19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬਜੀਤਪੁਰ ਭੋਮਾ ਦੇ ਮੇਘਵਾਲ ਸਮਾਜ ਨੇ ਥਾਣੇ ਦੇ ਬਾਹਰ ਲਾਇਆ ਧਰਨਾ

ਅਬੋਹਰ, 18 ਅਗਸਤ (ਵਿਵੇਕ ਹੂੜੀਆ)-ਅਬੋਹਰ ਦੇ ਪਿੰਡ ਬਜੀਤਪੁਰ ਭੋਮਾ ’ਚ ਕੁੱਝ ਦਿਨ ਪਹਿਲਾਂ ਪੰਚਾਇਤ ਵਲੋਂ ਪਿੰਡ ਦੇ ਕਬਰਿਸਤਾਨ ਵਿਚ ਸਟੇਡੀਅਮ ਬਣਾਉਣ ਦੇ ਨਾਂਅ ’ਤੇ ਕਬਰਾਂ ਪੁੱਟੇ ਜਾਣ ਦੇ ਰੋਸ ਵਜੋਂ ਮੇਘਵਾਲ ਸਮਾਜ ਦੇ ਅਹੁਦੇਦਾਰਾਂ ਨੇ ਥਾਣਾ ਬਹਾਵਵਾਲਾ ਦੇ ਬਾਹਰ ਧਰਨਾ ਲਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਐੱਸ.

Ad Position 21
No active advertisement
ਥਾਣਾ ਬਹਾਵਵਾਲਾ ਦੇ ਬਾਹਰ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਦਿੰਦੇ ਹੋਏ ਮੇਘਵਾਲ ਸਮਾਜ ਦੇ ਆਗੂ ਅਤੇ ਪਿੰਡ ਵਾਸੀ। ਅਜੀਤ ਤਸਵੀਰ 19-08-2026
ਅਬੋਹਰ, 18 ਅਗਸਤ (ਵਿਵੇਕ ਹੂੜੀਆ)-ਅਬੋਹਰ ਦੇ ਪਿੰਡ ਬਜੀਤਪੁਰ ਭੋਮਾ ’ਚ ਕੁੱਝ ਦਿਨ ਪਹਿਲਾਂ ਪੰਚਾਇਤ ਵਲੋਂ ਪਿੰਡ ਦੇ ਕਬਰਿਸਤਾਨ ਵਿਚ ਸਟੇਡੀਅਮ ਬਣਾਉਣ ਦੇ ਨਾਂਅ ’ਤੇ ਕਬਰਾਂ ਪੁੱਟੇ ਜਾਣ ਦੇ ਰੋਸ ਵਜੋਂ ਮੇਘਵਾਲ ਸਮਾਜ ਦੇ ਅਹੁਦੇਦਾਰਾਂ ਨੇ ਥਾਣਾ ਬਹਾਵਵਾਲਾ ਦੇ ਬਾਹਰ ਧਰਨਾ ਲਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਐੱਸ.ਸੀ./ਐੱਸ.ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ ਅਤੇ ਨਾਮਜ਼ਦ ਵਿਅਕਤੀਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਥਾਣਾ ਬਹਾਵਵਾਲਾ ਪੁਲਿਸ ਇਸ ਮਾਮਲੇ ਵਿਚ ਪਹਿਲਾਂ ਹੀ ਪਿੰਡ ਦੀ ਸਰਪੰਚ ਸਮੇਤ ਕੁੱਝ ਹੋਰ ਵਿਅਕਤੀਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਚੁੱਕੀ ਹੈ। ਧਰਨੇ ਦੀ ਅਗਵਾਈ ਕਰ ਰਹੇ ਮੇਘਵਾਲ ਸਮਾਜ ਦੇ ਆਗੂ ਅੰਗਰੇਜ਼ ਮੇਘਵਾਲ ਨੇ ਕਿਹਾ ਕਿ ਜੇਕਰ ਪੰਚਾਇਤ ਪਿੰਡ ਵਿਚ ਖੇਡ ਮੈਦਾਨ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਚਾਹੁੰਦੀ ਸੀ ਤਾਂ ਇਹ ਇਕ ਚੰਗਾ ਉਪਰਾਲਾ ਸੀ, ਪਰ ਇਸ ਦੇ ਲਈ ਮੇਘਵਾਲ ਸਮਾਜ ਦੀ ਸ਼ਮਸ਼ਾਨ ਭੂਮੀ ਨੂੰ ਚੁਣਿਆ ਜਾਣਾ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਪੰਚ ਦੀ ਸ਼ਹਿ ’ਤੇ ਉਸ ਦੇ ਕਰਿੰਦਿਆਂ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਕਬਰਿਸਤਾਨ ਵਿਚ ਬਣੀਆਂ ਉਨ੍ਹਾਂ ਦੇ ਵੱਡ-ਵਡੇਰਿਆਂ ਦੀਆਂ ਕਬਰਾਂ ਹੀ ਪੁੱਟ ਦਿੱਤੀਆਂ। ਇੱਥੋਂ ਤੱਕ ਕਿ ਉਨ੍ਹਾਂ ਦੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਵੀ ਬਾਹਰ ਆ ਗਈਆਂ ਸਨ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਅੰਗਰੇਜ਼ ਮੇਘਵਾਲ ਨੇ ਕਿਹਾ ਕਿ ਜੇਕਰ ਪੰਚਾਇਤ ਵਿਭਾਗ ਦੇ ਕਹਿਣ ’ਤੇ ਪਿੰਡ ਦੀ ਪੰਚਾਇਤ ਨੇ ਖੇਡ ਮੈਦਾਨ ਲਈ ਸ਼ਮਸ਼ਾਨ ਭੂਮੀ ਦਾ ਮਤਾ ਪਾਇਆ ਸੀ ਅਤੇ ਡੀ.ਡੀ.ਪੀ.ਓ. ਨੇ ਇਸ ਜਗਾ ਦੀ ਚੋਣ ਕਰਦੇ ਹੋਏ ਇਸ ਦੇ ਲਈ ਫ਼ੰਡ ਜਾਰੀ ਕੀਤਾ ਸੀ ਤਾਂ ਉਸ ਲਿਹਾਜ਼ ਨਾਲ ਉਹ ਵੀ ਦੋਸ਼ੀ ਹਨ। ਇਸ ਲਈ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਮੇਘਵਾਲ ਸਮਾਜ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਹਫ਼ਤੇ-ਦਸ ਦਿਨ ਦਾ ਸਮਾਂ ਮੰਗਿਆ ਹੈ, ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਥਾਣਾ ਬਹਾਵਵਾਲਾ ਪੁਲਿਸ ਨੇ ਇਸੇ ਪਿੰਡ ਦੇ ਵਸਨੀਕ ਸਿਆਰਾਮ ਦੇ ਬਿਆਨਾਂ ਦੇ ਆਧਾਰ ’ਤੇ ਪਿੰਡ ਦੀ ਮਹਿਲਾ ਸਰਪੰਚ ਸਵਰਨਜੀਤ ਕੌਰ, ਉਸ ਦੇ ਪਤੀ ਜਸਵਿੰਦਰ ਸਿੰਘ, ਮੇਵਾ ਸਿੰਘ ਅਤੇ ਬੂਟਾ ਸਿੰਘ ਖ਼ਿਲਾਫ਼ ਬੀ.ਐਨ.ਐੱਸ. ਦੀ ਧਾਰਾ 301, 324 (3) ਅਤੇ 3 (5) ਤਹਿਤ ਮੁਕੱਦਮਾ ਨੰਬਰ 145 ਦਰਜ ਕਰ ਲਿਆ ਸੀ।
Ad Position 22
No active advertisement
ਪਿਛਲੀ ਖ਼ਬਰ ਪੈਰਾਡਾਈਜ਼ ਸਕੂਲ ਦੀ ਵਾਲੀਬਾਲ ਟੀਮ, ਜ਼ੋਨਲ ਮੈਚ ’ਚ ਅੱਵਲ ਅਗਲੀ ਖ਼ਬਰ ਫ਼ਾਜ਼ਿਲਕਾ ’ਚ ਡਿੱਗੀ ਕੋਲ ਕਾਲੋਨੀ ਕੱਟਣ ਦਾ ਵਿਰੋਧ, 21 ਕੌਂਸਲਰ ਹੋਏ ਇੱਕਜੁੱਟ ਕਿਹਾ, ਸੁਣਵਾਈ ਨਾ ਹੋਈ ਤਾਂ ਜਾਵਾਂਗੇ ਹਾ...
Ad Position 24