11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

‘ਆਪ’ ਸਰਕਾਰ ਦੇ ਕਾਰਜਕਾਲ ’ਚ ਮੁਲਾਜ਼ਮ ਆਪਣੀਆਂ ਮੰਗਾਂ ਮੰਨਵਾਉਣ ਲਈ ਹੋ ਰਹੇ ਨੇ ਖੱਜਲ ਖੁਆਰ- ਰਵੀਪ੍ਰੀਤ ਸਿੱਧੂ

ਤਲਵੰਡੀ ਸਾਬੋ, 11 ਅਗਸਤ (ਰਣਜੀਤ ਸਿੰਘ ਰਾਜੂ) : ਜਿਨ੍ਹਾਂ ਮੁਲਾਜ਼ਮਾਂ ਦੀ ਵੱਡੀ ਹਿਮਾਇਤ ਨਾਲ ਆਮ ਆਦਮੀ ਪਾਰਟੀ 2022 ’ਚ ਪੰਜਾਬ ਦੀ ਸੱਤਾ ਤੱਕ ਪਹੁੰਚਣ ’ਚ ਕਾਮਯਾਬ ਰਹੀ ਉਨ੍ਹਾਂ ਹੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਰਕਾਰ ਬਣਨ ’ਤੇ ਉਸਨੇ ਵਿਸਾਰ ਦਿੱਤਾ। ਜਿਸਦੇ ਚੱਲਦਿਆਂ ਹੁਣ ਮੁਲਾਜ਼ਮ ਆਪਣੀਆਂ ਮੰਗਾਂ ਮੰਨਵਾਉਣ ਲਈ ਖੱਜਲ ਖੁਆਰ ਹੋ ਰਹੇ ਹਨ।

Ad Position 21
No active advertisement
ਅਜੀਤ ਡੈਸਕ 12-08-2026
ਤਲਵੰਡੀ ਸਾਬੋ, 11 ਅਗਸਤ (ਰਣਜੀਤ ਸਿੰਘ ਰਾਜੂ) : ਜਿਨ੍ਹਾਂ ਮੁਲਾਜ਼ਮਾਂ ਦੀ ਵੱਡੀ ਹਿਮਾਇਤ ਨਾਲ ਆਮ ਆਦਮੀ ਪਾਰਟੀ 2022 ’ਚ ਪੰਜਾਬ ਦੀ ਸੱਤਾ ਤੱਕ ਪਹੁੰਚਣ ’ਚ ਕਾਮਯਾਬ ਰਹੀ ਉਨ੍ਹਾਂ ਹੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਰਕਾਰ ਬਣਨ ’ਤੇ ਉਸਨੇ ਵਿਸਾਰ ਦਿੱਤਾ। ਜਿਸਦੇ ਚੱਲਦਿਆਂ ਹੁਣ ਮੁਲਾਜ਼ਮ ਆਪਣੀਆਂ ਮੰਗਾਂ ਮੰਨਵਾਉਣ ਲਈ ਖੱਜਲ ਖੁਆਰ ਹੋ ਰਹੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਪ੍ਰੈੱਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਕਿਸੇ ਵੀ ਪ੍ਰਦਰਸ਼ਨਕਾਰੀ ਖ਼ਿਲਾਫ਼ ਲਾਠੀਚਾਰਜ ਨਾ ਕਰਨ ਦੀਆਂ ਗੱਲਾਂ ਕਰਨ ਵਾਲੇ ‘ਆਪ’ ਆਗੂਆਂ ਨੇ ਸੱਤਾ ’ਚ ਆਉਂਦਿਆਂ ਹੀ ਰੰਗ ਬਦਲ ਲਏ ਅਤੇ ਹੁਣ ਜਦੋਂ ਮੁਲਾਜ਼ਮ ਜਾਂ ਹੋਰ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਤਹਿਤ ਸ਼ਾਂਤਮਈ ਪ੍ਰਦਰਸ਼ਨ ਵੀ ਕਰਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਡੰਡੇ ਦੇ ਜ਼ੋਰ ਨਾਲ ਦਬਾਈ ਜਾ ਰਹੀ ਹੈ। ਸਿੱਧੂ ਨੇ ਕਿਹਾ ਕਿ ਸਫ਼ਾਈ ਕਾਮਿਆਂ ’ਤੇ ਬਰਨਾਲਾ ’ਚ ਕੀਤਾ ਲਾਠੀਚਾਰਜ ਇਸ ਗੱਲ ਦਾ ਗਵਾਹ ਹੈ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਬਿਜਲੀ ਕਰਮਚਾਰੀ, ਰੋਡਵੇਜ਼ ਮੁਲਾਜ਼ਮਾਂ ਤੋਂ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮ ਤੱਕ ਪ੍ਰਦਰਸ਼ਨਾਂ ਦਾ ਸਹਾਰਾ ਲੈ ਰਹੇ ਰਹੇ ਹਨ ਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਬਿਲਕੁੱਲ ਵੀ ਸੰਜੀਦਾ ਨਹੀ ਜਾਪਦੀ। ਸਿੱਧੂ ਨੇ ਕਿਹਾ ਕਿ ਸੱਤਾ ਦੇ ਨਸ਼ੇ ’ਚ ਚੂਰ ‘ਆਪ’ ਆਗੂਆਂ ਨੂੰ ਸਮਝਣਾ ਚਾਹੀਦੇ ਕਿ ਜੋ ਲੋਕ ਕੁਰਸੀ ’ਤੇ ਬੈਠਾਉਣਾ ਜਾਣਦੇ ਹਨ ਉਹ ਲਾਹ ਵੀ ਸਕਦੇ ਹਨ। ਸਿੱਧੂ ਨੇ ਅਦਾਲਤੀ ਹੁਕਮਾਂ ’ਤੇ ਬਾਵਜੂਦ ਮੁਲਾਜ਼ਮਾਂ ਨੂੰ ਡੀ.ਏ ਨਾ ਦੇਣ ਤੇ ਵੀ ਸਰਕਾਰ ਦੀ ਨਿਖੇਧੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਤੋਂ ਬਾਅਦ ਅੱਧੀ ਰਾਤ ਨੂੰ ਫ਼ਿਲਮੀ ਅੰਦਾਜ਼ ਵਿਚ ਆਟੋ ਰਿਕਸ਼ਾ ਦੀ ਭੰਨਤੋੜ ਅਗਲੀ ਖ਼ਬਰ ਸੁਰ ਸੰਗਮ ਫ਼ਾਜ਼ਿਲਕਾ ਨੇ ਸੰਗੀਤਮਈ ਸ਼ਾਮ ‘ਯੂੰ ਹੀ ਗਾਤੇ ਰਹੋ’ ਸਮਾਗਮ ਕਰਵਾਇਆ
Ad Position 24