19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅਮਨਪ੍ਰੀਤ ਕੌਰ ਨੇ ਪਤੰਗ ਪੇਂਟਿੰਗ ਮੁਕਾਬਲੇ ’ਚ ਚਮਕਾਇਆ ਪੰਜਾਬ ਦਾ ਨਾਂਅ, ਕਾਂਗਰਸ ਨੇ ਕੀਤਾ ਸਨਮਾਨਿਤ

ਅਬੋਹਰ, 18 ਅਗਸਤ (ਵਿਵੇਕ ਹੂੜੀਆ)-ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਚਕੜਾ ਦੀ ਹੋਣਹਾਰ ਵਿਦਿਆਰਥਣ ਅਮਨਪ੍ਰੀਤ ਕੌਰ ਪੁੱਤਰੀ ਹਰਜੀਤ ਸਿੰਘ ਨੇ ਦੇਸ਼ ਪੱਧਰੀ ‘ਪਤੰਗ ਪੇਂਟਿੰਗ ਮੁਕਾਬਲੇ’ ਵਿਚ ਸ਼ਾਨਦਾਰ ਪ੍ਰਾਪਤੀ ਹਾਸਿਲ ਕੀਤੀ ਹੈ। ਦੇਸ਼ ਭਰ ਦੀਆਂ 5900 ਮੁਟਿਆਰਾਂ ’ਚੋਂ ਚੁਣੀਆਂ ਗਈਆਂ 70 ਬੇਟੀਆਂ ’ਚ ਪੰਜਾਬ ਦੀਆਂ 4 ਧੀਆਂ ਸ਼ਾਮਿਲ ਹਨ, ਜਿਨ੍ਹਾਂ ’ਚੋਂ ਇਕ ਅਮਨਪ੍ਰੀਤ ਕੌਰ ਹੈ।

Ad Position 21
No active advertisement
ਪਿੰਡ ਚਕੜਾ ਦੀ ਹੋਣਹਾਰ ਧੀ ਅਮਨਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਕਾਂਗਰਸੀ ਆਗੂ ਅਤੇ ਪਰਿਵਾਰਕ ਮੈਂਬਰ। ਅਜੀਤ ਤਸਵੀਰ 19-08-2026
ਅਬੋਹਰ, 18 ਅਗਸਤ (ਵਿਵੇਕ ਹੂੜੀਆ)-ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਚਕੜਾ ਦੀ ਹੋਣਹਾਰ ਵਿਦਿਆਰਥਣ ਅਮਨਪ੍ਰੀਤ ਕੌਰ ਪੁੱਤਰੀ ਹਰਜੀਤ ਸਿੰਘ ਨੇ ਦੇਸ਼ ਪੱਧਰੀ ‘ਪਤੰਗ ਪੇਂਟਿੰਗ ਮੁਕਾਬਲੇ’ ਵਿਚ ਸ਼ਾਨਦਾਰ ਪ੍ਰਾਪਤੀ ਹਾਸਿਲ ਕੀਤੀ ਹੈ। ਦੇਸ਼ ਭਰ ਦੀਆਂ 5900 ਮੁਟਿਆਰਾਂ ’ਚੋਂ ਚੁਣੀਆਂ ਗਈਆਂ 70 ਬੇਟੀਆਂ ’ਚ ਪੰਜਾਬ ਦੀਆਂ 4 ਧੀਆਂ ਸ਼ਾਮਿਲ ਹਨ, ਜਿਨ੍ਹਾਂ ’ਚੋਂ ਇਕ ਅਮਨਪ੍ਰੀਤ ਕੌਰ ਹੈ। ਇਸ ਪ੍ਰਾਪਤੀ ’ਤੇ ਅਮਨਪ੍ਰੀਤ ਕੌਰ ਨੂੰ ਆਲ ਇੰਡੀਆ ਕਾਂਗਰਸ ਹੈੱਡਕੁਆਟਰ (ਇੰਦਰਾ ਭਵਨ) ਵਿਖੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ 20 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ ਅਤੇ 12ਵੀਂ ਤੋਂ ਬਾਅਦ ਉੱਚ ਸਿੱਖਿਆ ਦਾ ਪੂਰਾ ਖਰਚਾ ਵੀ ਕਾਂਗਰਸ ਪਾਰਟੀ ਵਲੋਂ ਚੁੱਕਣ ਦਾ ਐਲਾਨ ਕੀਤਾ ਗਿਆ। ਇਸ ਖ਼ੁਸ਼ੀ ਦੇ ਮੌਕੇ ਡੀ.ਐਨ.ਟੀ.ਟਾਸਕ ਫੋਰਸ ਦੇ ਫ਼ਾਜ਼ਿਲਕਾ ਜ਼ਿਲ੍ਹਾ ਚੇਅਰਮੈਨ ਇੰਜੀ. ਬਲਦੇਵ ਸਿੰਘ, ਬਲਾਕ ਚੇਅਰਮੈਨ ਰਾਜਪਾਲ, ਉਪ ਚੇਅਰਮੈਨ ਹੰਸਰਾਜ ਅਤੇ ਰਮੇਸ਼ ਕੰਬੋਜ ਨੇ ਅਮਨਪ੍ਰੀਤ ਦੇ ਘਰ ਪਹੁੰਚ ਕੇ ਉਸ ਨੂੰ ਮੁਬਾਰਕਬਾਦ ਦਿੱਤੀ। ਆਗੂਆਂ ਨੇ ਕਿਹਾ ਕਿ ਪਿੰਡਾਂ ਦੀਆਂ ਧੀਆਂ ਵਿਚ ਅਥਾਹ ਹੁਨਰ ਹੈ ਅਤੇ ਅਮਨਪ੍ਰੀਤ ਦੀ ਇਹ ਸਫਲਤਾ ਇਲਾਕੇ ਦੀਆਂ ਹੋਰ ਬੇਟੀਆਂ ਲਈ ਪ੍ਰੇਰਨਾ ਸਰੋਤ ਬਣੇਗੀ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ’ਚ ਡਿੱਗੀ ਕੋਲ ਕਾਲੋਨੀ ਕੱਟਣ ਦਾ ਵਿਰੋਧ, 21 ਕੌਂਸਲਰ ਹੋਏ ਇੱਕਜੁੱਟ ਕਿਹਾ, ਸੁਣਵਾਈ ਨਾ ਹੋਈ ਤਾਂ ਜਾਵਾਂਗੇ ਹਾ... ਅਗਲੀ ਖ਼ਬਰ ਜਨਰਲ ਕੈਟਾਗਰੀ ਦੇ ਆਗੂਆਂ ਅਤੇ ਜਲਾਲਾਬਾਦ ਵਾਸੀਆਂ ਵਲੋਂ ਭਗਵੰਤ ਮਾਨ ਸਰਕਾਰ ਖ਼ਿਲਾਫ਼ ਰੋਸ ਪ੍ਰਗਟ
Ad Position 24