ਜਲੰਧਰ, 5 ਅਗਸਤ (ਜਤਿੰਦਰ ਪੰਮੀ)–ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਦੀ ਟੀਮ ਨੇ ਮਾਡਲ ਹਾਊਸ ਵਿੱਚ ਛਾਪੇਮਾਰੀ ਉਥੇ ਚੱਲ ਰਹੀ ਚਾਵਲਾ ਡੇਅਰੀ ਵਿੱਚੋਂ ਬਿਨਾਂ ਮਨਜ਼ੂਰੀ ਲਏ ਪਨੀਰ ਤੇ ਕ੍ਰੀਮ ਤਿਆਰ ਕਰਨ ਦਾ ਪਰਦਾਫਾਸ਼ ਕੀਤਾ ਹੈ। ਟੀਮ ਨੇ ਬੁੱਧਵਾਰ ਸਵੇਰੇ ਤੜਕੇ ਛਾਪੇਮਾਰੀ ਦੌਰਾਨ ਡੇਅਰੀ ਅੰਦਰ ਬਿਨਾਂ ਮਨਜ਼ੂਰੀ ਦੇ ਤਿਆਰ ਕੀਤਾ ਗਿਆ ਇਕ ਟਨ (1000 ਕਿੱਲੋ) ਸ਼ੱਕੀ ਮਿਲਾਵਟੀ ਪਨੀਰ ਅਤੇ 68 ਕਿੱਲੋ ਕ੍ਰੀਮ ਜ਼ਬਤ ਕੀਤੀ। ਫੂਡ ਸੇਫਟੀ ਵਿੰਗ ਮੁਤਾਬਕ ਚਾਵਲਾ ਡੇਅਰੀ ਕੋਲ ਸਿਰਫ਼ ਦਹੀਂ ਤੇ ਘਿਉ ਬਣਾਉਣ ਦੀ ਮਨਜ਼ੂਰੀ ਸੀ ਜਦੋਂਕਿ ਉਹ ਪਨੀਰ ਤੇ ਕ੍ਰੀਮ ਵੀ ਤਿਆਰ ਕਰ ਰਿਹਾ ਸੀ। ਇਸ ਤੋਂ ਇਲਾਵਾ ਟੀਮ ਨੇ ਜਮਸ਼ੇਰ ਡੇਅਰੀ ਕੰਪਲੈਕਸ ਵਿੱਚ ਛਾਪੇਮਾਰੀ ਕਰਕੇ ਉਥੋਂ ਵੀ ਵੱਖ-ਵੱਖ ਪਦਾਰਥਾਂ ਦੇ ਨਮੂਨੇ ਭਰੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਜਮਸ਼ੇਰ ਡੇਅਰੀ ਕੰਪਲੈਕਸ ਤੇ ਮਾਡਲ ਹਾਊਸ ਵਿਖੇ ਸਥਿਤ ਪਨੀਰ ਸਪਲਾਇਰ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ । ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਮਾਡਲ ਹਾਊਸ ਸਥਿਤ ਚਾਵਲਾ ਡੇਅਰੀ ਜਿਸ ਦਾ ਮਾਲਕ ਸ਼ਹਿਰ ਵਿੱਚ ਪਨੀਰ ਸਪਲਾਈ ਦਾ ਕੰਮ ਕਰਦਾ ਹੈ, ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਉਸ ਕੋਲੋਂ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਖਰੀਦ-ਵੇਚ ਸੰਬੰਧੀ ਰਿਕਾਰਡ ਮੰਗਿਆ ਗਿਆ ਤਾਂ ਉਹ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਪੁੱਛਗਿੱਛ ਦੌਰਾਨ ਡੇਅਰੀ ਮਾਲਕ ਨੇ ਦੱਸਿਆ ਕਿ ਉਹ ਦੁੱਧ ਤੇ ਦੁੱਧ ਦੇ ਉਤਪਾਦ ਕਾਲਾ ਸੰਘਿਆਂ ਰੋਡ ਵਿਖੇ ਤਿਆਰ ਕਰਦਾ ਹੈ। ਟੀਮ ਨੇ ਉਸ ਵਲੋਂ ਦੱਸੇ ਗਏ ਪਤੇ ’ਤੇ ਜਾ ਕੇ ਜਾਂਚ-ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਉਸ ਵੇਲੇ ਉਥੇ ਸਿਰਫ਼ ਘਿਉ ਤੇ ਦਹੀਂ ਹੀ ਬਣਾਇਆ ਜਾਂਦਾ ਹੈ ਅਤੇ ਪਨੀਰ ਨਹੀਂ ਤਿਆਰ ਕੀਤਾ ਜਾਂਦਾ। ਪਨੀਰ ਤੇ ਕ੍ਰੀਮ ਤਿਆਰ ਕਰਨ ਬਾਰੇ ਡੇਅਰੀ ਮਾਲਕ ਤਸੱਲੀਬਖਸ਼ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਇਸ ’ਤੇ ਟੀਮ ਨੇ ਉਥੇ ਪਿਆ 1 ਟਨ ਪਨੀਰ ਤੇ 68 ਕਿੱਲੋ ਕ੍ਰੀਮ ਜ਼ਬਤ ਕਰਕੇ ਸੀਲ ਦਿੱਤੀ ਅਤੇ ਉਸ ਵਲੋਂ ਤਿਆਰ ਕੀਤੇ ਜਾ ਰਹੇ 2 ਪਨੀਰ, ਕ੍ਰੀਮ, ਘਿਉ ਤੇ ਦਹੀਂ ਦਾ 1-1 ਨਮੂਨਾ ਲਿਆ ਗਿਆ। ਸਹਾਇਕ ਫੂਡ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਮਸ਼ੇਰ ਡੇਅਰੀ ਕੰਪਲੈਕਸ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਉਥੋਂ ਦੀ ਰਾਧੇ ਡੇਅਰੀ, ਲਵਨੀ ਡੇਅਰੀ ਤੇ ਸਤਪਾਲ ਡੇਅਰੀ ਤੋਂ 3 ਦੁੱਧ ਤੇ ਇਕ ਘਿਉ ਦਾ ਸੈਂਪਲ ਲਿਆ ਗਿਆ। ਇਸ ਤਰ੍ਹਾਂ ਕੁੱਲ 9 ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਸੀਲ ਬੰਦ ਕਰਕੇ ਖਰੜ ਸਥਿਤ ਫੂਡ ਲੈਬਾਰਟਰੀ ਵਿਖੇ ਜਾਂਚ ਲਈ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੈਂਪਲਾਂ ਦੀ ਰਿਪੋਰਟ ਆਉਣ ਉਪਰੰਤ ਸੰਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਫੂਡ ਸੇਫਟੀ ਅਫਸਰ ਮੁਕੁਲ ਗਿੱਲ, ਰੋਬਿਨ ਕੁਮਾਰ ਤੇ ਰਵੀ ਨੰਦਨ ਗੋਇਲ ਵੀ ਮੌਜੂਦ ਸਨ।
ਮਾਡਲ ਹਾਊਸ ਸਥਿਤ ਚਾਵਲਾ ਡੇਅਰੀ ’ਚੋਂ ਮਿਲਿਆ ਇਕ ਟਨ ਸ਼ੱਕੀ ਮਿਲਾਵਟੀ ਪਨੀਰ ਤੇ 68 ਕਿੱਲੋ ਕ੍ਰੀਮ ਦਹੀਂ ਤੇ ਘਿਉ ਬਣਾਉਣ ਦੀ ਸੀ ਮਨਜ਼ੂਰੀ, ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਜਾ ਰਿਹਾ ਪਨੀਰ ਤੇ ਕ੍ਰੀਮ
ਜਲੰਧਰ, 5 ਅਗਸਤ (ਜਤਿੰਦਰ ਪੰਮੀ)–ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਦੀ ਟੀਮ ਨੇ ਮਾਡਲ ਹਾਊਸ ਵਿੱਚ ਛਾਪੇਮਾਰੀ ਉਥੇ ਚੱਲ ਰਹੀ ਚਾਵਲਾ ਡੇਅਰੀ ਵਿੱਚੋਂ ਬਿਨਾਂ ਮਨਜ਼ੂਰੀ ਲਏ ਪਨੀਰ ਤੇ ਕ੍ਰੀਮ ਤਿਆਰ ਕਰਨ ਦਾ ਪਰਦਾਫਾਸ਼ ਕੀਤਾ ਹੈ। ਟੀਮ ਨੇ ਬੁੱਧਵਾਰ ਸਵੇਰੇ ਤੜਕੇ ਛਾਪੇਮਾਰੀ ਦੌਰਾਨ ਡੇਅਰੀ ਅੰਦਰ ਬਿਨਾਂ ਮਨਜ਼ੂਰੀ ਦੇ ਤਿਆਰ ਕੀਤਾ ਗਿਆ ਇਕ ਟਨ (1000 ਕਿੱਲੋ) ਸ਼ੱਕੀ ਮਿਲਾਵਟੀ ਪਨੀਰ ਅਤੇ 68 ਕਿੱਲੋ ਕ੍ਰੀਮ ਜ਼ਬਤ ਕੀਤੀ।
ਅਜੀਤ ਡੈਸਕ
06-08-2026