19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ’ਚ ਮਾਤ ਭਾਸ਼ਾ ਦਾ ਅਧਿਆਪਨ : ਸਮਕਾਲੀ ਵੰਗਾਰਾਂ ਦੇ ਸਨਮੁਖ ਵਿਸ਼ੇ ’ਤੇ ਸੈਮੀਨਾਰ

ਫ਼ਿਰੋਜ਼ਪੁਰ, 19 ਅਗਸਤ (ਗੁਰਿੰਦਰ ਸਿੰਘ)-ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਵਲੋਂ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮਨ ਦੇ ਸਹਿਯੋਗ ਨਾਲ ‘ਮਾਤ ਭਾਸ਼ਾ (ਪੰਜਾਬੀ) ਦਾ ਅਧਿਆਪਨ : ਸਮਕਾਲੀ ਵੰਗਾਰਾਂ ਦੇ ਸਨਮੁੱਖ’ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮਾਤ ਭਾਸ਼ਾ ਦੇ ਅਧਿਆਪਨ, ਤਕਨੀਕੀ ਬਦਲਾਵਾਂ ਅਤੇ ਅਧਿਆਪਕ ਦੀ ਭੂਮਿਕਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਸਮਾਗਮ ਦੇ ਮੁੱਖ ਬੁਲਾਰੇ ਸੁਖਜਿੰਦਰ ਨੂੰ ਸਨਮਾਨ ਚਿੰਨ੍ਹ ਭੇਟ ਕਰਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ, ਡਾ. ਜਗਦੀਪ ਸਿੰਘ ਸੰਧੂ ਅਤੇ ਸੁਰਿੰਦਰ ਕੰਬੋਜ। ਤਸਵੀਰ-ਗੁਰਿੰਦਰ ਸਿੰਘ 20-08-2026
ਫ਼ਿਰੋਜ਼ਪੁਰ, 19 ਅਗਸਤ (ਗੁਰਿੰਦਰ ਸਿੰਘ)-ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਵਲੋਂ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮਨ ਦੇ ਸਹਿਯੋਗ ਨਾਲ ‘ਮਾਤ ਭਾਸ਼ਾ (ਪੰਜਾਬੀ) ਦਾ ਅਧਿਆਪਨ : ਸਮਕਾਲੀ ਵੰਗਾਰਾਂ ਦੇ ਸਨਮੁੱਖ’ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮਾਤ ਭਾਸ਼ਾ ਦੇ ਅਧਿਆਪਨ, ਤਕਨੀਕੀ ਬਦਲਾਵਾਂ ਅਤੇ ਅਧਿਆਪਕ ਦੀ ਭੂਮਿਕਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਦਾ ਸਵਾਗਤੀ ਭਾਸ਼ਣ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਤਕਨੀਕ ਅਤੇ ਮਸਨੂਈ ਬੁੱਧੀ (ਏਆਈ) ਨੇ ਜੀਵਨ ਦੇ ਹਰ ਖੇਤਰ ਵਿਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ। ਅਧਿਆਪਨ ਦੇ ਖੇਤਰ ਵਿਚ ਵੀ ਇਨ੍ਹਾਂ ਬਦਲਾਵਾਂ ਕਾਰਨ ਨਵੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਸ਼ਾ ਮਨੁੱਖ ਦੇ ਜੀਵਨ, ਸੁਭਾਅ ਅਤੇ ਆਚਾਰ-ਵਿਹਾਰ ਨਾਲ ਡੂੰਘੀ ਤਰ੍ਹਾਂ ਜੁੜੀ ਹੋਣ ਕਾਰਨ ਭਾਸ਼ਾ ਦੇ ਅਧਿਆਪਕ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੇ ਅਧਿਆਪਕਾਂ ਲਈ ਇਹ ਸਮਾਗਮ ਵਿਸ਼ੇਸ਼ ਤੌਰ ’ਤੇ ਲਾਹੇਵੰਦ ਹੈ। ਮੁੱਖ ਬੁਲਾਰੇ ਸ਼ਾਇਰ, ਅਨੁਵਾਦਕ ਤੇ ਅਧਿਆਪਕ ਸੁਖਜਿੰਦਰ ਨੇ ਵਿਦਿਆਰਥੀਆਂ ਨਾਲ ਵਿਸਥਾਰਪੂਰਵਕ ਸੰਵਾਦ ਕਰਦਿਆਂ ਮਨੁੱਖੀ ਜੀਵਨ ਵਿਚ ਭਾਸ਼ਾ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜਿਸ ਅਧਿਆਪਕ ਕੋਲ ਸ਼ਬਦਾਂ ਅਤੇ ਵਿਚਾਰਾਂ ਦਾ ਭੰਡਾਰ ਹੋਵੇ, ਉਸ ਕੋਲ ਆਪਣੇ ਵਿਚਾਰਾਂ ਦੇ ਪ੍ਰਭਾਵਸ਼ਾਲੀ ਪ੍ਰਗਟਾਵੇ ਦੀ ਵਧੇਰੇ ਸਮਰੱਥਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਨ ਦਾ ਮੂਲ ਆਧਾਰ ‘ਸੰਵਾਦ’ ਹੈ ਅਤੇ ਸਿਰਜਣਾਤਮਕ ਸੰਵਾਦ ਲਈ ਅਧਿਆਪਕ ਦਾ ਭਾਸ਼ਾ ’ਤੇ ਪਕੜ ਹੋਣਾ ਜ਼ਰੂਰੀ ਹੈ। ਮਾਤ ਭਾਸ਼ਾ ਰਾਹੀਂ ਕੀਤਾ ਗਿਆ ਸੰਵਾਦ ਵਿਦਿਆਰਥੀਆਂ ’ਤ ੇ ਵਧੇਰੇ ਪ੍ਰਭਾਵਸ਼ਾਲੀ ਅਸਰ ਪਾਉਂਦਾ ਹੈ। ਕਾਲਜ ਦੀ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਤਕਨੀਕ ਭਾਵੇਂ ਜੀਵਨ ਦਾ ਅਹਿਮ ਹਿੱਸਾ ਬਣ ਚੁੱਕੀ ਹੈ, ਪਰ ਇਹ ਕਦੇ ਵੀ ਅਧਿਆਪਕ ਦਾ ਬਦਲ ਨਹੀਂ ਬਣ ਸਕਦੀ। ਅਧਿਆਪਕ ਵਿਦਿਆਰਥੀਆਂ ਦੀਆਂ ਮਾਨਸਿਕ ਅਤੇ ਭਾਵਨਾਤਮਿਕ ਲੋੜਾਂ ਨੂੰ ਸਮਝ ਕੇ ਅਧਿਆਪਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਂਦਾ ਹੈ।ਕਹਾਣੀਕਾਰ ਇੰਜੀਨੀਅਰ ਗੁਰਦਿਆਲ ਸਿੰਘ ਵਿਰਕ ਨੇ ਕਿਹਾ ਕਿ ਹਰੇਕ ਭਾਸ਼ਾ ਸਿੱਖਣੀ ਚਾਹੀਦੀ ਹੈ, ਪਰ ਸਵੈ-ਪ੍ਰਗਟਾਵੇ ਅਤੇ ਜੀਵਨ ਵਿਚ ਖੂਬਸੂਰਤੀ ਦਾ ਅਹਿਸਾਸ ਮਾਤ ਭਾਸ਼ਾ ਰਾਹੀਂ ਵਧੇਰੇ ਸਾਰਥਕ ਢੰਗ ਨਾਲ ਹੁੰਦਾ ਹੈ। ਮੰਚ ਸੰਚਾਲਨ ਡਾ. ਸੁਰਿੰਦਰ ਕੰਬੋਜ ਨੇ ਕੀਤਾ। ਸਮਾਗਮ ’ਚ ਡਾ. ਹਰਸੰਗੀਤ ਕੌਰ, ਡਾ. ਪਰਮਵੀਰ ਸਿੰਘ, ਡਾ. ਗਗਨਦੀਪ ਕੌਰ, ਡਾ. ਰਜਨੀ ਖੁੰਗਰ, ਅਜੇ ਦੀਪ, ਅਵਤਾਰ ਪੁਰੀ, ਸਮਾਜ ਸੇਵੀ ਕਿਰਨ ਚੋਪੜਾ ਸਮੇਤ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਗਨੀਵੀਰ ਭਰਤੀ ਰੈਲੀ ਦੇ ਦੂਜੇ ਦਿਨ ਫ਼ਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ 1000 ਨੌਜਵਾਨਾਂ ਨੇ ਲਿਆ ਹਿੱਸਾ ਅਗਲੀ ਖ਼ਬਰ ਡੇਰਾ ਬਾਬਾ ਭੂੰਮਣ ਸ਼ਾਹ ਪਿੰਡੀ ਵਿਖੇ 6 ਅਖੰਡ ਪਾਠਾਂ ਦੀ ਹੋਈ ਆਰੰਭਤਾ
Ad Position 24