੀ ਦੇ ਜੀਵਨ ’ਤੇ ਸੂਬਾ ਪ੍ਰਧਾਨ ਭਜਨ ਲਾਲ, ਮਨਮਿੰਦਰ ਨੱਢਾ ਸੂਬਾ ਚੇਅਰਮੈਨ, ਪ੍ਰੋ.ਤੇਜਵੀਰ ਸਿੰਘ ਬਰਾੜ ਕਾਰਜਕਾਰੀ ਪ੍ਰਧਾਨ, ਅਜਾਇਬ ਸਿੰਘ ਸੇਵਾਮੁਕਤ ਲੈਕਚਰਾਰ, ਸੁਖਦੇਵ ਸਿੰਘ ਗਿੱਲ ਸਟੇਟ ਐਵਾਰਡੀ, ਮਾਸਟਰ ਨਰੇਸ਼ ਸਟੇਟ ਐਵਾਰਡੀ, ਸਿਮਰਜੀਤ ਸਿੰਘ ਯੂਥ ‘ਆਪ’ ਪ੍ਰਧਾਨ ਬੱਲੂਆਣਾ ਅਤੇ ਸ਼ਾਮ ਲਾਲ ਸਕੱਤਰ ਨੇ ਵੀ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਇਸ ਸਮੇਂ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਅਤੇ ਮਹਾਨ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਹੀਦੀ ਦਿਹਾੜੇ ’ਤੇ ਮੁੱਖ ਮਹਿਮਾਨ ਵਜੋਂ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਸ਼ਿਰਕਤ ਕਰਨੀ ਸੀ, ਪਰੰਤੂ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਜਾਣ ਕਾਰਨ ਉਹ ਨਹੀਂ ਪੁੱਜ ਸਕੇ। ਇਸ ਸਮੇਂ ਸੁਖਦਰਸ਼ਨ ਸਿੰਘ ਖੋਸਾ ਖ਼ਜ਼ਾਨਚੀ, ਰਮਨ ਕੰਬੋਜ ਸੂਬਾ ਪ੍ਰਧਾਨ, ਭੁਪਿੰਦਰ ਸਿੰਘ ਸੂਬਾ ਸਕੱਤਰ, ਜਗਸੀਰ ਸਿੰਘ ਸੂਬਾ ਪੀ.ਆਰ.ਓ, ਕਰਨ ਕੰਬੋਜ ਜੁਆਇੰਟ ਸਕੱਤਰ, ਮਨਦੀਪ ਸਿੰਘ, ਸਤਿੰਦਰ ਮੰਟੂ ਸੂਬਾ ਸਕੱਤਰ, ਮਨੋਹਰ ਲਾਲ ਸੁਸਾਇਟੀ ਪ੍ਰਧਾਨ ਹਰਮੇਸ਼ ਕੁਮਾਰ ਸੇਵਾ ਮੁਕਤ ਇੰਸਪੈਕਟਰ, ਬਲਜਿੰਦਰ ਪਾਲ ਉਰਫ਼ ਲੱਡੀ, ਸ਼ਪਿੰਦਰ ਬਰਾੜ, ਜਸਵਿੰਦਰ ਸਿੰਘ ਮੱਲ੍ਹੀ ਸਰਪੰਚ, ਤੇਜੋ ਮੇਘਵਾਲ ਸਰਪੰਚ, ਤੇਜਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਹੋਰ ਮਹਾਨ ਸ਼ਖ਼ਸੀਅਤਾਂ ਹਾਜ਼ਰ ਸਨ।
ਸਾਡੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਬਦੌਲਤ ਅਸੀਂ ਆਜ਼ਾਦ ਫ਼ਿਜ਼ਾ ਦਾ ਅਨੰਦ ਮਾਣ ਰਹੇ ਹਾਂ-ਵਿਧਾਇਕ ਸਵਨਾ
ਫ਼ਾਜ਼ਿਲਕਾ, (ਦਵਿੰਦਰ ਪਾਲ ਸਿੰਘ)-ਦੇਸ਼ ਦੇ ਮਹਾਨ ਇਨਕਲਾਬੀ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸ਼ਹੀਦ ਊਧਮ ਸਿੰਘ ਚੌਕ ਪਹੁੰਚ ਕੇ ਸ਼ਹੀਦ ਦੇ ਬੁੱਤ ’ਤੇ ਫ਼ੁੱਲ ਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸਵਨਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਲੰਦਨ ਵਿਖੇ ਮਾਈਕਲ ਓਡਵਾਇਰ ਨੂੰ ਮਾਰ ਕੇ ਜੱਲਿਆਂਵਾਲਾ ਬਾਗ਼ ਦੇ ਕਤਲੇਆਮ ਦਾ ਬਦਲਾ ਲਿਆ ਸੀ। 31 ਜੁਲਾਈ 1940 ਨੂੰ ਉਨ੍ਹਾਂ ਦੀ ਇਹ ਲਾਸਾਨੀ ਕੁਰਬਾਨੀ ਅੱਜ ਵੀ ਪੂਰੀ ਦੁਨੀਆ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਨੌਜਵਾਨਾਂ ਨੂੰ ਅਪੀਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।
ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਨੇ ਸ਼ਹੀਦੀ ਦਿਹਾੜਾ ਮਨਾਇਆ
ਜਲਾਲਾਬਾਦ, (ਜਤਿੰਦਰ ਪਾਲ ਸਿੰਘ)-ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਵਲੋਂ ਪ੍ਰਧਾਨ ਪ੍ਰਕਾਸ਼ ਦੋਸ਼ੀ ਦੀ ਅਗਵਾਈ ਵਿਚ ਸਥਾਨਕ ਸ਼ਹੀਦ ਊਧਮ ਸਿੰਘ ਚੌਕ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਚੌਕ ਵਿਖੇ ਇਕੱਠੇ ਹੋਏ। ਇਨ੍ਹਾਂ ਵਲੋਂ ਸ਼ਹੀਦ ਦੀ ਪ੍ਰਤਿਮਾ ਨੂੰ ਫੁੱਲਾਂ ਦੇ ਹਾਰ ਪਾਏ ਗਏ ਅਤੇ ਉਨ੍ਹਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਸੀਸ ਨਿਵਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਹਾਜ਼ਰ ਆਗੂਆਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜਲਿਆ ਵਾਲੇ ਬਾਗ਼ ਦਾ ਬਦਲਾ ਲੰਡਨ ਜਾ ਕੇ ਲਿਆ ਅਤੇ ਪੰਜਾਬ ਦੀ ਅਣਖ ਰੱਖੀ। ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਵੀ ਹਾਜ਼ਰ ਪਤਵੰਤਿਆਂ ਵਲੋਂ ਚਾਨਣਾ ਪਾਇਆ ਗਿਆ ਅਤੇ ਸ਼ਹੀਦਾਂ ਦੀ ਯਾਦ ਵਿਚ ਨਾਅਰੇ ਵੀ ਲਗਾਏ ਗਏ। ਇਸ ਮੌਕੇ ਪ੍ਰਕਾਸ਼ ਦੋਸ਼ੀ ਪ੍ਰਧਾਨ, ਦੁਨੀ ਚੰਦ ਬਤਰਾ ਜਨਰਲ ਸਕੱਤਰ, ਅਸ਼ੋਕ ਕੁਮਾਰ ਗਗਨੇਜਾ ਖ਼ਜ਼ਾਨਚੀ, ਸਤੀਸ਼ ਕੁਮਾਰ ਚਰਾਇਆ, ਦੇਵ ਰਾਜ, ਕੇਦਾਰ ਨਾਥ ਨਾਗਪਾਲ, ਮੇਜਰ ਸਿੰਘ, ਰਾਜ ਕੁਮਾਰ ਗਗਨੇਜਾ ਸਰਪ੍ਰਸਤ, ਗਿਆਨ ਸਿੰਘ ਨਿੱਝਰ, ਪ੍ਰਵੇਸ਼ ਖੰਨਾ, ਪੂਰਨ ਭਗਤ ਮੱਕੜ, ਬਲਵੀਰ ਸਿੰਘ ਰਹੇਜਾ, ਮਦਨ ਲਾਲ ਗੁੰਬਰ, ਰੰਜੀਵ ਦਹੂਜਾ, ਗੁਰਦੀਪ ਸਿੰਘ ਛਾਬੜਾ, ਗੁਰਜਿੰਦਰ ਸਿੰਘ ਧਮੀਜਾ, ਸੁਖ ਨਰਾਇਣ ਤੇ ਹੋਰ ਪਤਵੰਤੇ ਹਾਜ਼ਰ ਸਨ।
