ਹਰਮੇਸ਼ ਕੁਮਾਰ ਕੰਬੋਜ ਨੇ ਭਾਜਪਾ ਨੂੰ ਕਿਹਾ ਅਲਵਿਦਾ, ‘ਆਪ’ ਵਿਚ ਘਰ ਵਾਪਸੀ
ਬੱਲੂਆਣਾ, 3 ਅਗਸਤ (ਜਸਮੇਲ ਸਿੰਘ ਢਿੱਲੋਂ)-ਸੇਵਾ ਮੁਕਤ ਇੰਸਪੈਕਟਰ ਹਰਮੇਸ਼ ਕੁਮਾਰ ਕੰਬੋਜ ਬੱਲੂਆਣਾ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਆਮ ਆਦਮੀ ਪਾਰਟੀ ’ਚ ਘਰ ਵਾਪਸੀ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੁਝ ਮਜਬੂਰੀਆਂ ਕਾਰਨ ਉਹ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੂੰ ਛੱਡ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋਏ ਸਨ।
ਬੱਲੂਆਣਾ, 3 ਅਗਸਤ (ਜਸਮੇਲ ਸਿੰਘ ਢਿੱਲੋਂ)-ਸੇਵਾ ਮੁਕਤ ਇੰਸਪੈਕਟਰ ਹਰਮੇਸ਼ ਕੁਮਾਰ ਕੰਬੋਜ ਬੱਲੂਆਣਾ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਆਮ ਆਦਮੀ ਪਾਰਟੀ ’ਚ ਘਰ ਵਾਪਸੀ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੁਝ ਮਜਬੂਰੀਆਂ ਕਾਰਨ ਉਹ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੂੰ ਛੱਡ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋਏ ਸਨ। ਪਰੰਤੂ ਉਕਤ ਪਾਰਟੀ ਦੀਆਂ ਨੀਤੀਆਂ ਉਨ੍ਹਾਂ ਨੂੰ ਠੀਕ ਨਹੀਂ ਲੱਗੀਆਂ। ਇਸ ਲਈ ਉਨ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਮੁੜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ। ਜ਼ਿਕਰਯੋਗ ਹੈ ਕਿ ਹਰਮੇਸ਼ ਕੁਮਾਰ ਦੇ ਵੱਡੇ ਭਰਾ ਭਜਨ ਲਾਲ ਸਰਪੰਚ ਆਮ ਆਦਮੀ ਪਾਰਟੀ ਦੇ ਮੀਡੀਆ ਵਿੰਗ ਦੇ ਵਾਈਸ ਕੋਆਰਡੀਨੇਟਰ ਅਤੇ ਆਪ ਦੇ ਸੱਚੇ ਸਿਪਾਹੀ ਹਨ।