ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਅਬੋਹਰ ਦੇ ਕਿਸਾਨ ਭਵਨ ਵਿਖੇ ਹੋਈ
ਅਬੋਹਰ, 25 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)- ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਅਬੋਹਰ ਦੀ ਮਾਰਕੀਟ ਕਮੇਟੀ ਸਥਿਤ ਕਿਸਾਨ ਭਵਨ ਵਿਖੇ ਹੋਈ ਜਿਸ ਵਿਚ ਵੱਖ-ਵੱਖ ਕਿਸਾਨੀ ਮੁੱਦਿਆਂ ’ਤੇ ਵਿਚਾਰ ਚਰਚਾ ਹੋਈ। ਆਉਣ ਵਾਲੇ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਮੁਸ਼ਕਲਾਂ ਨਾ ਆਉਣ ਇਸ ਬਾਰੇ ਗੱਲਬਾਤ ਹੋਈ ਅਤੇ ਫਿਰ ਵੀ ਜੇਕਰ ਕਿਸੇ ਕਿਸਾਨਾਂ ਨਾਲ ਕੋਈ ਧੱਕਾ ਹੁੰਦਾ ਹੈ ਤਾਂ ਸ਼ੇਰ ਏ ਪੰਜਾਬ ਕਿਸਾਨਾਂ ਯੂਨੀਅਨ ਉਨ੍ਹਾਂ ਨਾਲ ਖੜੇਗੀ।
ਅਬੋਹਰ, 25 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)- ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਅਬੋਹਰ ਦੀ ਮਾਰਕੀਟ ਕਮੇਟੀ ਸਥਿਤ ਕਿਸਾਨ ਭਵਨ ਵਿਖੇ ਹੋਈ ਜਿਸ ਵਿਚ ਵੱਖ-ਵੱਖ ਕਿਸਾਨੀ ਮੁੱਦਿਆਂ ’ਤੇ ਵਿਚਾਰ ਚਰਚਾ ਹੋਈ। ਆਉਣ ਵਾਲੇ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਮੁਸ਼ਕਲਾਂ ਨਾ ਆਉਣ ਇਸ ਬਾਰੇ ਗੱਲਬਾਤ ਹੋਈ ਅਤੇ ਫਿਰ ਵੀ ਜੇਕਰ ਕਿਸੇ ਕਿਸਾਨਾਂ ਨਾਲ ਕੋਈ ਧੱਕਾ ਹੁੰਦਾ ਹੈ ਤਾਂ ਸ਼ੇਰ ਏ ਪੰਜਾਬ ਕਿਸਾਨਾਂ ਯੂਨੀਅਨ ਉਨ੍ਹਾਂ ਨਾਲ ਖੜੇਗੀ। ਇਸ ਤੋਂ ਇਲਾਵਾ ਚੱਲਦੀ ਮੀਟਿੰਗ ਵਿਚ ਬਿਜਲੀ ਮਹਿਕਮੇ ਵਲੋਂ ਇਕ ਗ਼ਰੀਬ ਪਰਿਵਾਰ ਨੂੰ ਮੀਟਰ ਪੁੱਟਣ ਦੀ ਧਮਕੀ ਦਾ ਨਜਾਇਜ਼ ਮਾਮਲਾ ਸਾਹਮਣੇ ਆਇਆ ਜਦ ਕਿ ਪਰਿਵਾਰ ਦੁਆਰਾ ਮੀਟਰ ਦੀ ਖ਼ਰਾਬੀ ਬਾਰੇ ਕਈ ਅਰਜ਼ੀਆਂ ਸੰਬੰਧਿਤ ਮਹਿਕਮੇ ਨੂੰ ਦਿੱਤੀਆਂ ਹੋਈਆਂ ਹਨ ਪਰ ਬਿਜਲੀ ਵਿਭਾਗ ਦੁਆਰਾ ਕੋਈ ਜਾਂਚ ਨਹੀਂ ਕੀਤੀ ਗਈ ਅਤੇ ਮੀਟਰ ਪੁੱਟਣ ਲਈ ਮੁਲਾਜ਼ਮ ਘਰ ਭੇਜੇ ਗਏ। ਯੂਨੀਅਨ ਨੇ ਮਹਿਕਮੇ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਗ਼ਰੀਬ ਪਰਿਵਾਰ ਨਾਲ ਨਜਾਇਜ਼ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੂਬਾ ਕਮੇਟੀ ਮੈਂਬਰ ਰੋਤਾਸ਼ ਭਾਗਸਰ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕਿੱਕਰ ਖੇੜਾ, ਜ਼ਿਲ੍ਹਾ ਜਨਰਲ ਸਕੱਤਰ ਸਿਮਰਜੀਤ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਲਖਵਿੰਦਰ ਸਿੰਘ, ਬਲਾਕ ਪ੍ਰਧਾਨ ਰਾਜਿੰਦਰ ਰਾਠੌੜ, ਅੰਚਿਤ ਚਾਵਲਾ, ਬਲਾਕ ਜਨਰਲ ਸਕੱਤਰ ਪੂਰਨ ਸਿੰਘ, ਬਲਾਕ ਮੀਤ ਪ੍ਰਧਾਨ ਮਹਿੰਦਰ ਰਾਮਸਰਾ, ਸੂਬਾ ਸਿੰਘ, ਇਕਾਈ ਪ੍ਰਧਾਨ ਦੌਲਤ ਰਾਮ, ਹਰਭਜਨ ਸਿੰਘ, ਬਿੱਟੂ ਕੇਰਾ ਖੇੜਾ, ਓਮ ਕੰਧਵਾਲਾ, ਸਰਵੇਸ਼ ਕੁਮਾਰ, ਮਨੋਜ ਕੁਮਾਰ, ਅਰਸ਼ਦੀਪ ਸਿੰਘ, ਗੁਰਨੈਬ ਸਿੰਘ, ਮਨੂੰ ਸਹਾਰਨ, ਗੁਰਭੇਜ ਸਿੰਘ, ਲਖਵਿੰਦਰ ਸਿੰਘ ਬਹਾਵਵਾਲਾ ਆਦਿ ਕਿਸਾਨ ਹਾਜ਼ਰ ਸਨ।