13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨਾਂ ਵਲੋਂ ਫਾਜ਼ਿਲਕਾ ਸ਼ਹਿਰ ’ਚ ਕੀਤਾ ਮੋਟਰਸਾਈਕਲ ਮਾਰਚ

ਫ਼ਾਜ਼ਿਲਕਾ, 13 ਅਗਸਤ (ਅਮਰਜੀਤ ਸ਼ਰਮਾ)-ਨੌਜਾਵਨ ਭਾਰਤ ਸਭਾ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਵਿਧਾਇਕ ਸਵਨਾ ਦੇ ਘਰ ਤੱਕ ਮੋਟਰਸਾਈਕਲ ਮਾਰਚ ਕੀਤਾ ਗਿਆ। ਜਿਸ ਤੋਂ ਬਾਅਦ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੂੰ ਮੰਗ ਪੱਤਰ ਸੌਂਪਿਆ ਗਿਆ।

Ad Position 21
No active advertisement
ਨੌਜਾਵਨ ਭਾਰਤ ਸਭਾ ਦੇ ਆਗੂ ਸ਼ਹਿਰ ’ਚ ਮਾਰਚ ਕਰਦੇ ਹੋਏ। (ਸੱਜੇ) ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੂੰ ਮੰਗ ਪੱਤਰ ਦਿੰਦੇ ਹੋਏ। ਅਜੀਤ ਤਸਵੀਰ 14-08-2026
ਫ਼ਾਜ਼ਿਲਕਾ, 13 ਅਗਸਤ (ਅਮਰਜੀਤ ਸ਼ਰਮਾ)-ਨੌਜਾਵਨ ਭਾਰਤ ਸਭਾ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਵਿਧਾਇਕ ਸਵਨਾ ਦੇ ਘਰ ਤੱਕ ਮੋਟਰਸਾਈਕਲ ਮਾਰਚ ਕੀਤਾ ਗਿਆ। ਜਿਸ ਤੋਂ ਬਾਅਦ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਹਾਰ ਸੋਨਾ ਵਿਚ ਲੋੜੀਂਦੇ ਅਧਿਆਪਕਾਂ ਦੀ ਗਿਣਤੀ ਪੂਰੀ ਕਰਨ, ਪਿੰਡ ਮੁਹਾਰ ਸੋਨਾ ਵਿਚ ਲਾਇਬ੍ਰੇਰੀ ਦਾ ਪ੍ਰਬੰਧ ਕਰਨ, ਯੋਗਤਾ ਮੁਤਾਬਕ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਜਾਂ ਬੇਰੁਜ਼ਗਾਰੀ ਭੱਤਾ ਦੇਣ, ਹਰੇਕ ਪਿੰਡ ਵਿਚ ਪਿੰਡ ਪੱਧਰੀ ਖੇਡ ਗਰਾਊਂਡ ਦਾ ਪ੍ਰਬੰਧ ਕਰਨ, ਕਾਂਵਾਂਵਾਲੀ ਪੱਤਣ ਦੇ ਨਾਲ ਲੱਗਦੇ 8 ਪਿੰਡਾਂ ਵਿਚ ਸਾਂਝੀ ਡਿਸਪੈਂਸਰੀ ਜਾਂ ਸਰਕਾਰੀ ਹਸਪਤਾਲ ਦਾ ਪ੍ਰਬੰਧ ਕਰਨ ਅਤੇ ਹਰੇਕ ਪਿੰਡ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਰਾਜਨ ਮੁਹਾਰ ਸੋਨਾ ਨੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜੀਵਨ ਬਹੁਤ ਸੰਘਰਸ਼ਸੀਲ ਰਿਹਾ ਹੈ,ਉਹਨਾਂ ਨੂੰ ਸਿਰਫ ਜ਼ਲ੍ਹਿਆਂਵਾਲਾ ਬਾਗ਼ ਗੋਲੀ ਕਾਂਡ ਦਾ ਬਦਲਾ ਲੈਣ ਤੱਕ ਹੀ ਸੀਮਤ ਕੀਤਾ ਗਿਆ ਹੈ, ਪਰ ਉਨ੍ਹਾਂ ਦੀ ਸਾਰੀ ਲੜਾਈ ਸਮੁੱਚੇ ਸਾਮਰਾਜ ਅਤੇ ਸਾਮਰਾਜੀ ਪ੍ਰਬੰਧ ਖ਼ਿਲਾਫ਼ ਸੀ। ਇਸ ਮੌਕੇ ਪੰਜਾਬ ਦੇ ਮੌਜੂਦਾ ਹਾਲਾਤਾਂ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਬਦਲਾਵ ਦੇ ਨਾਅਰੇ ਨਾਲ ਆਈ ਸੀ । ਅੱਜ ਸਿੱਖਿਆ, ਰੋਜ਼ਗਾਰ ਅਤੇ ਹਰ ਕਈ ਪਹਿਲੂਆਂ ਵਿਚ ਫੇਲ੍ਹ ਸਾਬਿਤ ਹੋਈ ਹੈ। ਇਥੋਂ ਤਕ ਕਿ ਪੰਜਾਬ ਸਰਕਾਰ ਪਿੰਡਾਂ ਵਿਚ ਸਾਫ਼ ਪਾਣੀ ਦੇਣ ਤੋਂ ਵੀ ਅਸਮਰਥ ਹਨ। ਇਸ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਅੱਜ ਇਹ ਹਾਲ ਹੈ ਕਿ ਪਿਛਲੇ 4 ਸਾਲਾਂ ਵਿਚ 6 ਮੁੱਖ ਪੇਪਰ ਲੀਕ ਹੋ ਚੁੱਕੇ ਹਨ, ਪਰ ਸਰਕਾਰ ਦੀ ਹਲੇ ਤਕ ਕੋਈ ਜਵਾਬਦੇਹੀ ਨਹੀਂ ਹੈ। ਰੁਜ਼ਗਾਰ ਮੰਗਦੇ ਨੌਜਵਾਨਾਂ ਦੇ ਸੰਘਰਸ਼ ਨੂੰ ਹਰ ਤਰੀਕੇ ਦਬਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਨੌਜਵਾਨ ਭਾਰਤ ਸਭਾ ਦੀ ਜ਼ਿਲ੍ਹਾ ਮੀਤ ਪ੍ਰਧਾਨ ਰਮਨ ਮੁਹਰਸੋਨਾ ਅਤੇ ਜਿਲ੍ਹਾ ਸਕੱਤਰ ਸਤਿਨਾਮ ਭਵਾਨੀ ਨੇ ਗੱਲ ਬਾਤ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਪਹਿਲਾਂ ਇਹ ਸਰਕਾਰ ਸ਼ਹੀਦਾਂ ਦਾ ਨਾਂ ਵਰਤ ਕੇ ਸੱਤਾ ਵਿਚ ਆਈ, ਪਰ ਅੱਜ ਇਸ ਸਰਕਾਰ ਨੂੰ ਉਨ੍ਹਾਂ ਸ਼ਹੀਦਾਂ ਦੀ ਵਿਰਾਸਤ ਦਾ ਕੋਈ ਖ਼ਿਆਲ ਨਹੀਂ ਹੈ। ਇਸ ਮੌਕੇ ਕੁਲਵੰਤ ਮੁਹਾਰ ਸੋਨਾ, ਧਰਮਪ੍ਰੀਤ ਮਨਸਾ, ਅਮਨ ਮਨਸਾ ਰਾਜਪ੍ਰੀਤ ਝੋਕ, ਅਮਨਦੀਪ ਸਿੰਘ, ਸੋਨੂੰ ਸਿੰਘ, ਲਵਪ੍ਰੀਤ ਸਿੰਘ, ਸਨਮਪ੍ਰੀਤ ਸਿੰਘ, ਵਿਜੇ, ਸੰਦੀਪ ਸਿੰਘ, ਸ਼ਨਕੂ ਸਿੰਘ, ਗੋਰਾ , ਹੁਸ਼ਿਆਰ ਸਿੰਘ, ਕਾਰਜ ਅਤੇ ਹੋਰ ਵੀ ਨੌਜਵਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਸੰਬੰਧੀ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ/ਸਕੱਤਰਾਂ ਨਾਲ ਮੀਟਿੰਗ ਕੀਤੀ ਅਗਲੀ ਖ਼ਬਰ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਆਤਮਕਥਾ ਦੀ ਘੁੰਡ ਚੁੱਕਾਈ ’ਤੇ ਪੁੱਜੇ ਉਦਯੋਗਪਤੀ ਕਰਨ ਗਿਲਹੋਤਰਾ
Ad Position 24