09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ਼ਮਸ਼ਾਨਘਾਟ ਵਿਚ ਲਗਾਏ ਗਏ ਛਾਂਦਾਰ ਬੂਟੇ ਵਾਤਾਵਰਨ ਦੀ ਸੰਭਾਲ ਲਈ ਸਭ ਲੋਕ ਅੱਗੇ ਆਉਣ- ਚੇਅਰਮੈਨ ਡਾ. ਮਲਕੀਤ ਥਿੰਦ

ਗੋਲੂ ਕਾ ਮੋੜ, 9 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਦਿਨੋਂ ਦਿਨ ਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਵੱਧ ਰਹੇ ਤਾਪਮਾਨ ’ਤੇ ਆਉਣ ਵਾਲੇ ਸਮੇਂ ਵਿਚ ਤਾਪਮਾਨ ਨੂੰ ਘੱਟ ਰੱਖਣ ਲਈ ਸਾਨੂੰ ਸਭ ਲੋਕਾਂ ਨੂੰ ਅੱਗੇ ਆ ਕੇ ਰੁੱਖ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਅਤੀ ਜਰੂਰੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬੀ.

Ad Position 21
No active advertisement
ਅਜੀਤ ਡੈਸਕ 10-08-2026
ਗੋਲੂ ਕਾ ਮੋੜ, 9 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਦਿਨੋਂ ਦਿਨ ਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਵੱਧ ਰਹੇ ਤਾਪਮਾਨ ’ਤੇ ਆਉਣ ਵਾਲੇ ਸਮੇਂ ਵਿਚ ਤਾਪਮਾਨ ਨੂੰ ਘੱਟ ਰੱਖਣ ਲਈ ਸਾਨੂੰ ਸਭ ਲੋਕਾਂ ਨੂੰ ਅੱਗੇ ਆ ਕੇ ਰੁੱਖ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਅਤੀ ਜਰੂਰੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬੀ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ. ਮਲਕੀਤ ਥਿੰਦ ਨੇ ਪਿੰਡ ਦੇ ਨੌਜਵਾਨਾ ਵਲੋਂ ਸ਼ਮਸ਼ਾਨ ਘਾਟ ਵਿਚ ਛਾਂਦਾਰ ਬੂਟੇ ਲਗਾਉਣ ਸਮੇਂ ਕੀਤਾ। ਉਹਨਾਂ ਕਿਹਾ ਕਿ ਪਿੰਡ ਦੇ ਨੌਜਵਾਨ ਗੁਰਜੋਤ ਸਿੰਘ ਵਲੋਂ ਆਪਣੇ ਪਿਤਾ ਦੀ ਯਾਦ ਵਿਚ ਬੂਟੇ ਲਗਾਉਣ ਦਾ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਹ ਬਹੁਤ ਹੀ ਸਲਾਘਾ ਯੋਗ ਕਦਮ ਹੈ। ਇਸ ਮੌਕੇ ਡਾ. ਥਿੰਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ‘ਆਓ ਸਾਰੇ ਰਲਮਿਲ ਕੇ ਪੰਜਾਬ ਹਰਿਆ ਭਰਿਆ ਬਣਾਉਣ ਵੱਲ ਕਦਮ ਵਧਾਈਏ’ ਵਾਤਾਵਰਨ ਸ਼ੁੱਧ ਰੱਖਣ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਜਿੱਥੇ ਵੀ ਕਿਤੇ ਖਾਲੀ ਥਾਂ ਮਿਲਦੀ ਹੈ, ਉਥੇ ਬੂਟੇ ਲਗਾ ਕੇ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਡੇਰਾ ਸ਼੍ਰੀ ਭਜਨਗੜ ਯੂਥ ਕਲੱਬ ਦੇ ਪ੍ਰਧਾਨ ਵਿਜੇ ਥਿੰਦ, ਬਲਦੇਵ ਥਿੰਦ, ਸ਼ਾਹਰੁਖ ਥਿੰਦ, ਸੁਖਵਿੰਦਰ ਸੁੱਖਾ ਸਰਪੰਚ, ਪਵਨ ਕੰਬੋਜ ਪੰਚ, ਬਚਨ ਲਾਲ ਪੰਧੂ, ਸੁਰਜੀਤ ਪੰਚ, ਸੰਜੀਵ ਕੁਮਾਰ, ਕਰਨ ਕੁਮਾਰ, ਰਾਜ ਕੁਮਾਰ ਥਿੰਦ ਆਦਿ ਪਿੰਡ ਦੇ ਨੌਜਵਾਨ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਲਾਂਵਾਲਾ ਦੀ ਹੋਈ ਮੀਟਿੰਗ ਅਗਲੀ ਖ਼ਬਰ ਵਿਜ਼ਡਮ ਸਕੂਲ ਮੁਦਕੀ ’ਚ ਤੀਆਂ ਦਾ ਤਿਉਹਾਰ ਮਨਾਇਆ
Ad Position 24