ਅਰਨੀਵਾਲਾ ਵਿਚ ਸ਼ਹੀਦੀ ਦਿਹਾੜਾ ਮਨਾਇਆ
ਮੰਡੀ ਅਰਨੀਵਾਲਾ, (ਪੱਤਰ ਪ੍ਰੇਰਕ)-ਕੰਬੋਜ ਮਹਾਂਸਭਾ ਵਲੋਂ ਅਰਨੀਵਾਲਾ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਹੋਏ ਲੋਕਾਂ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਵਲੋਂ ਕੀਤੀ ਗਈ ਕੁਰਬਾਨੀ ਨੂੰ ਲਾਸਾਨੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਕੁਰਬਾਨੀ ਯੁੱਗਾਂ ਤੱਕ ਕਾਇਮ ਰਹੇਗੀ। ਇਸ ਮੌਕੇ ਕੌਂਸਲਰ ਕੇਵਲ ਕੰਬੋਜ, ਹਰਭਜਨ ਦਾਸ, ਰਾਮ ਕ੍ਰਿਸ਼ਨ ਕੰਬੋਜ ਪੈਲੇਸ ਵਾਲੇ, ਮਾਸਟਰ ਸੁਖਵਿੰਦਰ ਸਿੰਘ, ਚੰਬਾ ਰਾਮ ਕੰਵਲ ਕੰਬੋਜ ਸ਼ਾਮ ਚੰਦ ਮਾਸਟਰ, ਮਨਦੀਪ ਕੰਬੋਜ, ਸੋਨੂੰ ,ਰਵੀ , ਜੋਬਨ, ਅਜੀਤ ਕੁਮਾਰ, ਹਰਭਜਨ ਦਾਸ ਭੀਲਾ, ਹਰਕ੍ਰਿਸ਼ਨ ਟੀ.ਟੀ, ਜਸ਼ਨਦੀਪ ਕੰਬੋਜ, ਦੇਸ ਰਾਜ , ਦੀਪੂ, ਕਰਨ ਕੰਬੋਜ , ਦਰਸ਼ਨ ਕੰਬੋਜ, ਓਮ ਪ੍ਰਕਾਸ਼ ਕੰਬੋਜ, ਧੰਨਾ ਕੰਬੋਜ, ਕਸ਼ਮੀਰ ਚੰਦ ਵਿਨਾਇਕ,ਹਰਜਿੰਦਰ ਪਾਲ, ਸਤਨਾਮ ਚੰਦ, ਸਾਗਰ ਕੰਬੋਜ, ਗਗਨ ਕੰਬੋਜ, ਗਿਆਨ ਚੰਦ, ਪ੍ਰਦੀਪ ਕੰਬੋਜ, ਰਮੇਸ਼ ਕੰਬੋਜ ਸਾਬਕਾ ਮੈਂਬਰ , ਸਤਨਾਮ ਕੰਬੋਜ, ਬਿੱਟੂ ਸਾਮਾਂ, ਰਵੀ ਕੁਮਾਰ, ਸੰਦੀਪ ਸਿੰਘ ਕੌਂਸਲਰ, ਦੀਪੂ ਛਾਬੜਾ, ਗੁਰਪ੍ਰੀਤ ਸਿੰਘ, ਕਾਲਾ ਕੰਬੋਜ, ਓਮ ਪ੍ਰਕਾਸ਼ ਹਾਥੀ ਵਾਲਾ, ਚਾਂਦੀ ਰਾਮ, ਬਿੱਲੂ ਆਦਿ ਹਾਜ਼ਰ ਸਨ। ਸਕੂਲੀ ਵਿਦਿਆਰਥੀ ਰਿਤਿਕ ਕੰਬੋਜ ਵਲੋਂ ਦੇਸ਼ ਭਗਤੀ ਦੇ ਨਾਲ ਸੰਬੰਧਿਤ ਗੀਤਾਂ ਦਾ ਗਾਇਣ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਅਰਨੀਵਾਲਾ ਪੁਲਿਸ ਥਾਣੇ ਅੱਗੇ ਧਰਨਾ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦਾ ਹੋਇਆ ਡੈਲੀਗੇਟ ਅਜਲਾਸ
Ad Position 24
No active advertisement