ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਨੇ ਸ਼ਤਰੰਜ ’ਚ ਸੂਬਾਈ ਪੱਧਰ ’ਤੇ ਮਾਰੀਆਂ ਮੱਲਾਂ
ਫ਼ਾਜ਼ਿਲਕਾ, 14 ਅਗਸਤ (ਦਵਿੰਦਰ ਪਾਲ ਸਿੰਘ)-ਅਖਿਲ ਭਾਰਤੀ ਸਿੱਖਿਆ ਸੰਸਥਾਨ ਵਿੱਦਿਆ ਭਾਰਤੀ ਵਲੋਂ ਨਾਭਾ ਵਿਖੇ ਸੂਬਾਈ ਪੱਧਰੀ ਸ਼ਤਰੰਜ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਜ਼ੋਨ ਪੱਧਰ ’ਤੇ ਜੇਤੂ ਰਹੇ ਸਕੂਲਾਂ ਨੇ ਭਾਗ ਲਿਆ।
ਸ
ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੀਆਂ ਹੋਣਹਾਰ ਖਿਡਾਰਨਾਂ। ਅਜੀਤ ਤਸਵੀਰ
15-08-2026
ਫ਼ਾਜ਼ਿਲਕਾ, 14 ਅਗਸਤ (ਦਵਿੰਦਰ ਪਾਲ ਸਿੰਘ)-ਅਖਿਲ ਭਾਰਤੀ ਸਿੱਖਿਆ ਸੰਸਥਾਨ ਵਿੱਦਿਆ ਭਾਰਤੀ ਵਲੋਂ ਨਾਭਾ ਵਿਖੇ ਸੂਬਾਈ ਪੱਧਰੀ ਸ਼ਤਰੰਜ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਜ਼ੋਨ ਪੱਧਰ ’ਤੇ ਜੇਤੂ ਰਹੇ ਸਕੂਲਾਂ ਨੇ ਭਾਗ ਲਿਆ। ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ਵਿਚ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਅੰਡਰ-19 ਲੜਕਿਆਂ ਦੀ ਟੀਮ ਵਿਚ ਅੰਮ੍ਰਿਤ, ਕੁਬੇਰ, ਅਕਸ਼ਿਤ ਅਤੇ ਵਿਵੇਕ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ਜਿੱਤੇ। ਅੰਡਰ-17 ਲੜਕਿਆਂ ਦੀ ਟੀਮ ਵਿਚ ਅਥਰਵ, ਅਰਨਵ, ਹਿਤੇਸ਼ ਜੈਨ ਅਤੇ ਹਿਤੇਸ਼ ਮੋਂਗਾ ਨੇ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮੇ ਆਪਣੇ ਨਾਮ ਕੀਤੇ। ਅੰਡਰ-17 ਲੜਕੀਆਂ ਦੀ ਟੀਮ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਮੁਸਕਾਨ, ਛਵੀ, ਸਹਿਜ, ਰਮਨ ਅਤੇ ਆਰਵਿਸ਼ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗਮੇ ਜਿੱਤੇ। ਇਸੇ ਤਰ੍ਹਾਂ ਅੰਡਰ-14 ਲੜਕਿਆਂ ਦੀ ਟੀਮ ਵਿਚ ਸਾਗਰ, ਧੀਰਜ, ਤਵਿਸ਼, ਵੰਸ਼ ਅਤੇ ਯੁਵਰਾਜ ਨੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦੇ ਤਗਮੇ ਜਿੱਤੇ। ਅੰਡਰ-14 ਲੜਕੀਆਂ ਦੀ ਟੀਮ ਵਿਚ ਲਕਸ਼ਿਤਾ, ਯਸ਼ਵਿਲ, ਅਮਾਨਤ ਅਤੇ ਸੁਦੀਕਸ਼ਾ ਨੇ ਵੀ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦੇ ਤਗਮੇ ਹਾਸਲ ਕੀਤੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ, ਮਾਪਿਆਂ ਅਤੇ ਫ਼ਾਜ਼ਿਲਕਾ ਦਾ ਨਾਂਅ ਰੌਸ਼ਨ ਹੋਇਆ ਹੈ। ਹੁਣ ਇਹ ਜੇਤੂ ਵਿਦਿਆਰਥੀ ਨਾਰਥ ਜ਼ੋਨ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਲਈ ਜੰਮੂ ਜਾਣਗੇ। ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਕੋਚ ਸ਼੍ਰੀਮਤੀ ਸੋਨੂੰ ਬੱਬਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਨਾਰਥ ਜ਼ੋਨ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।