ਲਾਇਨਜ਼ ਕਲੱਬ ਵਿਸ਼ਾਲ ਨੇ ਸਕੂਲ ਵਿਚ ਲਗਾਇਆ ਮੁਫ਼ਤ ਮੈਡੀਕਲ ਜਾਂਚ ਕੈਂਪ
ਫ਼ਾਜ਼ਿਲਕਾ, 20 ਅਗਸਤ (ਅਮਰਜੀਤ ਸ਼ਰਮਾ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਪ੍ਰਧਾਨ ਅਸ਼ੋਕ ਵਾਟਸ ਦੀ ਪ੍ਰਧਾਨਗੀ ਹੇਠ ਸਥਾਨਕ ਸਤਿਸੰਗ ਐਲੀਮੈਂਟਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਲਈ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਪ੍ਰੋਜੈਕਟ ਚੇਅਰਮੈਨ ਵਿਕਾਸ ਕਟਾਰੀਆ ਦੀ ਦੇਖ-ਰੇਖ ਹੇਠ ਆਯੋਜਿਤ ਇਸ ਕੈਂਪ ਵਿਚ ਸਕੂਲ ਦੀ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਸਮੂਹ ਵਿਦਿਆਰਥੀਆਂ ਦੇ ਸਿਹਤ ਦੀ ਜਾਂਚ ਛਾਤੀ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ.
ਫ਼ਾਜ਼ਿਲਕਾ, 20 ਅਗਸਤ (ਅਮਰਜੀਤ ਸ਼ਰਮਾ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਪ੍ਰਧਾਨ ਅਸ਼ੋਕ ਵਾਟਸ ਦੀ ਪ੍ਰਧਾਨਗੀ ਹੇਠ ਸਥਾਨਕ ਸਤਿਸੰਗ ਐਲੀਮੈਂਟਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਲਈ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਪ੍ਰੋਜੈਕਟ ਚੇਅਰਮੈਨ ਵਿਕਾਸ ਕਟਾਰੀਆ ਦੀ ਦੇਖ-ਰੇਖ ਹੇਠ ਆਯੋਜਿਤ ਇਸ ਕੈਂਪ ਵਿਚ ਸਕੂਲ ਦੀ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਸਮੂਹ ਵਿਦਿਆਰਥੀਆਂ ਦੇ ਸਿਹਤ ਦੀ ਜਾਂਚ ਛਾਤੀ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਵਿਜੇ ਸਚਦੇਵਾ ਵਲੋਂ ਕੀਤੀ ਗਈ। ਇਸ ਤੋਂ ਇਲਾਵਾ ਸਿਟੀ ਲੈਬ ਵਲੋਂ ਸਮੂਹ ਬੱਚਿਆਂ ਦੇ ਬਲੱਡ ਗਰੁੱਪ ਦੀ ਵੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਜਿਨ੍ਹਾਂ ਬੱਚਿਆਂ ਨੂੰ ਦਵਾਈਆਂ ਦੀ ਲੋੜ ਸੀ, ਉਨ੍ਹਾਂ ਨੂੰ ਕਲੱਬ ਵਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਵਿਜੇ ਸਚਦੇਵਾ ਅਤੇ ਸਿਟੀ ਲੈਬ ਦੇ ਸੰਚਾਲਕ ਵਿਕਾਸ ਕਟਾਰੀਆ ਨੇ ਸਕੂਲ ਦੀ ਲੋੜ ਨੂੰ ਮੁੱਖ ਰੱਖਦਿਆਂ ਜਲਦ ਹੀ ਸਕੂਲ ਵਿਚ ਇਕ ਏ.ਸੀ. ਲਗਵਾਉਣ ਦਾ ਭਰੋਸਾ ਦਿੱਤਾ। ਲਾਇਨਜ਼ ਕਲੱਬ ਵਿਸ਼ਾਲ ਅਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਕੂਲ ਨੂੰ ਏ.ਸੀ. ਭੇਟ ਕਰਨ ਲਈ ਡਾ.ਵਿਜੇ ਸਚਦੇਵਾ ਅਤੇ ਵਿਕਾਸ ਕਟਾਰੀਆ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੱਤਰ ਅਤੇ ਮੁੱਖ ਅਧਿਆਪਕ ਸੰਜੀਵ ਗਰੋਵਰ, ਕੈਸ਼ੀਅਰ ਨੀਰਜ ਸ਼ਰਮਾ, ਪ੍ਰੋਜੈਕਟ ਸਕੱਤਰ ਪ੍ਰਿੰਸੀਪਲ ਅਸ਼ਵਨੀ ਅਹੂਜਾ, ਸੁਨੀਤਾ ਅਹੂਜਾ, ਓ.ਪੀ. ਸਚਦੇਵਾ, ਨੀਲਮ ਸਚਦੇਵਾ, ਸ਼ੇਖਰ ਛਾਬੜਾ, ਅਜੇ ਨਾਰੰਗ , ਗੋਲਡੀ ਲੂਥਰਾ, ਅਸ਼ਵਨੀ ਗਰੋਵਰ, ਸਿਟੀ ਲੈਬ ਤੋਂ ਗੁਰਵਿੰਦਰ ਸਿੰਘ, ਅਮਨਦੀਪ ਕੌਰ ਅਤੇ ਸਕੂਲ ਸਟਾਫ਼ ਹਾਜ਼ਰ ਸੀ।