24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨਹਿਰੀ ਪਾਣੀ ਦੀ ਕੁਆਲਿਟੀ ਆਨ-ਸਕਰੀਨ ਦਿਖਾਉਣ ਸੰਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਭੇਜਿਆ ਮੰਗ ਪੱਤਰ

ਅਬੋਹਰ, 24 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਇਲਾਕੇ ਦੇ ਨਹਿਰੀ ਪਾਣੀ ਦੇ ਸੁਧਾਰ ਲਈ ਪਿਛਲੇ ਲੰਬੇ ਸਮੇਂ ਤੋਂ ਯਤਨਸ਼ੀਲ ਐਡਵੋਕੇਟ ਰਵਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸਾਂਝੇ ਤੌਰ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪੰਜਾਬ ਵਿਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਪਾਰਦਰਸ਼ੀ ਨਿਗਰਾਨੀ ਲਈ ਭਾਖੜਾ ਡੈਮ, ਹਰੀਕੇ ਪੱਤਣ ਅਤੇ ਪਿੰਡਾਂ-ਸ਼ਹਿਰਾਂ ਦੇ ਸਾਰੇ ਵਾਟਰ ਵਰਕਸਾਂ ਉੱਤੇ ਆਨ ਸਕਰੀਨ ਲਾਈਵ ਪਾਣੀ ਦੀ ਕੁਆਲਿਟੀ ਦਿਖਾਉਣ ਸੰਬੰਧੀ ਮੰਗ ਪੱਤਰ ਭੇਜਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਰਵਿੰਦਰ ਸਿੰਘ ਗਿੱਲ, ਕਿਸਾਨ ਆਗੂ ਸੁਖਜਿੰਦਰ ਸਿੰਘ ਰਾਜਨ, ਐਡਵੋਕੇਟ ਸੁਖਜੀਤ ਸਿੰਘ ਦਾਨੇਵਾਲੀਆ, ਐਡਵੋਕੇਟ ਅਮਨਦੀਪ ਸਿੰਘ ਰੱਖੜਾ, ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਆਦਿ ਨੇ ਦੱਸਿਆ ਕੀ ਸੂਬੇ ਦੇ ਲੋਕਾਂ ਨੂੰ ਸਾਫ਼, ਸ਼ੁੱਧ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਇਕ ਬਹੁਤ ਮਹੱਤਵਪੂਰਨ ਜ਼ਿੰਮੇਵਾਰੀ ਹੈ।

Ad Position 21
No active advertisement
ਅਜੀਤ ਡੈਸਕ 25-08-2026
ਅਬੋਹਰ, 24 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਇਲਾਕੇ ਦੇ ਨਹਿਰੀ ਪਾਣੀ ਦੇ ਸੁਧਾਰ ਲਈ ਪਿਛਲੇ ਲੰਬੇ ਸਮੇਂ ਤੋਂ ਯਤਨਸ਼ੀਲ ਐਡਵੋਕੇਟ ਰਵਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸਾਂਝੇ ਤੌਰ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪੰਜਾਬ ਵਿਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਪਾਰਦਰਸ਼ੀ ਨਿਗਰਾਨੀ ਲਈ ਭਾਖੜਾ ਡੈਮ, ਹਰੀਕੇ ਪੱਤਣ ਅਤੇ ਪਿੰਡਾਂ-ਸ਼ਹਿਰਾਂ ਦੇ ਸਾਰੇ ਵਾਟਰ ਵਰਕਸਾਂ ਉੱਤੇ ਆਨ ਸਕਰੀਨ ਲਾਈਵ ਪਾਣੀ ਦੀ ਕੁਆਲਿਟੀ ਦਿਖਾਉਣ ਸੰਬੰਧੀ ਮੰਗ ਪੱਤਰ ਭੇਜਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਰਵਿੰਦਰ ਸਿੰਘ ਗਿੱਲ, ਕਿਸਾਨ ਆਗੂ ਸੁਖਜਿੰਦਰ ਸਿੰਘ ਰਾਜਨ, ਐਡਵੋਕੇਟ ਸੁਖਜੀਤ ਸਿੰਘ ਦਾਨੇਵਾਲੀਆ, ਐਡਵੋਕੇਟ ਅਮਨਦੀਪ ਸਿੰਘ ਰੱਖੜਾ, ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਆਦਿ ਨੇ ਦੱਸਿਆ ਕੀ ਸੂਬੇ ਦੇ ਲੋਕਾਂ ਨੂੰ ਸਾਫ਼, ਸ਼ੁੱਧ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਇਕ ਬਹੁਤ ਮਹੱਤਵਪੂਰਨ ਜ਼ਿੰਮੇਵਾਰੀ ਹੈ। ਪੰਜਾਬ ’ਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਬਾਰੇ ਲੋਕਾਂ ’ਚ ਅਕਸਰ ਚਿੰਤਾ ’ਤੇ ਸ਼ੰਕੇ ਪੈਦਾ ਹੁੰਦੇ ਹਨ। ਇਸ ਲਈ ਪਾਣੀ ਦੀ ਕੁਆਲਿਟੀ ਦੀ ਜਾਂਚ ਅਤੇ ਇਸ ਦੇ ਨਤੀਜਿਆਂ ਨੂੰ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਸੰਬੰਧੀ ਸਾਡੀ ਮੁੱਖ ਮੰਗ ਹੈ ਕਿ ਪੰਜਾਬ ਸਰਕਾਰ ਵਲੋਂ ਭਾਖੜਾ ਡੈਮ, ਹਰੀਕੇ ਪੱਤਣ, ਪੰਜਾਬ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਦੇ ਵਾਟਰ ਵਰਕਸ ਉੱਤੇ ਆਧੁਨਿਕ ਪਾਣੀ ਗੁਣਵੱਤਾ ਨਿਗਰਾਨੀ ਪ੍ਰਣਾਲੀ ਸਥਾਪਿਤ ਕੀਤੀ ਜਾਵੇ। ਇਨ੍ਹਾਂ ਥਾਵਾਂ ਤੇ ਵੱਡੀਆਂ ਡਿਜੀਟਲ ਆਨਲਾਈਨ ਸਕਰੀਨ ਡਿਸਪਲੇ ਲਗਾਈਆਂ ਜਾਣ, ਜਿਨ੍ਹਾਂ ਉੱਤੇ ਪਾਣੀ ਦੀ ਗੁਣਵੱਤਾ ਦੇ ਮਹੱਤਵਪੂਰਨ ਮਾਪਦੰਡ ਲਾਈਵ ਦਿਖਾਏ ਜਾਣ ਜਿਵੇਂ ਕਿ ਪਾਣੀ ਦਾ ਗੰਧਲਾਪਣ, ਪੀ.ਐੱਚ, ਟੀ.ਡੀ.ਐੱਸ ਤਾਪਮਾਨ, ਕਲੋਰੀਨ ਦੀ ਮਾਤਰਾ ਆਦਿ ਲੋੜੀਂਦੇ ਗੁਣਵੱਤਾ ਮਾਪਦੰਡ ਜਨਤਕ ਹੋਣ। ਇਸ ਲਈ ਉਕਤ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੋਕ ਹਿਤ ਤਹਿਤ ਉਕਤ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ। ਇਸ ਸੰਬੰਧੀ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨੂੰ ਵੀ ਉਕਤ ਮੰਗ ਪੱਤਰ ਭੇਜਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵਾਗਭੱਟ ਵੈੱਲਨੈੱਸ ਨੇ ਫ਼ਾਜ਼ਿਲਕਾ ’ਚ ਲਗਾਇਆ ਮੁਫ਼ਤ ਮੈਡੀਕਲ ਕੈਂਪ ਵਿਦਿਆਰਥਣ ਅਮਨਪ੍ਰੀਤ ਦਾ ਅਖਿਲ ਭਾਰਤੀ ਮਹਿਲਾ ਕਾਂਗਰਸ ਵ... ਅਗਲੀ ਖ਼ਬਰ ਸੀ.ਪੀ.ਆਈ. ਦੀ ਦਿੱਲੀ ਦੀ ਦੇਸ਼ ਵਿਆਪੀ ਰੈਲੀ ’ਚ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਦਾ ਐਲਾਨ
Ad Position 24