ਦਿੱਲੀ, 3 ਅਕਤੂਬਰ- ਦੀਪਕ ਪੂਨੀਆ ਨੇ ਪੁਰਸ਼ਾਂ ਦੀ ਕੁਸ਼ਤੀ 97 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ। ਉਹ ਸੈਮੀਫਾਈਨਲ ਵਿਚ ਹਾਰ ਗਿਆ ਅਤੇ ਉਸਨੂੰ ਕਾਂਸੀ ਦੇ ਤਗਮੇ ਲਈ ਖੇਡਣਾ ਪਿਆ। ਉਸਨੇ ਕਾਂਸੀ ਦੇ ਤਗਮੇ ਦੇ ਮੈਚ ਵਿਚ ਮੰਗੋਲੀਆਈ ਪਹਿਲਵਾਨ ਨੂੰ 2-1 ਨਾਲ ਹਰਾਇਆ। ਇਹ ਭਾਰਤ ਦਾ 83ਵਾਂ ਤਗਮਾ ਸੀ।
ਹੁਣ ਤੱਕ, ਭਾਰਤ ਨੇ 20 ਸੋਨ, 26 ਚਾਂਦੀ ਅਤੇ 37 ਕਾਂਸੀ ਦੇ ਤਗਮੇ ਜਿੱਤੇ ਹਨ। ਇਹ ਏਸ਼ੀਆਈ ਖੇਡਾਂ ਵਿਚ ਕੁਸ਼ਤੀ ਵਿਚ ਭਾਰਤ ਦਾ ਪੰਜਵਾਂ ਤਗਮਾ ਹੈ। ਭਾਰਤ ਨੇ ਇਸ ਖੇਡ ਵਿਚ ਦੋ ਸੋਨ, ਇਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ।