ਕੇ.ਆਰ.ਵੀ.ਗਾਰਡਨ ਅੰਦਰ ਵੱਖ-ਵੱਖ ਮਹਿਲਾ ਸੰਸਥਾਵਾਂ ਵਲੋਂ ਤੀਆਂ ਦਾ ਤਿਉਹਾਰ
ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਦੇ ਕੇ. ਆਰ.
ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਦੇ ਕੇ.ਆਰ.ਵੀ.ਗਾਰਡਨ ਅੰਦਰ ਸ਼ਹਿਰ ਦੀਆਂ ਵੱਖ-ਵੱਖ ਮਹਿਲਾ ਸੰਸਥਾਵਾਂ ਵਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਾ ਆਯੋਜਨ ਕੱਲ੍ਹ ਅੱਜ ਕੱਲ੍ਹ ਬੁਟੀਕ ਦੀ ਮਾਲਕ ਸ੍ਰੀਮਤੀ ਅੰਜੂ ਅਨੇਜਾ, ਸ੍ਰੀਮਤੀ ਸਿਮਰਨ ਅਨੇਜਾ ਆਦਿ ਵਲੋਂ ਕੀਤਾ ਗਿਆ। ਇਸ ਤੀਆਂ ਦੇ ਤਿਉਹਾਰ ਅੰਦਰ ਸੈਂਕੜਿਆਂ ਦੀ ਗਿਣਤੀ ਅੰਦਰ ਔਰਤਾਂ ਨੇ ਭਾਗ ਲਿਆ। ਔਰਤਾਂ ਵਲੋਂ ਪੰਜਾਬੀ ਸਭਿਆਚਾਰ ਅਤੇ ਤੀਜ ਦੀ ਖ਼ੂਬਸੂਰਤ ਪਰੰਪਰਾ ਨੂੰ ਲੈ ਕੇ ਗਿੱਧੇ ਆਦਿ ਪੇਸ਼ ਕੀਤੇ। ਇਸ ਮੌਕੇ ਤੀਜ ਕੁਈਨ ਦੀ ਚੋਣ, ਲੱਕੀ ਡਰਾਅ ਵੀ ਕੱਢੇ ਗਏ। ਜੱਜ ਦੀ ਭੂਮਿਕਾ ਸ੍ਰੀਮਤੀ ਸੁਨੈਨਾ ਸਚਦੇਵਾ, ਸ੍ਰੀਮਤੀ ਟਿਮਸੀ ਸਚਦੇਵਾ ਵਲੋਂ ਨਿਭਾਈ ਗਈ। ਇਸ ਤੋਂ ਇਲਾਵਾ ਨੇਲ ਆਰਟ, ਪੇਂਟਿੰਗ, ਲੇਡੀਜ਼ ਕੱਪੜਿਆਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸ੍ਰੀਮਤੀ ਸ਼ਵੇਤਾ ਡੋਡਾ, ਬਿੰਦੀਆ ਜੁਨੇਜਾ, ਸ਼ਰੂਤੀ ਕਟਾਰੀਆ, ਸੰਜਨਾ ਛਾਬੜਾ, ਯਾਸ਼ਿਕਾ ਧਮੀਜਾ, ਕੋਮਲ ਵਰਮਾ, ਅੰਕਿਤਾ ਚਾਵਲਾ, ਹਰਸਿਮਰਨ ਕੌਰ, ਅਵਾਟਿਕਾ, ਸ਼ਿਵਾਨੀ ਲੀਖਾ ਆਦਿ ਨੇ ਯੋਗਦਾਨ ਪਾਇਆ।