21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਵੰਦਨਾ ਸਾਗਵਾਨ ਦੇ ਬਿਆਨ ਨਾਲ ਬਿਸ਼ਨੋਈ ਸਮਾਜ ’ ਚ ਭਾਰੀ ਰੋਸ ਬਿਸ਼ਨੋਈ ਸਮਾਜ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ-ਸਮਾਜ ਆਗੂ

ਬੱਲੂਆਣਾ, 21 ਅਗਸਤ (ਜਸਮੇਲ ਸਿੰਘ ਢਿੱਲੋਂ)-ਬੀਤੇ ਦਿਨੀਂ ਭਾਜਪਾ ਦੀ ਹਲਕਾ ਇੰਚਾਰਜ ਵੰਦਨਾ ਸਾਗਵਾਨ ਵਲੋਂ ਇਕ ਸਭਾ ਵਿਚ ਇਹ ਸੰਬੋਧਨ ਕਰਨਾ ਕਿ ਸਾਨੂੰ ਬਿਸ਼ਨੋਈ ਸਮਾਜ ਦੀਆਂ ਵੋਟਾਂ ਦੀ ਲੋੜ ਨਹੀਂ, ਨੇ ਬਿਸ਼ਨੋਈ ਸਮਾਜ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਜਿਸ ਕਾਰਨ ਸੀਤੋ ਮੰਡਲ ਦੇ ਭਾਜਪਾ ਦੇ ਮੁਹਤਬਰ ਆਗੂਆਂ ਅਤੇ ਅਹੁਦੇਦਾਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ।

Ad Position 21
No active advertisement
ਅਜੀਤ ਡੈਸਕ 22-08-2026
ਬੱਲੂਆਣਾ, 21 ਅਗਸਤ (ਜਸਮੇਲ ਸਿੰਘ ਢਿੱਲੋਂ)-ਬੀਤੇ ਦਿਨੀਂ ਭਾਜਪਾ ਦੀ ਹਲਕਾ ਇੰਚਾਰਜ ਵੰਦਨਾ ਸਾਗਵਾਨ ਵਲੋਂ ਇਕ ਸਭਾ ਵਿਚ ਇਹ ਸੰਬੋਧਨ ਕਰਨਾ ਕਿ ਸਾਨੂੰ ਬਿਸ਼ਨੋਈ ਸਮਾਜ ਦੀਆਂ ਵੋਟਾਂ ਦੀ ਲੋੜ ਨਹੀਂ, ਨੇ ਬਿਸ਼ਨੋਈ ਸਮਾਜ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਜਿਸ ਕਾਰਨ ਸੀਤੋ ਮੰਡਲ ਦੇ ਭਾਜਪਾ ਦੇ ਮੁਹਤਬਰ ਆਗੂਆਂ ਅਤੇ ਅਹੁਦੇਦਾਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜ ਦੇ ਆਗੂ ਸੁਰਿੰਦਰ ਕੁਮਾਰ ਬੈਨੀਵਾਲ ਨੇ ਦੱਸਿਆ ਕਿ ਜਲਦੀ ਹੀ ਦੂਜੇ ਮੰਡਲਾਂ ਦੇ ਮੁਹਤਬਰ ਅਤੇ ਅਹੁਦੇਦਾਰ ਵੀ ਅਸਤੀਫ਼ੇ ਦੇਣ ਦੀ ਤਿਆਰੀ ਵਿਚ ਹਨ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਵੰਦਨਾ ਸਾਗਵਾਨ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਪਾਰਟੀ ਦੀ ਵਿਚਾਰਧਾਰਾ ਨੂੰ ਛੱਡ ਕੇ ਖ਼ੁਦ ਨੂੰ ਪਾਰਟੀ ਮੰਨਣ ਲੱਗੇ ਹਨ। ਜਿਸ ਨਾਲ ਪੂਰੇ ਬੱਲੂਆਣਾ ਹਲਕੇ ਦੇ ਵੋਟਰਾਂ ਨੂੰ ਭਾਰੀ ਇਤਰਾਜ਼ ਹੋ ਰਿਹਾ ਹੈ। ਅਸਲ ਵਿਚ ਬੱਲੂਆਣਾ ਹਲਕਾ ਬਿਸ਼ਨੋਈ ਬੈਲਟ ਵਜੋਂ ਜਾਣਿਆ ਜਾਂਦਾ ਹੈ ਅਤੇ ਇੱਥੇ ਬਿਸ਼ਨੋਈ ਸਮਾਜ ਦਾ ਇਕ ਵੱਡਾ ਵੋਟ ਬੈਂਕ ਹੈ। ਬਿਸ਼ਨੋਈ ਸਮਾਜ ਦੇ ਮੁਹਤਬਰ ਅਤੇ ਅਹੁਦੇਦਾਰਾਂ ਦੇ ਅਸਤੀਫ਼ਾ ਦੇਣ ਨਾਲ ਭਾਜਪਾ ਦਾ ਪੱਧਰ ਅਸਮਾਨ ਤੋਂ ਧਰਤੀ ’ਤੇ ਆ ਡਿੱਗਾ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਪਾਰਟੀ ਹਾਈਕਮਾਨ ਇਸ ਮਸਲੇ ਨੂੰ ਸੁਲਝਾਉਣ ’ਚ ਕਿਥੋਂ ਕੁ ਤੱਕ ਕਾਮਯਾਬ ਹੁੰਦੀ ਹੈ। ਬਿਸ਼ਨੋਈ ਸਮਾਜ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਸਮਾਜ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਕਿਰਪਾ ਸੇਵਾ ਸੰਗ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਰਾਜ ਪੱਧਰੀ ਸਮਾਗਮ ’ ਚ ਸਨਮਾਨਿਤ ਅਗਲੀ ਖ਼ਬਰ ਸ਼ੇਰਗੜ੍ਹ ’ ਚ ਪੈਂਸੀਆ ਪਰਿਵਾਰ ਨਾਲ ਮਿਲੇ ਵੰਦਨਾ ਸਾਂਗਵਾਲ , ਵਿਕਾਸ ਅਤੇ ਜਨ - ਸੇਵਾ ਦੇ ਮੁੱਦਿਆਂ ’ ਤੇ ਹੋਈ ਚਰਚਾ
Ad Position 24