03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅਮਨ ਸਹਿਰਾਵਤ ਦਾ ਸ਼ਾਨਦਾਰ ਪ੍ਰਦਰਸ਼ਨ, ਏਸ਼ੀਆਈ ਖੇਡਾਂ ਵਿਚ ਕੁਸ਼ਤੀ 'ਚ ਜਿੱਤਿਆ ਸੋਨ ਤਗਮਾ

ਦਿੱਲੀ, 3 ਅਕਤੂਬਰ- ਭਾਰਤ ਦੇ 23 ਸਾਲਾ ਪਹਿਲਵਾਨ ਅਮਨ ਸਹਿਰਾਵਤ ਨੇ ਏਸ਼ੀਆਈ ਖੇਡਾਂ ਵਿਚ...

Ad Position 21
No active advertisement
ਅਜੀਤ ਡੈਸਕ 03-10-2026

ਦਿੱਲੀ, 3 ਅਕਤੂਬਰ- ਭਾਰਤ ਦੇ 23 ਸਾਲਾ ਪਹਿਲਵਾਨ ਅਮਨ ਸਹਿਰਾਵਤ ਨੇ ਏਸ਼ੀਆਈ ਖੇਡਾਂ ਵਿਚ ਕੁਸ਼ਤੀ ਵਿਚ ਪੁਰਸ਼ਾਂ ਦੇ 57 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਸ਼ਨੀਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਅਮਨ ਨੇ ਉੱਤਰੀ ਕੋਰੀਆ ਦੇ ਵਿਸ਼ਵ ਚੈਂਪੀਅਨ ਚੋਂਗ ਸੋਂਗ ਹਾਨ ਨੂੰ 11-7 ਨਾਲ ਹਰਾਇਆ।

ਹਾਂਗਝੋਉ ਏਸ਼ੀਆਈ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਅਮਨ ਨੇ ਇਸ ਵਾਰ ਆਪਣੇ ਪ੍ਰਦਰਸ਼ਨ ਵਿਚ ਹੋਰ ਨਿਖਾਰ ਲਿਆ ਅਤੇ ਸ਼ਾਨਦਾਰ ਰਣਨੀਤੀ ਨਾਲ ਸੋਨ ਤਗਮੇ 'ਤੇ ਕਬਜ਼ਾ ਕੀਤਾ। ਫਾਈਨਲ ਦੌਰਾਨ ਹਾਨ ਨੇ ਇਕ ਸਮੇਂ 7-6 ਦੀ ਬੜ੍ਹਤ ਬਣਾਈ ਸੀ, ਪਰ ਅਮਨ ਨੇ ਦਬਾਅ ਵਿਚ ਵੀ ਆਪਣਾ ਸੰਤੁਲਨ ਕਾਇਮ ਰੱਖਦਿਆਂ ਸ਼ਾਨਦਾਰ ਵਾਪਸੀ ਕੀਤੀ ਅਤੇ ਮੁਕਾਬਲਾ 11-7 ਨਾਲ ਆਪਣੇ ਨਾਮ ਕਰ ਲਿਆ।

ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਅਮਨ ਨੇ ਤਾਜਿਕਿਸਤਾਨ ਦੇ ਐਯਾਲ ਬੇਲੋਲਿਊਬਸਕੀ ਨੂੰ 14-8 ਨਾਲ ਮਾਤ ਦੇ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਓਲੰਪਿਕ ਤਗਮਾ ਜੇਤੂ ਬਣੇ ਅਮਨ ਨੇ ਏਸ਼ੀਆਈ ਖੇਡਾਂ ਵਿਚ ਵੀ ਆਪਣੀ ਕਾਬਲੀਅਤ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।

ਅਮਨ ਦੇ ਸੋਨ ਤਗਮੇ ਨਾਲ ਕੁਸ਼ਤੀ ਵਿਚ ਭਾਰਤ ਦੀ ਤਗਮਾ ਮੁਹਿੰਮ ਹੋਰ ਮਜ਼ਬੂਤ ਹੋਈ ਹੈ। ਇਸ ਤੋਂ ਇਕ ਦਿਨ ਪਹਿਲਾਂ, ਸ਼ੁੱਕਰਵਾਰ ਨੂੰ ਸੁਜੀਤ ਕਲਕਲ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ ਜਿੱਤਿਆ ਸੀ।

 

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਤੱਕ ਅਸੀਂ ਨਾ ਰੁਕਾਂਗੇ, ਨਾ ਝੁਕਾਂਗੇ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਦੀਪਕ ਪੂਨੀਆ ਨੇ ਜਿੱਤਿਆ ਕਾਂਸੀ ਦਾ ਤਗਮਾ
Ad Position 24