05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮੱਖੂ ਰੇਲਵੇ ਫਾਟਕ ਦਾ ਕੰਮ ਚੱਲਦਾ ਹੋਣ ਕਾਰਨ 13 ਅਗਸਤ ਤੱਕ ਰਹੇਗਾ ਬੰਦ

ਮੱਖੂ, 4 ਅਗਸਤ (ਵਰਿੰਦਰ ਮਨਚੰਦਾ)-ਨੈਸ਼ਨਲ ਹਾਈਵੇ 54 ’ਤੇ ਪੈਂਦੇ ਰੇਲਵੇ ਫਾਟਕ ਮੱਖੂ ਦਾ ਕੰਮ ਚੱਲਦਾ ਹੋਣ ਕਾਰਨ ਰੇਲਵੇ ਵਿਭਾਗ ਵਲੋਂ 4 ਅਗਸਤ ਦੀ ਸ਼ਾਮ ਤੋਂ 13 ਅਗਸਤ ਤੱਕ ਮੱਖੂ-ਹਰੀਕੇ ਹਾਈਵੇ ਵਾਲਾ ਫਾਟਕ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜੋ ਟ੍ਰੈਫ਼ਿਕ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਜਲੰਧਰ, ਬਟਾਲਾ ਗੁਰਦਾਸਪੁਰ ਨੂੰ ਜਾਣੀ ਹੈ, ਉਹ ਹੁਣ ਵਾਇਆ ਮੱਲਾਂਵਾਲਾ, ਹਰੀਕੇ ਅਤੇ ਫ਼ਰੀਦਕੋਟ ਬਠਿੰਡਾ ਤੋਂ ਜਾਣ ਵਾਲੀ ਟ੍ਰੈਫ਼ਿਕ ਵਾਇਆ ਮੋਗਾ, ਕੋਟ ਈਸੇ ਖਾਂ ਰਾਹੀਂ ਜਾਵੇਗੀ।

Ad Position 21
No active advertisement
ਅਜੀਤ ਡੈਸਕ 05-08-2026
ਮੱਖੂ, 4 ਅਗਸਤ (ਵਰਿੰਦਰ ਮਨਚੰਦਾ)-ਨੈਸ਼ਨਲ ਹਾਈਵੇ 54 ’ਤੇ ਪੈਂਦੇ ਰੇਲਵੇ ਫਾਟਕ ਮੱਖੂ ਦਾ ਕੰਮ ਚੱਲਦਾ ਹੋਣ ਕਾਰਨ ਰੇਲਵੇ ਵਿਭਾਗ ਵਲੋਂ 4 ਅਗਸਤ ਦੀ ਸ਼ਾਮ ਤੋਂ 13 ਅਗਸਤ ਤੱਕ ਮੱਖੂ-ਹਰੀਕੇ ਹਾਈਵੇ ਵਾਲਾ ਫਾਟਕ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜੋ ਟ੍ਰੈਫ਼ਿਕ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਜਲੰਧਰ, ਬਟਾਲਾ ਗੁਰਦਾਸਪੁਰ ਨੂੰ ਜਾਣੀ ਹੈ, ਉਹ ਹੁਣ ਵਾਇਆ ਮੱਲਾਂਵਾਲਾ, ਹਰੀਕੇ ਅਤੇ ਫ਼ਰੀਦਕੋਟ ਬਠਿੰਡਾ ਤੋਂ ਜਾਣ ਵਾਲੀ ਟ੍ਰੈਫ਼ਿਕ ਵਾਇਆ ਮੋਗਾ, ਕੋਟ ਈਸੇ ਖਾਂ ਰਾਹੀਂ ਜਾਵੇਗੀ। ਇਸ ਸਬੰਧੀ ਮੱਖੂ ਦੇ ਟ੍ਰੈਫ਼ਿਕ ਇੰਚਾਰਜ ਹਰਜਿੰਦਰ ਸਿੰਘ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਟ੍ਰੈਫ਼ਿਕ ਸ਼ਹਿਰ ਵਿਚ ਦੀ ਲੰਘ ਰਿਹਾ ਹੈ, ਉਸ ਦੇ ਸਬੰਧ ’ਚ ਰੇਲਵੇ ਰੋਡ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਾ.ਰਣਜੀਤ ਸਿੰਘ ਚੌਂਕ ’ਤੇ ਜਿੰਨਾਂ ਲੋਕਾਂ ਨੇ ਵੀ ਨਾਜਾਇਜ਼ ਕਬਜ਼ੇ ਜਾਂ ਰੇਹੜੀਆਂ ਫੜੀਆਂ ਲਗਾਈਆਂ ਗਈਆਂ ਹਨ, ਉਹ ਤੁਰੰਤ ਹਟਾ ਲੈਣ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਨੌਰੰਗ ਸਿੰਘ ਵਾਲਾ ਤੋਂ ਨੌਜਵਾਨਾਂ ਦਾ ਜਥਾ ਰਵਾਨਾ ਅਗਲੀ ਖ਼ਬਰ ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਨੇ ਮੁਫ਼ਤ ਦਵਾਈਆਂ ਵੰਡ ਅਤੇ ਸ਼ੂਗਰ ਜਾਂਚ ਕੈਂਪ ਲਗਾਇਆ
Ad Position 24
No active advertisement