05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਬੋਹਰ ਦੀ ਸੀਵਰੇਜ ਲਾਈਨ ’ਚੋਂ ਨਿਕਲੇ ਸੀਮੈਂਟ ਨਾਲ ਭਰੇ 7-8 ਗੱਟੇ, ਜਾਂਚ ਦੀ ਉੱਠੀ ਮੰਗ ਸੁਪਰ ਸੈਕਸ਼ਨ ਮਸ਼ੀਨ ਦੌਰਾਨ ਲਗਾਏ ਗੱਟੇ ਡੀ-ਸਿਲਟਰ ਮਸ਼ੀਨ ਨਾਲ ਕੱਢੇ ਜਾਂਦੇ ਹਨ : ਮੇਅਰ ਪੂਜਾ ਵਧਵਾ

ਅਬੋਹਰ, 4 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਉਪਰੰਤ ਜਿੱਥੇ ਸਫ਼ਾਈ ਕਾਰਜ ਮੁੜ ਰਫ਼ਤਾਰ ਫੜਨ ਲੱਗ ਪਏ ਹਨ, ਉੱਥੇ ਹੀ ਅਬੋਹਰ ਵਿਚ ਸਾਹਮਣੇ ਆਈ ਇਕ ਘਟਨਾ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸ਼ਹਿਰ ਦੀ ਮਲੋਟ ਰੋਡ ਸਥਿਤ ਮੁੱਖ ਸੀਵਰੇਜ ਲਾਈਨ ਦੀ ਸਫ਼ਾਈ ਦੌਰਾਨ ਕਰਮਚਾਰੀਆਂ ਨੇ ਤਕਰੀਬਨ 7 ਤੋਂ 8 ਸੀਮੈਂਟ ਨਾਲ ਭਰੇ ਗੱਟੇ ਲਾਈਨ ਵਿਚੋਂ ਬਾਹਰ ਕੱਢੇ, ਜਿਨ੍ਹਾਂ ਕਾਰਨ ਸੀਵਰੇਜ ਪੂਰੀ ਤਰ੍ਹਾਂ ਜਾਮ ਹੋ ਗਿਆ ਸੀ।

Ad Position 21
No active advertisement
ਅਬੋਹਰ ਦੀ ਮਲੋਟ ਰੋਡ ਸਥਿਤ ਸੀਵਰੇਜ ਲਾਈਨ ਦੀ ਸਫ਼ਾਈ ਉਪਰੰਤ ਨਿਕਲੇ ਸੀਮੈਂਟ ਭਰੇ ਗੱਟੇ। ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ 05-08-2026
ਅਬੋਹਰ, 4 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਉਪਰੰਤ ਜਿੱਥੇ ਸਫ਼ਾਈ ਕਾਰਜ ਮੁੜ ਰਫ਼ਤਾਰ ਫੜਨ ਲੱਗ ਪਏ ਹਨ, ਉੱਥੇ ਹੀ ਅਬੋਹਰ ਵਿਚ ਸਾਹਮਣੇ ਆਈ ਇਕ ਘਟਨਾ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸ਼ਹਿਰ ਦੀ ਮਲੋਟ ਰੋਡ ਸਥਿਤ ਮੁੱਖ ਸੀਵਰੇਜ ਲਾਈਨ ਦੀ ਸਫ਼ਾਈ ਦੌਰਾਨ ਕਰਮਚਾਰੀਆਂ ਨੇ ਤਕਰੀਬਨ 7 ਤੋਂ 8 ਸੀਮੈਂਟ ਨਾਲ ਭਰੇ ਗੱਟੇ ਲਾਈਨ ਵਿਚੋਂ ਬਾਹਰ ਕੱਢੇ, ਜਿਨ੍ਹਾਂ ਕਾਰਨ ਸੀਵਰੇਜ ਪੂਰੀ ਤਰ੍ਹਾਂ ਜਾਮ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਆਖ਼ਰ ਇਹ ਗੱਟੇ ਸੀਵਰੇਜ ਲਾਈਨ ਵਿਚ ਕਿਸ ਨੇ ਅਤੇ ਕਿਸ ਮਕਸਦ ਨਾਲ ਸੁੱਟੇ । ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਫ਼ਾਈ ਮੁਲਾਜ਼ਮ ਕਈ ਦਿਨਾਂ ਤੋਂ ਹੜਤਾਲ ’ਤੇ ਸਨ, ਉਸੇ ਦੌਰਾਨ ਮੁੱਖ ਸੀਵਰੇਜ ਲਾਈਨ ਨੂੰ ਜਾਣ-ਬੁੱਝ ਕੇ ਬੰਦ ਕਰਨਾ ਇਕ ਗੰਭੀਰ ਮਾਮਲਾ ਹੈ, ਜਿਸ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਆਗੂ ਅਰੁਣ ਨਾਰੰਗ ਨੇ ਇਸ ਮਾਮਲੇ ਨੂੰ ਗੰਭੀਰ ਦੱਸਦਿਆਂ ਪ੍ਰਸ਼ਾਸਨ ਤੋਂ ਤੁਰੰਤ ਜਾਂਚ ਕਰਵਾਉਣ ਅਤੇ ਦੋਸ਼ੀ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਜਾਣਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਜਾਂ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਪ੍ਰਭਾਵਿਤ ਕਰਨ ਲਈ ਅਜਿਹੀ ਹਰਕਤ ਕੀਤੀ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਵੀ ਮੰਨਣਾ ਹੈ ਕਿ ਇਸ ਘਟਨਾ ਦੇ ਪਿੱਛੇ ਦੀ ਅਸਲ ਸਚਾਈ ਸਾਹਮਣੇ ਆਉਣੀ ਲਾਜ਼ਮੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਇਹ ਸਪਸ਼ਟ ਹੋ ਸਕੇਗਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਦੀ ਕਰਤੂਤ ਹੈ ਜਾਂ ਫਿਰ ਕਿਸੇ ਰਾਜਨੀਤਿਕ ਬਦਲਾਖੋਰੀ ਦਾ ਹਿੱਸਾ ਹੈ। ਹੁਣ ਸਭ ਦੀਆਂ ਨਜ਼ਰਾਂ ਨਗਰ ਨਿਗਮ ਦੇ ਨਵ-ਨਿਯੁਕਤ ਮਹਿਲਾ ਮੇਅਰ ਅਤੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਟਿਕੀਆਂ ਹੋਈਆਂ ਹਨ ਕਿ ਉਹ ਇਸ ਸੰਵੇਦਨਸ਼ੀਲ ਮਾਮਲੇ ਵਿਚ ਕੀ ਰੁਖ਼ ਅਪਣਾਉਂਦੇ ਹਨ ਅਤੇ ਕੀ ਇਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਲਿਆਂਦਾ ਜਾਵੇਗਾ। ਇਸ ਸੰਬੰਧੀ ਨਗਰ ਨਿਗਮ ਦੇ ਨਵ-ਨਿਯੁਕਤ ਮੇਅਰ ਪੂਜਾ ਵਧਵਾ ਅਤੇ ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਨਰੇਸ਼ ਵਧਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਸਲਾ ਤਕਨੀਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਲਾਈਨ ਸੁਪਰ ਸੈਕਸ਼ਨ ਮਸ਼ੀਨ ਨਾਲ ਸਾਫ਼ ਕਰਨ ਲਈ ਗੱਟੇ ਲਗਾ ਕੇ ਪਿਛਲੀ ਪਾਈਪ ਬੰਦ ਕੀਤੀ ਜਾਂਦੀ ਹੈ। ਸਫ਼ਾਈ ਉਪਰੰਤ 75 ਫ਼ੀਸਦੀ ਗੱਟੇ ਕੱਢ ਲਏ ਜਾਂਦੇ ਹਨ ਜਦ ਕਿ ਹੇਠਾਂ ਰਹਿਣ ਵਾਲੇ ਕੁੱਝ ਗੱਟੇ ਡੀ-ਸੀਲਟਰ ਮਸ਼ੀਨ ਨਾਲ ਹੀ ਨਿਕਲਦੇ ਹਨ ਅਤੇ ਸ਼ਹਿਰ ਵੱਡਾ ਹੋਣ ਕਾਰਨ ਉਕਤ ਮਸ਼ੀਨ ਦਾ ਨੰਬਰ ਦੇਰੀ ਨਾਲ ਆਉਂਦਾ ਹੈ ਜਦ ਕਿ ਦੂਜੇ ਪਾਸੇ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਲਾਈਨ ਸਾਫ਼ ਕਰਨ ਵਿਚ ਦੇਰੀ ਹੋਈ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਝੱਲਣੀ ਪਈ। ਉਨ੍ਹਾਂ ਕਿਹਾ ਕਿ ਹੁਣ ਜੋ ਗੱਟੇ ਨਿਕਲ ਰਹੇ ਹਨ, ਉਕਤ ਕਾਰਵਾਈ ਦਾ ਵੀ ਹਿੱਸਾ ਹੋ ਸਕਦੇ ਹਨ ਪਰ ਜੇਕਰ ਕਿਸੇ ਦੀ ਸ਼ਰਾਰਤ ਹੋਈ ਤਾਂ ਜ਼ਰੂਰ ਕਾਰਵਾਈ ਹੋਵੇਗੀ। ਡੀ-ਸੀਲਟਰ ਮਸ਼ੀਨ ਨਾਲ 100 ਫ਼ੀਸਦੀ ਸੀਵਰੇਜ ਲਾਈਨ ਕਲੀਅਰ ਹੋ ਜਾਂਦੀ ਹੈ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਸ਼ਹਿਰ ਵਾਸੀਆਂ ਨੂੰ ਹੁਣ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਡੀਵਾਰਮਿੰਗ ਦਿਵਸ ਸੰਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਖੇਡਾਂ ’ਚ ਗੱਡੇ ਝੰਡੇ, ਜਿੱਤੇ ਕਈ ਤਗਮੇ
Ad Position 24
No active advertisement