11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੁਰਾਤਨ ਮੰਦਿਰ ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਗੂੰਜਿਆ, ਗੰਗਾਜਲ ਨਾਲ ਹੋਇਆ ਭੋਲੇਨਾਥ ਦਾ ਅਭਿਸ਼ੇਕ

ਬਠਿੰਡਾ, 11 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸਮੂਹ ਮੰਦਿਰਾਂ ਵਿਚ ਸਾਵਣ ਮਹੀਨੇ ਦੀ ਪਵਿੱਤਰ ਸ਼ਿਵਰਾਤਰੀ ਦੇ ਮੌਕੇ ’ਤੇ ਨਹਿਰ ਕਿਨਾਰੇ ਸਥਿਤ ਪ੍ਰਾਚੀਨ ਸ਼ਿਵਵਾੜੀ ਮੰਦਰ ਵਿਚ ਸ਼ਰਧਾ ਅਤੇ ਭਗਤੀ ਦਾ ਅਦਭੁੱਤ ਮਾਹੌਲ ਵੇਖਣ ਨੂੰ ਮਿਲਿਆ। ਸਵੇਰੇ ਕਰੀਬ 5 ਵਜੇ ਤੋਂ ਹੀ ਸ਼ਿਵ ਭਗਤ ਮੰਦਰ ਵਿਚ ਪਹੁੰਚਣੇ ਸ਼ੁਰੂ ਹੋ ਗਏ ਸਨ।

Ad Position 21
No active advertisement
ਸ਼ਿਵਰਾਤਰੀ ਦੇ ਸ਼ੁਭ ਮੌਕੇ ਸ਼ਰਧਾਲੂ ਜਨ ਸ਼ਿਵਲਿੰਗ ਦੀ ਪੂਜਨ ਕਰਦੇ ਹੋਏ। ਤਸਵੀਰ: ਲਵਲੀ 12-08-2026
ਬਠਿੰਡਾ, 11 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸਮੂਹ ਮੰਦਿਰਾਂ ਵਿਚ ਸਾਵਣ ਮਹੀਨੇ ਦੀ ਪਵਿੱਤਰ ਸ਼ਿਵਰਾਤਰੀ ਦੇ ਮੌਕੇ ’ਤੇ ਨਹਿਰ ਕਿਨਾਰੇ ਸਥਿਤ ਪ੍ਰਾਚੀਨ ਸ਼ਿਵਵਾੜੀ ਮੰਦਰ ਵਿਚ ਸ਼ਰਧਾ ਅਤੇ ਭਗਤੀ ਦਾ ਅਦਭੁੱਤ ਮਾਹੌਲ ਵੇਖਣ ਨੂੰ ਮਿਲਿਆ। ਸਵੇਰੇ ਕਰੀਬ 5 ਵਜੇ ਤੋਂ ਹੀ ਸ਼ਿਵ ਭਗਤ ਮੰਦਰ ਵਿਚ ਪਹੁੰਚਣੇ ਸ਼ੁਰੂ ਹੋ ਗਏ ਸਨ। ਮੰਦਰ ਦਾ ਸਮੁੱਚਾ ਵਾਤਾਵਰਨ ‘ਹਰ-ਹਰ ਮਹਾਂਦੇਵ’, ‘ਬਮ-ਬਮ ਭੋਲੇ’ ਅਤੇ ‘ਜੈ ਭੋਲੇਨਾਥ’ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੇ ਸ਼ਿਵਲਿੰਗ ’ਤੇ ਜਲ, ਗੰਗਾਜਲ, ਦੁੱਧ, ਦਹੀਂ, ਸ਼ਹਿਦ, ਫ਼ਲ ਅਤੇ ਫੁੱਲ ਅਰਪਿਤ ਕਰਕੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ। ਇਸ ਤੋਂ ਇਲਾਵਾ ਸ਼ਹਿਰ ਦੇ ਪੁਰਾਤਨ ਮੰਦਿਰ ਮਹਿਣਾ ਚੌਕ, ਦਰਿਆ ਮੌਜ ਮੰਦਿਰ, ਅੰਨਪੂਰਨਾ ਮੰਦਿਰ ਆਦਿ ਵਿਚ ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲੈ ਕੇ ਆਏ ਕਾਂਵੜੀਏ ਸ਼ਿਵਰਾਤਰੀ ਤੋਂ ਇਕ ਰਾਤ ਪਹਿਲਾਂ ਹੀ ਸ਼ਿਵਵਾੜੀ ਮੰਦਰ ਵਿਚ ਪਹੁੰਚ ਗਏ ਸਨ। ਸ਼ਿਵਵਾੜੀ ਮੰਦਿਰ ’ਚ ਸਵੇਰੇ ਪੰਡਿਤ ਰਾਮ ਕਿਸ਼ੋਰ ਸ਼ਰਮਾ ਵਲੋਂ ਵਿਧੀਵਤ ਪੂਜਾ-ਅਰਚਨਾ ਕਰਵਾਈ ਗਈ ਅਤੇ ਕਾਂਵੜੀਆਂ ਵਲੋਂ ਸ਼ਿਵਲਿੰਗ ਦਾ ਪਵਿੱਤਰ ਗੰਗਾਜਲ ਨਾਲ ਅਭਿਸ਼ੇਕ ਕੀਤਾ ਗਿਆ। ਇਸ ਦੌਰਾਨ ਮੰਦਰ ਵਿਚ ਭਗਤੀ ਭਰਿਆ ਮਾਹੌਲ ਬਣਿਆ ਰਿਹਾ ਅਤੇ ਸ਼ਰਧਾਲੂਆਂ ਨੇ ‘ਹਰ-ਹਰ ਮਹਾਂਦੇਵ’ ਦੇ ਜੈਕਾਰਿਆਂ ਨਾਲ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ। ਸਵੇਰੇ ਕਰੀਬ ਸਾਢੇ 7 ਵਜੇ ਮੰਦਰ ਵਿਚ ਸਾਂਝੀ ਪੂਜਾ ਅਰਚਨਾ ਕਰਨ ਸਮੇਂ ਮੰਦਰ ਦੇ ਸ਼ਰਧਾਲੂਆਂ ਤੋਂ ਇਲਾਵਾ ਟਰੱਸਟ ਦੇ ਅਹੱੁਦੇਦਾਰਾਂ, ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਸ਼ਿਵ ਭਗਤਾਂ ਨੇ ਸ਼ਮੂਲੀਅਤ ਕੀਤੀ। ਪੰਡਿਤ ਰਾਮ ਕਿਸ਼ੋਰ ਸ਼ਰਮਾ ਨੇ ਮੰਤਰ ਉਚਾਰਨ ਨਾਲ ਪੂਜਾ ਸੰਪੰਨ ਕਰਵਾਈ। ਇਸ ਮੌਕੇ ਸ਼ਿਵਲਿੰਗ ’ਤੇ ਜਲ, ਗੰਗਾਜਲ, ਦੁੱਧ, ਦਹੀ ਅਤੇ ਸ਼ਹਿਦ ਨਾਲ ਅਭਿਸ਼ੇਕ ਕੀਤਾ ਗਿਆ ਅਤੇ ਫਲ ਤੇ ਫੁੱਲ ਅਰਪਿਤ ਕੀਤੇ ਗਏ। ਸ਼ਿਵਵਾੜੀ ਮੰਦਰ ਟਰੱਸਟ ਦੇ ਪ੍ਰਧਾਨ ਰਮੇਸ਼ ਕੁਮਾਰ ਬਾਂਸਲ ਨੇ ਕਿਹਾ ਕਿ ਸਾਵਣ ਦਾ ਮਹੀਨਾ ਭਗਵਾਨ ਭੋਲੇਨਾਥ ਦੀ ਆਰਾਧਨਾ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਸ਼ਿਵ ਭਗਤੀ ਨਾਲ ਜੀਵਨ ਵਿਚ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਅਤੇ ਮਨ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਾਂਵੜੀਆਂ ਦੀ ਸ਼ਰਧਾ ਦੀ ਸ਼ਲਾਘਾ ਕਰਦਿਆਂ ਸਮੂਹ ਸ਼ਰਧਾਲੂਆਂ ਨੂੰ ਸਾਵਣ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪੰਡਿਤ ਰਾਮ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਸੱਚੇ ਮਨ ਅਤੇ ਪੂਰੀ ਸ਼ਰਧਾ ਨਾਲ ਕੀਤੀ ਗਈ ਭਗਵਾਨ ਸ਼ਿਵ ਦੀ ਆਰਾਧਨਾ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ। ਭਗਵਾਨ ਸ਼ਿਵ ਨੂੰ ਜਲ, ਗੰਗਾਜਲ, ਦੁੱਧ, ਦਹੀਂ ਅਤੇ ਸ਼ਹਿਦ ਅਰਪਿਤ ਕਰਨ ਦੇ ਨਾਲ-ਨਾਲ ਭਗਤ ਦੇ ਮਨ ਵਿਚ ਪਿਆਰ, ਸ਼ਰਧਾ ਅਤੇ ਸੇਵਾ ਦੀ ਭਾਵਨਾ ਹੋਣਾ ਵੀ ਬਹੁਤ ਜ਼ਰੂਰੀ ਹੈ। ਪੂਜਾ ਦੇ ਸਮਾਪਨ ਮੌਕੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਅੱਗੇ ਦੇਸ਼ ਅਤੇ ਸਮਾਜ ਵਿਚ ਸੁੱਖ-ਸ਼ਾਂਤੀ, ਆਪਸੀ ਭਾਈਚਾਰਾ ਅਤੇ ਪਰਿਵਾਰਾਂ ਵਿਚ ਖੁਸ਼ਹਾਲੀ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅਜੰਪਸ਼ਨ ਕਾਨਵੈਂਟ ਸਕੂਲ ’ਚ ਉੱਤਰ ਭਾਰਤੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੜਕ ਹਾਦਸੇ ਤੋਂ ਬਾਅਦ ਅੱਧੀ ਰਾਤ ਨੂੰ ਫ਼ਿਲਮੀ ਅੰਦਾਜ਼ ਵਿਚ ਆਟੋ ਰਿਕਸ਼ਾ ਦੀ ਭੰਨਤੋੜ
Ad Position 24