ਸ਼ੇਰਗੜ੍ਹ ’ ਚ ਪੈਂਸੀਆ ਪਰਿਵਾਰ ਨਾਲ ਮਿਲੇ ਵੰਦਨਾ ਸਾਂਗਵਾਲ , ਵਿਕਾਸ ਅਤੇ ਜਨ - ਸੇਵਾ ਦੇ ਮੁੱਦਿਆਂ ’ ਤੇ ਹੋਈ ਚਰਚਾ
ਅਬੋਹਰ, 21 ਅਗਸਤ (ਵਿਵੇਕ ਹੂੜੀਆ)-ਪਿੰਡ ਸ਼ੇਰਗੜ੍ਹ ਵਿਖੇ ਪੈਂਸੀਆ ਪਰਿਵਾਰ ਵਲੋਂ ਕਰਵਾਏ ਪ੍ਰੋਗਰਾਮ ਵਿਚ ਭਾਜਪਾ ਪ੍ਰਦੇਸ਼ ਸਕੱਤਰ ਅਤੇ ਬੱਲੂਆਣਾ ਹਲਕਾ ਇੰਚਾਰਜ ਵੰਦਨਾ ਸਾਂਗਵਾਲ ਨੇ ਪਾਰਟੀ ਵਰਕਰਾਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਪਰਿਵਾਰ ਵਲੋਂ ਵੰਦਨਾ ਸਾਂਗਵਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਖੇਤਰ ਦੇ ਵਿਕਾਸ, ਲੋਕ ਮੁੱਦਿਆਂ ਅਤੇ ਸੰਗਠਨ ਦੀ ਮਜ਼ਬੂਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਅਬੋਹਰ, 21 ਅਗਸਤ (ਵਿਵੇਕ ਹੂੜੀਆ)-ਪਿੰਡ ਸ਼ੇਰਗੜ੍ਹ ਵਿਖੇ ਪੈਂਸੀਆ ਪਰਿਵਾਰ ਵਲੋਂ ਕਰਵਾਏ ਪ੍ਰੋਗਰਾਮ ਵਿਚ ਭਾਜਪਾ ਪ੍ਰਦੇਸ਼ ਸਕੱਤਰ ਅਤੇ ਬੱਲੂਆਣਾ ਹਲਕਾ ਇੰਚਾਰਜ ਵੰਦਨਾ ਸਾਂਗਵਾਲ ਨੇ ਪਾਰਟੀ ਵਰਕਰਾਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਪਰਿਵਾਰ ਵਲੋਂ ਵੰਦਨਾ ਸਾਂਗਵਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਖੇਤਰ ਦੇ ਵਿਕਾਸ, ਲੋਕ ਮੁੱਦਿਆਂ ਅਤੇ ਸੰਗਠਨ ਦੀ ਮਜ਼ਬੂਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਵੰਦਨਾ ਸਾਂਗਵਾਲ ਨੇ ਕਿਹਾ ਕਿ ਜਨਤਾ ਨਾਲ ਸਿੱਧਾ ਰਾਬਤਾ ਹੀ ਲੋਕਤੰਤਰ ਦੀ ਅਸਲ ਤਾਕਤ ਹੈ। ਰਾਜਨੀਤੀ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਲੋਕਾਂ ਦੇ ਸੁੱਖ-ਦੁੱਖ ’ਚ ਸ਼ਰੀਕ ਹੋ ਕੇ ਨਿਰੰਤਰ ਸੇਵਾ ਕਰਨਾ ਹੀ ਭਾਜਪਾ ਦਾ ਮੁੱਖ ਮਨੋਰਥ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਹਲਕਾ ਬੱਲੂਆਣਾ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਖੇਤਰ ਦੀ ਤਰੱਕੀ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਦੌਲਤ ਰਾਮ, ਰੋਹਤਾਸ਼ ਕੁਮਾਰ, ਕ੍ਰਿਸ਼ਨ ਕੁਮਾਰ, ਸੂਰਜਾ ਰਾਮ, ਪ੍ਰੀਤਮ, ਵਿਕਾਸ ਕੁਮਾਰ, ਰੂਪ ਰਾਮ ਅਤੇ ਅਮਨ ਕੁਮਾਰ ਸਮੇਤ ਪੈਂਸੀਆ ਪਰਿਵਾਰ ਦੇ ਮੈਂਬਰਾਂ ਨੇ ਵੰਦਨਾ ਸਾਂਗਵਾਲ ਨੂੰ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।