07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸ੍ਰੀ ਸੱਤਿਆ ਸਾਈਂ ਸੇਵਾ ਸੰਮਤੀ ਨੇ ਓ.ਪੀ. ਸਚਦੇਵਾ ਦਾ ਜਨਮ ਦਿਨ ਮਰੀਜ਼ਾਂ ਨਾਲ ਮਨਾਇਆ

ਫ਼ਾਜ਼ਿਲਕਾ, 3 ਅਗਸਤ (ਅਮਰਜੀਤ ਸ਼ਰਮਾ)-ਸ੍ਰੀ ਸੱਤਿਆ ਸਾਈਂ ਸੇਵਾ ਸੰਮਤੀ ਫ਼ਾਜ਼ਿਲਕਾ ਵਲੋਂ ਕਨਵੀਨਰ ਕੰਵਲ ਕਿਸ਼ੋਰ ਗਰੋਵਰ ਦੀ ਅਗਵਾਈ ਹੇਠ ਸਪਿਰਚੁਅਲ ਕੋਆਰਡੀਨੇਟਰ ਓ. ਪੀ.

Ad Position 21
No active advertisement
ਅਜੀਤ ਡੈਸਕ 04-08-2026
ਫ਼ਾਜ਼ਿਲਕਾ, 3 ਅਗਸਤ (ਅਮਰਜੀਤ ਸ਼ਰਮਾ)-ਸ੍ਰੀ ਸੱਤਿਆ ਸਾਈਂ ਸੇਵਾ ਸੰਮਤੀ ਫ਼ਾਜ਼ਿਲਕਾ ਵਲੋਂ ਕਨਵੀਨਰ ਕੰਵਲ ਕਿਸ਼ੋਰ ਗਰੋਵਰ ਦੀ ਅਗਵਾਈ ਹੇਠ ਸਪਿਰਚੁਅਲ ਕੋਆਰਡੀਨੇਟਰ ਓ.ਪੀ.ਸਚਦੇਵਾ ਦਾ ਜਨਮ ਦਿਨ ਜ਼ਿਲ੍ਹਾ ਹਸਪਤਾਲ ਵਿਚ ਮਰੀਜ਼ਾਂ ਨਾਲ ਮਨਾਇਆ ਗਿਆ। ਇਸ ਮੌਕੇ ਹਸਪਤਾਲ ’ਚ ਦਾਖ਼ਲ ਲਗਭਗ 40 ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦੁੱਧ, ਬਿਸਕੁਟ ਅਤੇ ਫਲ ਵੰਡੇ ਗਏ। ਕਨਵੀਨਰ ਕੰਵਲ ਕਿਸ਼ੋਰ ਗਰੋਵਰ ਨੇ ਦੱਸਿਆ ਕਿ ਸੰਮਤੀ ਪਿਛਲੇ 27 ਸਾਲਾਂ ਤੋਂ ਲਗਾਤਾਰ ਹਰ ਰੋਜ਼ ਸਵੇਰੇ ਸਿਵਲ ਹਸਪਤਾਲ ’ਚ ਮਰੀਜ਼ਾਂ ਨੂੰ ਦੁੱਧ, ਬਿਸਕੁਟ ਅਤੇ ਫਲ ਵੰਡਦੀ ਆ ਰਹੀ ਹੈ। ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਸੰਮਤੀ ਮੈਂਬਰ ਪ੍ਰਮਾਤਮਾ ਅੱਗੇ ਮਰੀਜ਼ਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹਨ। ਇਸ ਮੌਕੇ ਨੀਲਮ ਸਚਦੇਵਾ, ਅਸ਼ਵਨੀ ਕੁਮਾਰ ਅਹੂਜਾ ਰਿਟਾ. ਪ੍ਰਿੰਸੀਪਲ, ਸੁਨੀਲ ਕੁਮਾਰ ਰਾਣਾ ਰਿਟਾ. ਬੈਂਕ ਮੈਨੇਜਰ, ਪਵਨ ਕੁਮਾਰ ਬਜਾਜ, ਕ੍ਰਿਸ਼ਨ ਗੋਪਾਲ ਉਪਵੇਜਾ, ਵਿਜੇ ਗੁਪਤਾ ਅਤੇ ਮਹੇਸ਼ ਕੁਮਾਰ ਬੱਬਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇ.ਵੀ.ਕੇ ਫਾਜ਼ਿਲਕਾ ਵਿਖੇ ਮਹਿਲਾ ਸਸ਼ਕਤੀਕਰਨ ਅਤੇ ਪੇਂਡੂ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਦੋ ਪੰਜ-ਰੋਜ਼ਾ ਸਿਖਲਾਈ ਪ੍ਰੋ... ਅਗਲੀ ਖ਼ਬਰ ਸੀ.ਆਈ.ਐੱਸ.ਸੀ.ਈ ਰਿਜਨਲ ਅਥਲੈਟਿਕਸ ਮੀਟ ’ਚ ਜੀ.ਏ.ਵੀ. ਜੈਨ ਆਦਰਸ਼ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24