12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਹੈਪੇਟਾਈਟਸ ਜਾਗਰੂਕਤਾ ਪੰਦ੍ਹਰਵਾੜਾ ਮਨਾਇਆ

ਫ਼ਾਜ਼ਿਲਕਾ, 11 ਅਗਸਤ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਅਤੇ ਐੱਸ.

Ad Position 21
No active advertisement
ਅਜੀਤ ਡੈਸਕ 12-08-2026
ਫ਼ਾਜ਼ਿਲਕਾ, 11 ਅਗਸਤ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਅਤੇ ਐੱਸ.ਐਮ.ਓ. ਡਾ. ਸੁਮਿਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕ ਸੰਤ ਨਗਰ ਵਿਖੇ ਹੈਪੇਟਾਈਟਸ ਜਾਗਰੂਕਤਾ ਪੰਦ੍ਹਰਵਾੜਾ ਮਨਾਇਆ ਗਿਆ। ਇਸ ਦੌਰਾਨ ਡਾ. ਸੁਬੀਨ ਇੰਦਰ ਕੌਰ ਦੀ ਦੇਖ-ਰੇਖ ਹੇਠ ਲੋਕਾਂ ਨੂੰ ਲਿਵਰ (ਜਿਗਰ) ਦੀ ਇਸ ਲਾਗ ਅਤੇ ਸੋਜ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਸੁਮਿਤ ਸਿੰਘ ਅਤੇ ਮੈਡੀਕਲ ਅਫ਼ਸਰ ਡਾ. ਅਨੀਤਾ ਯਾਦਵ ਨੇ ਦੱਸਿਆ ਕਿ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਵਰਗੀਆਂ ਵਾਇਰਲ ਕਿਸਮਾਂ ਵਿਚ ਫੈਲਦਾ ਹੈ। ਹੈਪੇਟਾਈਟਸ ‘ਏ’ ਅਤੇ ‘ਈ’ ਦੂਸ਼ਿਤ ਪਾਣੀ ਅਤੇ ਭੋਜਨ ਨਾਲ ਫੈਲਦੇ ਹਨ, ਜਦਕਿ ‘ਬੀ’, ‘ਸੀ’ ਅਤੇ ‘ਡੀ’ ਲਾਗ ਵਾਲੇ ਖ਼ੂਨ, ਵਰਤੀਆਂ ਸੂਈਆਂ ਅਤੇ ਅਸੁਰੱਖਿਅਤ ਸਰੀਰਕ ਸੰਬੰਧਾਂ ਕਾਰਨ ਹੁੰਦੇ ਹਨ। ਅੱਖਾਂ-ਪਿਸ਼ਾਬ ਦਾ ਪੀਲਾ ਹੋਣਾ, ਥਕਾਵਟ, ਪੇਟ ਦਰਦ ਅਤੇ ਉਲਟੀ ਆਉਣਾ ਇਸ ਦੇ ਮੁੱਖ ਲੱਛਣ ਹਨ। ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ ਨੇ ਕਿਹਾ ਕਿ ਨਵਜੰਮੇ ਬੱਚਿਆਂ ਨੂੰ ‘ਬੀ’ ਦਾ ਟੀਕਾ ਲਗਵਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਹੈਪੇਟਾਈਟਸ-ਸੀ ਦੀ ਜਾਂਚ ਅਤੇ ਇਲਾਜ ਮੁਫ਼ਤ ਉਪਲਬਧ ਹੈ। ਇਸ ਮੌਕੇ ਮੈਡੀਸਨ ਸਪੈਸ਼ਲਿਸਟ ਡਾ. ਸੁਰੇਸ਼ ਕੰਬੋਜ, ਫਾਰਮੇਸੀ ਅਫ਼ਸਰ ਗਗਨਦੀਪ ਕੌਰ ਅਤੇ ਅਨੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ’ਚ 4 ਤਗਮੇ ਜਿੱਤੇ ਸੁਹਾਨਾ ਨੇ...
Ad Position 24