ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਨੇ ਮੁਫ਼ਤ ਦਵਾਈਆਂ ਵੰਡ ਅਤੇ ਸ਼ੂਗਰ ਜਾਂਚ ਕੈਂਪ ਲਗਾਇਆ
ਫ਼ਿਰੋਜ਼ਪੁਰ, 4 ਅਗਸਤ (ਰਾਕੇਸ਼ ਚਾਵਲਾ)-ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਵਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਮਾਨਵਤਾ ਦੀ ਸੇਵਾ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਕਲੱਬ ਵਲੋਂ ਐੱਸ.
ਲ
ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਦੇ ਮੈਂਬਰਾਂ ਵਲੋਂ ਮਰੀਜ਼ਾਂ ਨੂੰ ਦਵਾਈਆਂ ਵੰਡਣ ਦੀ ਤਸਵੀਰ। ਅਜੀਤ ਤਸਵੀਰ
05-08-2026
ਫ਼ਿਰੋਜ਼ਪੁਰ, 4 ਅਗਸਤ (ਰਾਕੇਸ਼ ਚਾਵਲਾ)-ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਵਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਮਾਨਵਤਾ ਦੀ ਸੇਵਾ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਕਲੱਬ ਵਲੋਂ ਐੱਸ.ਡੀ. ਧਰਮਾਰਥ ਔਸ਼ਧਾਲਿਆਂ ਵਿਖੇ ਮਰੀਜ਼ਾਂ ਲਈ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਸਾਲਾਂ ਤੋਂ ਚੱਲ ਰਹੀ ਰਵਾਇਤ ਅਨੁਸਾਰ ਮਰੀਜ਼ਾਂ ਦਾ ਮੁਫ਼ਤ ਸ਼ੂਗਰ (ਮਧੂਮੇਹ) ਚੈੱਕਅਪ ਵੀ ਕੀਤਾ ਗਿਆ। ਸਮਾਜ ਸੇਵੀ ਗਤੀਵਿਧੀਆਂ ’ਚ ਹਮੇਸ਼ਾ ਮੋਹਰੀ ਰਹਿਣ ਵਾਲੇ ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਵਲੋਂ ਜ਼ਿਲ੍ਹੇ ਵਿਚ ਲੋਕ ਹਿਤੈਸ਼ੀ ਕਾਰਜਾਂ ਨੂੰ ਨਿਰੰਤਰ ਅੱਗੇ ਵਧਾਇਆ ਜਾ ਰਹਾ ਹੈ। ਇਸੇ ਲੜੀ ਅਧੀਨ ਕਲੱਬ ਨੇ ਸਥਾਨਕ ਐੱਸ.ਡੀ. ਧਰਮਾਰਥ ਔਸ਼ਧਾਲਿਆਂ ਵਿਚ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਮੁਫ਼ਤ ਦਵਾਈਆਂ ਦੀ ਵੰਡ ਕੀਤੀ। ਇਹ ਸੇਵਾ ਕਲੱਬ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨਿਭਾਈ ਜਾ ਰਹੀ ਹੈ। ਇਸ ਦੇ ਨਾਲ ਹੀ ਕਲੱਬ ਵਲੋਂ ਔਸ਼ਧਾਲਿਆਂ ਵਿਖੇ ਆਉਣ ਵਾਲੇ ਮਰੀਜ਼ਾਂ ਲਈ ਮੁਫ਼ਤ ਮਧੂਮੇਹ (ਸ਼ੂਗਰ) ਜਾਂਚ ਕੈਂਪ ਦਾ ਵੀ ਆਯੋਜਨ ਕੀਤਾ ਗਿਆ, ਤਾਂ ਜੋ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਸਕਣ ਅਤੇ ਸਮੇਂ ਸਿਰ ਇਲਾਜ ਕਰਵਾ ਸਕਣ। ਇਸ ਵਿਸ਼ੇਸ਼ ਮੌਕੇ ’ਤੇ ਲਾਇਨਜ਼ ਕਲੱਬ ਦੇ ਪ੍ਰਧਾਨ ਲਾਇਨ ਆਸ਼ੀਸ਼ ਅਗਰਵਾਲ, ਸੈਕਟਰੀ ਲਾਇਨ ਗੁਰਪ੍ਰੀਤ ਸਿੰਘ, ਲਾਇਨ ਰੋਹਿਤ ਗਰਗ ਅਤੇ ਲਾਇਨ ਗਗਨਦੀਪ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕਲੱਬ ਭਵਿੱਖ ਵਿਚ ਵੀ ਸਮਾਜ ਦੇ ਲੋੜਵੰਦ ਵਰਗਾਂ ਦੀ ਮਦਦ ਲਈ ਅਜਿਹੇ ਸੇਵਾ ਕਾਰਜ ਜਾਰੀ ਰੱਖੇਗਾ। ਇਸ ਦੌਰਾਨ ਔਸ਼ਧਾਲਿਆਂ ਦੇ ਪ੍ਰਬੰਧਕਾਂ ਵਲੋਂ ਲਾਇਨਜ਼ ਕਲੱਬ ਦੇ ਇਸ ਸ਼ਲਾਘਾਯੋਗ ਉੱਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਔਸ਼ਧਾਲਿਆਂ ਦੇ ਪ੍ਰਧਾਨ ਵਿਕਾਸ ਮਿੱਤਲ, ਵਿਸ਼ਾਲ ਗੁਪਤਾ, ਰਾਜੀਵ ਮਿੱਤਲ, ਅਸ਼ੋਕ ਕੁਮਾਰ ਮਿੱਤਲ ਅਤੇ ਨਰੇਸ਼ ਗੋਇਲ ਨੇ ਕਲੱਬ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਲਈ ਪ੍ਰੇਰਨਾ ਸਰੋਤ ਹਨ।