22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਵਿਧਾਇਕ ਗੋਲਡੀ ਕੰਬੋਜ ਵਲੋਂ ਮੰਡੀ ਰੋੜਾਂਵਾਲੀ ’ਚ ਨਵੀਂ ਬਣੀ ਸਕੂਲ ਆਫ਼ ਹੈਪੀਨਸ ਦੀ ਬਿਲਡਿੰਗ ਸਮੇਤ ਹੋਰ ਬਿਲਡਿੰਗਾਂ ਦਾ ਉਦਘਾਟਨ

ਅਬੋਹਰ, 22 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬੀ ਸੱਭਿਆਚਾਰਕ ਮੰਚ ਦੇ ਸੰਸਥਾਪਕ ਸਰਪ੍ਰਸਤ ਗੁਰਚਰਨ ਸਿੰਘ ਗਿੱਲ, ਚੇਅਰਮੈਨ ਕਰਨਲ ਐੱਸ. ਪੀ.

Ad Position 21
No active advertisement
ਅਬੋਹਰ ਨਗਰ ਨਿਗਮ ਦੀ ਮੇਅਰ ਪੂਜਾ ਵਧਵਾ ਨੂੰ ਸਨਮਾਨਿਤ ਕਰਦੇ ਹੋਏ ਪੰਜਾਬੀ ਸੱਭਿਆਚਾਰਕ ਮੰਚ ਦੇ ਪ੍ਰਧਾਨ ਅੰਕੁਰ ਗਰਗ ਅਤੇ ਹੋਰ ਮੈਂਬਰ। ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ 23-08-2026
ਅਬੋਹਰ, 22 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬੀ ਸੱਭਿਆਚਾਰਕ ਮੰਚ ਦੇ ਸੰਸਥਾਪਕ ਸਰਪ੍ਰਸਤ ਗੁਰਚਰਨ ਸਿੰਘ ਗਿੱਲ, ਚੇਅਰਮੈਨ ਕਰਨਲ ਐੱਸ.ਪੀ.ਆਰ ਗਾਬਾ, ਵਾਈਸ ਚੇਅਰਮੈਨ ਸੰਜੀਵ ਮਿੱਢਾ ਅਤੇ ਮੁੱਖ ਸਲਾਹਕਾਰ ਸ੍ਰੀਮਤੀ ਅਵਨੀਤ ਕੌਰ ਸਿੱਧੂ ਦੇ ਨਿਰਦੇਸ਼ਾਂ ਹੇਠ ਪ੍ਰਧਾਨ ਅੰਕੁਰ ਗਰਗ ਦੀ ਅਗਵਾਈ ਵਿਚ ਮੰਚ ਦੇ ਮੈਂਬਰਾਂ ਨੇ ਨਗਰ ਨਿਗਮ ਅਬੋਹਰ ਦੀ ਨਵ-ਨਿਯੁਕਤ ਮੇਅਰ ਸ੍ਰੀਮਤੀ ਪੂਜਾ ਵਧਵਾ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਨਰੇਸ਼ ਵਧਵਾ ‘ਰਾਜੂ’, ਰੀਮਾ ਵਧਵਾ, ਮੰਚ ਦੇ ਸਕੱਤਰ ਐਡਵੋਕੇਟ ਕਿਰਨ ਸ਼ਰਮਾ, ਐਡਵੋਕੇਟ ਸੁਖਬੀਰ ਕੌਰ, ਮੋਨਿਕਾ ਵਧਵਾ, ਸ਼ਿਲਪਾ ਬਜਾਜ, ਆਲਿਆ ‘ਪੀਹੂ’, ਸੁਰੇਸ਼ ਛਾਬੜਾ ਅਤੇ ਤੁਸ਼ਾਰ ਠੱਠਈ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਦੌਰਾਨ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਅੰਕੁਰ ਗਰਗ ਨੇ ਕਿਹਾ ਕਿ ਨਗਰ ਨਿਗਮ ਅਬੋਹਰ ਦੇ ਮੇਅਰ ਦੇ ਅਹੁਦੇ ’ਤੇ ਪਹਿਲੀ ਵਾਰ ਕਿਸੇ ਮਹਿਲਾ ਨਿਗਮ ਕੌਂਸਲਰ ਦੀ ਚੋਣ ਹੋਣਾ ਸਮੂਹ ਸ਼ਹਿਰ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨਵ-ਨਿਯੁਕਤ ਮੇਅਰ ਪੂਜਾ ਵਧਵਾ ਨੂੰ ਪਾਰਟੀਬਾਜ਼ੀ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਸਾਰੇ ਵਾਰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣ ਦੀ ਅਪੀਲ ਕੀਤੀ। ਮੰਚ ਦੇ ਸਕੱਤਰ ਐਡਵੋਕੇਟ ਕਿਰਨ ਸ਼ਰਮਾ ਅਤੇ ਸ਼ਿਲਪਾ ਬਜਾਜ ਨੇ ਕਿਹਾ ਕਿ ਜਿਸ ਤਰ੍ਹਾਂ ਨਗਰ ਨਿਗਮ ਅਬੋਹਰ ਦੀ ਨਵ-ਨਿਯੁਕਤ ਮੇਅਰ ਪੂਜਾ ਵਧਵਾ ਨੇ ਹੋਰ ਨਿਗਮ ਕੌਂਸਲਰਾਂ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਦੀ ਸ਼ੁਰੂਆਤ ਕੀਤੀ ਹੈ। ਉਸ ਤੋਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮੇਅਰ ਪੂਜਾ ਵਧਵਾ ਦੇ ਕਾਰਜਕਾਲ ਦੌਰਾਨ ਅਬੋਹਰ ਦਾ ਚਹੁੰ ਮੁਖੀ ਵਿਕਾਸ ਹੋ ਸਕੇਗਾ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਪਿੰਡਾਂ ’ਚ ਖੇਡ ਸੱਭਿਆਚਾਰ ਨੂੰ ਮੁੜ ਤੋਂ ਕਰ ਰਹੀ ਹੈ ਸੁਰਜੀਤ-ਵਿਧਾਇਕ ਗੋਲਡੀ ਕੰਬੋਜ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ’ਚ ਡੇਂਗੂ ਰੋਕੂ ਅਤੇ ਜਾਗਰੂਕਤਾ ਮੁਹਿੰਮ ਤੇਜ਼
Ad Position 24