11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਿਸਾਨਾਂ ਨੂੰ ਨਹੀਂ ਰਾਸ ਆ ਰਹੀ ਫ਼ਸਲੀ ਵਿਭਿੰਨਤਾ ਪਸ਼ੂਆਂ ਦੇ ਆਚਾਰ ਲਈ ਬੀਜੀ ਮੱਕੀ ਨੂੰ ਖ਼ਰੀਦਣ ’ਚ ਨਹੀਂ ਦੇ ਰਿਹਾ ਕੋਈ ਤਰਜੀਹ

ਮੰਡੀ ਅਰਨੀਵਾਲਾ, 11 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਪਸ਼ੂਆਂ ਦੇ ਅਚਾਰ ਲਈ ਬੀਜੀ ਮੱਕੀ ਦੀ ਫ਼ਸਲ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਖ਼ਰਾਬ ਮੌਸਮ, ਸੁੰਡੀ ਦੇ ਹਮਲੇ ਅਤੇ ਛੱਲੀਆਂ ’ਚ ਦਾਣਾ ਨਾ ਪੈਣ ਕਾਰਨ ਵਪਾਰੀਆਂ ਨੇ ਮੱਕੀ ਖ਼ਰੀਦਣ ਤੋਂ ਨਾਂਹ ਕਰ ਦਿੱਤੀ ਹੈ, ਜਿਸ ਕਾਰਨ ਪਿੰਡ ਮੁਰਾਦ ਵਾਲਾ ਦਲ ਸਿੰਘ ਦੇ ਕਿਸਾਨ ਸੁਖਪਾਲ ਸਿੰਘ ਨੇ ਆਪਣੇ 4 ਏਕੜ ਖੇਤ ’ਚ ਖੜ੍ਹੀ ਮੱਕੀ ਦੀ ਫ਼ਸਲ ’ਤੇ ਟਰੈਕਟਰ ਚਲਾ ਕੇ ਵਾਹ ਦਿੱਤੀ ਹੈ।

Ad Position 21
No active advertisement
ਪਿੰਡ ਮੁਰਾਦ ਵਾਲਾ ਦਲ ਸਿੰਘ ਵਿਖੇ ਫ਼ਸਲ ਖ਼ਰਾਬ ਹੋਣ ਤੋਂ ਬਾਅਦ ਖੇਤ ’ਚ ਖੜ੍ਹੀ ਮੱਕੀ ’ਤੇ ਟਰੈਕਟਰ ਚਲਾ ਕੇ ਫ਼ਸਲ ਵਾਹੁੰਦੇ ਹੋਏ ਕਿਸਾਨ ਸੁਖਪਾਲ ਸਿੰਘ ਅਤੇ ਹੋਰ। ਤਸਵੀਰ-ਮੋਹਲ਼ਾ 12-08-2026
ਮੰਡੀ ਅਰਨੀਵਾਲਾ, 11 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਪਸ਼ੂਆਂ ਦੇ ਅਚਾਰ ਲਈ ਬੀਜੀ ਮੱਕੀ ਦੀ ਫ਼ਸਲ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਖ਼ਰਾਬ ਮੌਸਮ, ਸੁੰਡੀ ਦੇ ਹਮਲੇ ਅਤੇ ਛੱਲੀਆਂ ’ਚ ਦਾਣਾ ਨਾ ਪੈਣ ਕਾਰਨ ਵਪਾਰੀਆਂ ਨੇ ਮੱਕੀ ਖ਼ਰੀਦਣ ਤੋਂ ਨਾਂਹ ਕਰ ਦਿੱਤੀ ਹੈ, ਜਿਸ ਕਾਰਨ ਪਿੰਡ ਮੁਰਾਦ ਵਾਲਾ ਦਲ ਸਿੰਘ ਦੇ ਕਿਸਾਨ ਸੁਖਪਾਲ ਸਿੰਘ ਨੇ ਆਪਣੇ 4 ਏਕੜ ਖੇਤ ’ਚ ਖੜ੍ਹੀ ਮੱਕੀ ਦੀ ਫ਼ਸਲ ’ਤੇ ਟਰੈਕਟਰ ਚਲਾ ਕੇ ਵਾਹ ਦਿੱਤੀ ਹੈ। ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਉਸ ਨੇ 30 ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚ ਕੇ ਮਹਿੰਗਾ ਬੀਜ ਪਾਇਆ ਸੀ, ਪਰ ਫ਼ਸਲ ਖ਼ਰਾਬ ਹੋਣ ਨਾਲ ਉਸ ਨੂੰ ਪ੍ਰਤੀ ਏਕੜ ਲਗਭਗ 1 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਝੋਨੇ ਅਤੇ ਬਾਸਮਤੀ ਦੀ ਬਿਜਾਈ ਦਾ ਸਮਾਂ ਲੰਘਣ ਕਾਰਨ ਹੁਣ ਉਹ ਸਾਉਣੀ ਦੀ ਫ਼ਸਲ ਤੋਂ ਪੂਰੀ ਤਰ੍ਹਾਂ ਹੱਥ ਧੋ ਬੈਠਾ ਹੈ। ਸਥਾਨਕ ਕਿਸਾਨਾਂ ਹਰਪ੍ਰੀਤ ਸਿੰਘ, ਅਮਰੀਕ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੇ ਦੋਸ਼ ਲਗਾਇਆ ਕਿ ਸੋਸ਼ਲ ਮੀਡੀਆ ’ਤੇ ਗ਼ਲਤ ਪ੍ਰਚਾਰ, ਨਕਲੀ ਬੀਜਾਂ ਅਤੇ ਕੀਟਨਾਸ਼ਕਾਂ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖ਼ਰਾਬ ਹੋਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਨੁਕਸਾਨੇ ਗਏ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੁਰ ਸੰਗਮ ਫ਼ਾਜ਼ਿਲਕਾ ਨੇ ਸੰਗੀਤਮਈ ਸ਼ਾਮ ‘ਯੂੰ ਹੀ ਗਾਤੇ ਰਹੋ’ ਸਮਾਗਮ ਕਰਵਾਇਆ ਅਗਲੀ ਖ਼ਬਰ ਅਰੋੜਾ ਵਿਕਾਸ ਮੰਚ ਨੇ ਦਿਵਿਆਂਗ ਨੂੰ ਭੇਟ ਕੀਤੀ ਟਰਾਈ ਸਾਈਕਲ
Ad Position 24