17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ 6505 ਬਲਾਕ ਫ਼ਾਜ਼ਿਲਕਾ-1 ਦੀ ਚੋਣ

ਫ਼ਾਜ਼ਿਲਕਾ, 17 ਅਗਸਤ (ਅਮਰਜੀਤ ਸ਼ਰਮਾ)-ਈ. ਟੀ.

Ad Position 21
No active advertisement
ਅਜੀਤ ਡੈਸਕ 18-08-2026
ਫ਼ਾਜ਼ਿਲਕਾ, 17 ਅਗਸਤ (ਅਮਰਜੀਤ ਸ਼ਰਮਾ)-ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ 6505 ਬਲਾਕ ਫ਼ਾਜ਼ਿਲਕਾ-1 ਦੀ ਬਲਾਕ ਕਮੇਟੀ ਦੀ ਚੋਣ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਦੌਰਾਨ ਸਮੂਹ ਸਾਥੀਆਂ ਦੀ ਸਹਿਮਤੀ ਨਾਲ ਨਵੀਂ ਬਲਾਕ ਕਮੇਟੀ ਦਾ ਗਠਨ ਕੀਤਾ ਗਿਆ। ਚੋਣ ਦੌਰਾਨ ਮਦਨ ਜੌੜਕੀ ਨੂੰ ਬਲਾਕ ਪ੍ਰਧਾਨ, ਹੇਮ ਰਾਜ ਨੂੰ ਜਨਰਲ ਸਕੱਤਰ, ਅਮਨ ਕੰਬੋਜ ਨੂੰ ਸੀਨੀਅਰ ਮੀਤ ਪ੍ਰਧਾਨ, ਰਾਘਵ ਕਟਾਰੀਆ ਨੂੰ ਮੀਤ ਪ੍ਰਧਾਨ, ਰੋਹਿਤ ਵਾਟਸ ਨੂੰ ਵਿੱਤ ਸਕੱਤਰ, ਪ੍ਰਦੀਪ ਕੁੱਕੜ ਨੂੰ ਪ੍ਰੈੱਸ ਸਕੱਤਰ, ਸਤਿੰਦਰ ਕੰਬੋਜ ਨੂੰ ਸਰਪ੍ਰਸਤ ਅਤੇ ਸਾਹਿਲ ਪਰੂਥੀ ਅਤੇ ਇੰਦਰਾਜ ਨੂੰ ਸਲਾਹਕਾਰ ਚੁਣਿਆ ਗਿਆ। ਇਸ ਤੋਂ ਇਲਾਵਾ ਦੀਪ ਕੰਬੋਜ, ਅਮਨਦੀਪ, ਭੀਮ ਸੋਨੀ, ਸੁਰੇਸ਼ ਕੁਮਾਰ, ਅਨਿਲ ਵਢੇਰਾ, ਮੇਜਰ ਸਿੰਘ ਅਤੇ ਰਵਿੰਦਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇਨਕਲਾਬ ਗਿੱਲ, ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਅਤੇ ਨਵੇਂ ਚੁਣੇ ਬਲਾਕ ਪ੍ਰਧਾਨ ਮਦਨ ਜੌੜਕੀ ਨੇ ਕਿਹਾ ਕਿ ਮੁਲਾਜ਼ਮ ਵਰਗ ਦੀਆਂ ਹੱਕੀ ਮੰਗਾਂ ਲਈ ਯੂਨੀਅਨ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਬਲਜੀਤ ਸਿੰਘ, ਨੀਰਜ ਕੁਮਾਰ, ਸੁਨੀਲ ਗਾਂਧੀ, ਵਿਜੇ ਕੁਮਾਰ ਸਮੇਤ ਹੋਰ ਅਧਿਆਪਕ ਸਾਥੀ ਹਾਜ਼ਰ ਸਨ। ਅੰਤ ਵਿਚ ਬਲਾਕ ਪ੍ਰਧਾਨ ਮਦਨ ਜੌੜਕੀ ਨੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤਾਂ ’ਚ ਵਿਅਕਤੀ ਦੀ ਮੌਤ, ਨਸ਼ਾ ਤਸਕਰ ਦੇ ਘਰੋਂ ਮਿਲੀ ਲਾਸ਼ ਅਗਲੀ ਖ਼ਬਰ ਫ਼ਾਜ਼ਿਲਕਾ ਦੇ ਪਿੰਡ ਬੇਗਾਂਵਾਲੀ ਦਾ ਸਰਪੰਚ ਮੁਅੱਤਲ ਸਰਪੰਚ ਨੇ ਕਾਰਵਾਈ ਨੂੰ ਦੱਸਿਆ ਸਿਆਸੀ ਸਾਜਿਸ਼
Ad Position 24