05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪੱਤੀ ਲਕਸੀਆਂ ਵਿਖੇ ਮੁਫ਼ਤ ਮੈਡੀਕਲ ਜਾਂਚ ਅਤੇ ਖੂਨਦਾਨ ਕੈਂਪ 150 ਮਰੀਜਾਂ ਦੀ ਜਾਂਚ ਅਤੇ 40 ਵਿਅਕਤੀਆਂ ਨੇ ਕੀਤਾ ਖੂਨਦਾਨ

ਮਲਸੀਆਂ, 5 ਅਗਸਤ (ਸੁਖਦੀਪ ਸਿੰਘ)- ਭਾਈ ਘਨ੍ਹੱਈਆ ਜੀ ਵੈਲਫੇਅਰ ਕਲੱਬ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ, ਪੱਤੀ ਲਕਸੀਆਂ (ਮਲਸੀਆਂ) ਵਿਖੇ ਮੁਫ਼ਤ ਮੈਡੀਕਲ ਜਾਂਚ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 150 ਤੋਂ ਵੱਧ ਮਰੀਜਾਂ ਦੀ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 06-08-2026
ਮਲਸੀਆਂ, 5 ਅਗਸਤ (ਸੁਖਦੀਪ ਸਿੰਘ)- ਭਾਈ ਘਨ੍ਹੱਈਆ ਜੀ ਵੈਲਫੇਅਰ ਕਲੱਬ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ, ਪੱਤੀ ਲਕਸੀਆਂ (ਮਲਸੀਆਂ) ਵਿਖੇ ਮੁਫ਼ਤ ਮੈਡੀਕਲ ਜਾਂਚ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 150 ਤੋਂ ਵੱਧ ਮਰੀਜਾਂ ਦੀ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ 40 ਵਿਅਕਤੀਆਂ ਨੇ ਖੂਨਦਾਨ ਕੀਤਾ। ਕੈਂਪ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਕਾਮਰੇਡ ਨਿਰਮਲ ਸਿੰਘ ਮਲਸੀਆਂ (ਜਿਲ੍ਹਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ) ਨੇ ਖੁਦ ਖੂਨਦਾਨ ਕਰਕੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਧਰਮਿੰਦਰ ਮੁਕੇਰੀਆਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਨ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜਨ ਦੀ ਲੋੜ ਹੈ । ਇਸ ਦੌਰਾਨ ਕਾਮਰੇਡ ਨਿਰਮਲ ਸਿ ੰਘ ਮਲਸੀਆਂ ਨੇ ਪੰਜਾਬ ਦੀਆਂ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 5 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਹੋਣ ਵਾਲੀ ਸੂਬਾਈ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਕੈਂਪ ਦੌਰਾਨ ਪਿਮਸ ਹਸਪਤਾਲ ਦੀ ਟੀਮ ਦੇ ਮੁਖੀ ਰਚਿਤ ਬਜਾਜ, ਡਾ. ਅਮਨਦੀਪ, ਡਾ. ਤਰਨਪ੍ਰੀਤ ਕੌਰ, ਡਾ. ਸ਼ਸ਼ੀ ਅਤੇ ਬਲੱਡ ਬੈਂਕ ਦੀ ਟੀਮ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਸਾਬਕਾ ਪੰਚ ਜਸਵੀਰ ਸਿੰਘ, ਪੰਚ ਮਨਿੰਦਰ ਕੌਰ, ਪੰਚ ਰੀਨਾ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਰਵੀ ਕੁਮਾਰ ਖੋਖਰ, ਵਿਕਰਮ ਸਿੰਘ ਮੰਡਾਲਾ , ਏ.ਐਸ.ਆਈ ਅੰਗਰੇਜ਼ ਸਿੰਘ ਚੌਂਕੀ ਇੰਚਾਰਜ ਮਲਸੀਆਂ, ਰਮਨ ਕੁਮਾਰ (ਸਾਬਕਾ ਪੰਚ), ਜਗੀਰ ਸਿੰਘ ਕੋਟਲੀ ਗਾਜਰਾਂ, ਤਾਰਾ ਸਿੰਘ ਥੰਮੂਵਾਲ, ਪਰਮਿੰਦਰ ਸਿੰਘ, ਮੋਹਿੰਦਰ ਸਿੰਘ, ਮਨਜੀਤ ਕੌਰ, ਗੁਰਜੀਤ ਕੌਰ, ਮਨਦੀਪ ਕੌਰ, ਸ਼ੇਖਰ ਤੇਜੀ, ਰਾਕੇਸ਼ ਕੁਮਾਰ ਮਲਸੀਆਂ (ਸੀ.ਆਈ.ਡੀ. ਵਿਭਾਗ ਜਲੰਧਰ), ਵਿਜੈ ਤੇਜੀ, ਕਰਨ, ਕੁਲਵੀਰ ਸਿੰਘ, ਬੌਬੀ, ਜਗਜੀਤ ਸਿੰਘ ਜੱਗੀ, ਐਲੀ, ਅਜੈ ਕੁਮਾਰ, ਰਾਜ ਕੁਮਾਰ ਖੋਖਰ, ਸਤਵੀਰ, ਮੈਡਮ ਕੁਲਵੀਰ ਕੌਰ, ਦੀਪਾ ਰੂਪੇਵਾਲ, ਰਣਜੀਤ ਸਿੰਘ ਸਾਰੰਗਵਾਲ, ਅਮਨਦੀਪ ਸਿੰਘ ਸ਼ਾਹਕੋਟ, ਤਨਵੀਰ ਭੁੱਲਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਭਾਰਤ ਮੂਲ ਨਿਵਾਸੀ ਮੁਕਤੀ ਮੋਰਚਾ ਲੜੇਗਾ ਚੋਣਾਂ-ਮਹਿੰਦਰ ਸਿੰਘ ਅਗਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਨੇ ਸ਼ਾਹਕੋਟ - ਮਲਸੀਆਂ ਰਾਸ਼ਟਰੀ ਮਾਰਗ ’ ਤੇ ਰੇਲਵੇ ਕਰਾਸਿੰਗ ਪੁਲ ਦੀ ਸਮੁੱਚੀ ਮੁਰੰਮਤ ਦੀ ਕੀਤੀ ਮੰਗ
Ad Position 24
No active advertisement